Breaking News

Bathinda suicide row: ਦਵਿੰਦਰਪਾਲ ਸਿੰਘ ਨੱਤ ਦੇ ਪਰਿਵਾਰ ਵੱਲੋਂ ਸਸਕਾਰ ਤੋਂ ਇਨਕਾਰ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਰੋਡ ਜਾਮ ਕਰਨ ਦਾ ਐਲਾਨ

Bathinda suicide row:
ਦਵਿੰਦਰਪਾਲ ਸਿੰਘ ਨੱਤ ਦੇ ਪਰਿਵਾਰ
ਵੱਲੋਂ ਸਸਕਾਰ ਤੋਂ ਇਨਕਾਰ;
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਰੋਡ
ਜਾਮ ਕਰਨ ਦਾ ਐਲਾਨ
ਬਿਲਡਰਾਂ ’ਤੇ 10 ਕਰੋਡ਼ ਰੁਪਏ ਵਾਪਸ
ਨਾ ਕਰਨ ’ਤੇ ਗੋਲੀ ਮਾਰ ਕੇ ਕੀਤੀ ਸੀ ਖੁਦਕੁਸ਼ੀ

 

 

 

 

 

ਬਠਿੰਡਾ ਦੇ ਡੱਬਵਾਲੀ ਰੋਡ ‘ਤੇ ਰਹਿਣ ਵਾਲੇ 34 ਸਾਲਾ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ (ਮਰਹੂਮ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ) ਨੇ ਐਤਵਾਰ ਰਾਤ ਆਪਣੀ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਰਿਕਾਰਡ ਕੀਤੀ ਅਤੇ ਇੱਕ ਸੁਸਾਈਡ ਨੋਟ ਵੀ ਛੱਡਿਆ।

 

 

 

 

 

 

ਇਸ ਵਿੱਚ ਉਸ ਨੇ ਚੰਡੀਗੜ੍ਹ ਦੇ ਸੁਸ਼ਮਾ ਬਿਲਡਟੈੱਕ ਲਿਮਟਿਡ ਦੇ ਮਾਲਕ ਬਿੰਦਰ ਪਾਲ ਮਿੱਤਲ ਅਤੇ ਉਸ ਦੇ ਦੋ ਪੁੱਤਰਾਂ ਪ੍ਰਤੀਕ ਅਤੇ ਭਾਰਤ ਮਿੱਤਲ ’ਤੇ ਗੰਭੀਰ ਦੋਸ਼ ਲਗਾਏ ਹਨ। ਦਵਿੰਦਰਪਾਲ ਅਨੁਸਾਰ ਇਨ੍ਹਾਂ ਬਿਲਡਰਾਂ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਦੋਸਤਾਂ ਦੇ ਲਗਪਗ 10 ਕਰੋੜ ਰੁਪਏ ਵਾਪਸ ਨਹੀਂ ਕੀਤੇ ਸਨ।

 

 

 

ਦਵਿੰਦਰਪਾਲ ਦੀ ਮਾਤਾ ਪਰਮਿੰਦਰ ਕੌਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਬੱਚੇ ਦਾ ਸਸਕਾਰ ਨਹੀਂ ਕਰਨਗੇ। ਪਰਿਵਾਰ ਨੇ ਬੁੱਧਵਾਰ ਨੂੰ ਮੌੜ ਮੰਡੀ ਵਿੱਚ ਸੜਕ ਜਾਮ ਕਰਕੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।

 

 

 

 

 

ਬਠਿੰਡਾ ਪੁਲੀਸ ਨੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੇ ਦੇਸ਼ ਛੱਡ ਕੇ ਭੱਜਣ ਦੇ ਡਰੋਂ ‘ਲੁੱਕ ਆਊਟ ਸਰਕੂਲਰ’ (LOC) ਜਾਰੀ ਕਰ ਦਿੱਤਾ ਹੈ। ਪੁਲੀਸ ਟੀਮਾਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ ਅਤੇ ਮੁਲਜ਼ਮਾਂ ਦੀ ਆਖਰੀ ਲੋਕੇਸ਼ਨ ਦਿੱਲੀ ਦੇ ਨੇੜੇ ਮਿਲੀ ਹੈ।

 

 

 

 

 

 

 

 

 

ਆਪਣੀ 8.44 ਮਿੰਟ ਦੀ ਵੀਡੀਓ ਵਿੱਚ ਦਵਿੰਦਰਪਾਲ ਨੇ ਦੱਸਿਆ ਕਿ ਉਸ ਨੇ ਲਗਪਗ 4 ਕਰੋੜ ਰੁਪਏ ਆਪਣੇ ਅਤੇ 6-7 ਕਰੋੜ ਰੁਪਏ ਆਪਣੇ ਦੋਸਤਾਂ ਦੇ ਨਿਵੇਸ਼ ਕੀਤੇ ਸਨ। ਉਸ ਨੇ ਇਹ ਵੀ ਕਿਹਾ ਕਿ ਪੈਸੇ ਵਾਪਸ ਲੈਣ ਲਈ ਉਸ ਨੇ ਇੱਕ ਮੌਜੂਦਾ ਮੰਤਰੀ ਤੱਕ ਪਹੁੰਚ ਕੀਤੀ ਸੀ ਅਤੇ ਇੱਕ ਸਾਬਕਾ ਮੁੱਖ ਮੰਤਰੀ ਨੇ ਵੀ ਨੂੰ ਫੋਨ ਕੀਤੇ ਸਨ, ਪਰ ਕੋਈ ਹੱਲ ਨਹੀਂ ਨਿਕਲਿਆ।

 

 

 

 

 

 

 

 

ਦਵਿੰਦਰਪਾਲ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਦੇਹ ਦਾ ਪੋਸਟਮਾਰਟਮ ਨਾ ਕਰਵਾਇਆ ਜਾਵੇ ਅਤੇ ਸਰੀਰ ਨੂੰ ਮੈਡੀਕਲ ਖੋਜ ਲਈ ਦਾਨ ਕਰ ਦਿੱਤਾ ਜਾਵੇ। ਉਸ ਨੇ ਆਪਣੇ ਪਿਤਾ ਦੀਆਂ ਉਮੀਦਾਂ ‘ਤੇ ਖਰਾ ਨਾ ਉਤਰਨ ਲਈ ਮੁਆਫੀ ਵੀ ਮੰਗੀ।

Check Also

Suspended DIG Bhullar Case: CBI ਅਦਾਲਤ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਅਤੇ ਉਸ ਦੇ ਸਾਥੀ ਸ਼ਾਰਦਾ ਖ਼ਿਲਾਫ਼ ਦੋਸ਼ ਤੈਅ

Suspended DIG Bhullar Case: CBI ਅਦਾਲਤ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਅਤੇ ਉਸ ਦੇ …