Breaking News

Punjab News: ਨਸ਼ੇ ’ਚ ਧੁੱਤ ਪੁਲੀਸ ਮੁਲਾਜ਼ਮ ਨੇ 12 ਸਾਲਾ ਬੱਚੀ ਨੂੰ ਕਾਰ ਨਾਲ ਮਾਰੀ ਟੱਕਰ

Punjab News: ਨਸ਼ੇ ’ਚ ਧੁੱਤ ਪੁਲੀਸ ਮੁਲਾਜ਼ਮ ਨੇ 12 ਸਾਲਾ ਬੱਚੀ ਨੂੰ ਕਾਰ ਨਾਲ ਮਾਰੀ ਟੱਕਰ

 

 

 

ਲੋਕਾਂ ਨੇ ਮੌਕੇ ’ਤੇ ਕਾਬੂ ਕਰਕੇ ਕਾਰ ਸਮੇਤ ਕੀਤਾ ਪੁਲੀਸ ਹਵਾਲੇ; ਗੱਡੀ ’ਚੋਂ ਸ਼ਰਾਬ ਦੀ ਬੋਤਲ, ਬੀੜੀਆਂ ਤੇ ਸਿਗਰਟਾਂ ਬਰਾਮਦ

 

 

 

 

 

 

 

 

 

 

 

 

 

ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਪੁਲੀਸ ਕਾਂਸਟੇਬਲ ਨੇ ਆਪਣੀ ਕਾਰ ਨਾਲ 12 ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬੱਚੀ ਦੀ ਲੱਤ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਲੱਤ ਟੁੱਟਣ (ਫਰੈਕਚਰ ਹੋਣ) ਦੀ ਪੁਸ਼ਟੀ ਹੋਈ ਹੈ। ਇਹ ਘਟਨਾ ਬੀਤੇ ਦਿਨ ਸੁਲਤਾਨਵਿੰਡ ਰੋਡ ’ਤੇ ਵਾਪਰੀ।

 

 

 

 

 

 

 

 

 

 

 

 

 

 

 

ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਮੁਲਜ਼ਮ ਕਾਂਸਟੇਬਲ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਮੁਲਜ਼ਮ ਨੇ ਪੁਲੀਸ ਦੀ ਵਰਦੀ ਪਾਈ ਹੋਈ ਸੀ ਅਤੇ ਉਹ ਇੰਨਾ ਜ਼ਿਆਦਾ ਸ਼ਰਾਬ ਦੇ ਨਸ਼ੇ ਵਿੱਚ ਸੀ ਕਿ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ। ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਸ਼ਰਾਬ ਦੀ ਇੱਕ ਬੋਤਲ, ਬੀੜੀਆਂ ਅਤੇ ਸਿਗਰਟਾਂ ਬਰਾਮਦ ਹੋਈਆਂ।

 

 

 

 

 

 

 

 

 

 

 

 

 

 

 

 

 

ਲੋਕਾਂ ਨੇ ਮੁਲਾਜ਼ਮ ਅਤੇ ਉਸ ਦੀ ਕਾਰ ਦੀ ਵੀਡੀਓ ਵੀ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮ ਨੂੰ ਕਾਰ ਸਮੇਤ ਥਾਣਾ ਸੁਲਤਾਨਵਿੰਡ ਦੀ ਪੁਲੀਸ ਹਵਾਲੇ ਕਰ ਦਿੱਤਾ। ਲੋਕਾਂ ਨੇ ਮੰਗ ਕੀਤੀ ਕਿ ਮੁਲਜ਼ਮ ਦਾ ਮੈਡੀਕਲ ਕਰਵਾਇਆ ਜਾਵੇ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਜ਼ਖ਼ਮੀ ਬੱਚੀ ਦੀ ਮਾਤਾ ਪ੍ਰੀਤੀ ਨੇ ਦੱਸਿਆ ਕਿ ਉਨ੍ਹਾਂ ਦਾ ਗਰੀਬ ਪਰਿਵਾਰ ਹੈ ਅਤੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਸ ਦੀ 12 ਸਾਲਾ ਧੀ ਸਕੂਲੋਂ ਘਰ ਪਰਤ ਰਹੀ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਬੱਚੀ ਦੇ ਮੁਕੰਮਲ ਇਲਾਜ ਦੀ ਮੰਗ ਕਰਦਿਆਂ ਪ੍ਰੀਤੀ ਨੇ ਦੋਸ਼ ਲਾਇਆ ਕਿ ਕਾਂਸਟੇਬਲ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦਾ ਆਪਣੀ ਕਾਰ ’ਤੇ ਕੋਈ ਕਾਬੂ ਨਹੀਂ ਸੀ, ਜਿਸ ਕਾਰਨ ਉਸ ਨੇ ਬੱਚੀ ਨੂੰ ਟੱਕਰ ਮਾਰ ਦਿੱਤੀ।

ਚਸ਼ਮਦੀਦਾਂ ਮੁਤਾਬਕ ਜਦੋਂ ਲੋਕਾਂ ਨੇ ਕਾਰ ਚਾਲਕ ਨੂੰ ਬਾਹਰ ਕੱਢਿਆ, ਤਾਂ ਉਹ ਪੰਜਾਬ ਪੁਲੀਸ ਦਾ ਕਾਂਸਟੇਬਲ ਨਿਕਲਿਆ ਜੋ ਸ਼ਰਾਬ ਦੇ ਨਸ਼ੇ ਵਿੱਚ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਬੱਚੀ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ। ਮੁਲਜ਼ਮ ਪੁਲੀਸ ਮੁਲਾਜ਼ਮ ਦਾ ਵੀ ਮੈਡੀਕਲ ਕਰਵਾਇਆ ਜਾਵੇਗਾ। ਮੈਡੀਕਲ ਰਿਪੋਰਟ ਅਤੇ ਜਾਂਚ ਦੇ ਆਧਾਰ ’ਤੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

Punjab News: ਪੰਜਾਬ ‘ਆਪ’ ‘ਚ ਬਗਾਵਤ ਤੇਜ਼, ‘ਆਪ’ ਵਿਧਾਇਕ ਸੁਖਵੀਰ ਬੋਲੇ- ਪਾਰਟੀ ਨੇ 2 ਲਿਸਟਾਂ ‘ਚ ਟਿਕਟ ਨਹੀਂ ਦਿੱਤੀ; 3 MLA ਭਾਜਪਾ ‘ਚ ਸ਼ਾਮਲ ਅਤੇ ਚੌਥਾ ਬਾਗੀ…

Punjab News: ਪੰਜਾਬ ‘ਆਪ’ ‘ਚ ਬਗਾਵਤ ਤੇਜ਼, ‘ਆਪ’ ਵਿਧਾਇਕ ਸੁਖਵੀਰ ਬੋਲੇ- ਪਾਰਟੀ ਨੇ 2 ਲਿਸਟਾਂ …