Breaking News

Ludhiana ’ਚ ਵਿਆਹ ਦਾ ਉਪਾਅ ਦੱਸਣ ਦੇ ਬਹਾਨੇ ਇੱਕ ਲੱਖ ਰੁਪਏ ਦੀ ਠੱਗੀ ਦਾ ਦੋਸ਼, ਦੋ ਜਣੇ ਪੁਲਿਸ ਹਵਾਲੇ

Ludhiana ’ਚ ਵਿਆਹ ਦਾ ਉਪਾਅ ਦੱਸਣ ਦੇ ਬਹਾਨੇ ਇੱਕ ਲੱਖ ਰੁਪਏ ਦੀ ਠੱਗੀ ਦਾ ਦੋਸ਼, ਦੋ ਜਣੇ ਪੁਲਿਸ ਹਵਾਲੇ

ਲੁਧਿਆਣਾ ’ਚ ਵਿਆਹ ਦਾ ਉਪਾਅ ਦੱਸਣ ਦੇ ਬਹਾਨੇ ਇੱਕ ਲੱਖ ਰੁਪਏ ਦੀ ਠੱਗੀ ਦਾ ਦੋਸ਼, ਦੋ ਜਣੇ ਪੁਲਿਸ ਹਵਾਲੇ

ਲੁਧਿਆਣਾ ਦੇ ਤਾਜਪੁਰ ਰੋਡ ’ਤੇ ਇੱਕ ਸਰਾਫ਼ਾ ਕਾਰੋਬਾਰੀ ਦੀ ਦੁਕਾਨ ਵਿੱਚ ਵਿਆਹ ਦਾ ਉਪਾਅ ਦੱਸਣ ਦੇ ਬਹਾਨੇ ਇੱਕ ਲੱਖ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵੇਲੇ ਕਾਰੋਬਾਰੀ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਉਸ ਦਾ ਮਿੱਤਰ ਦੁਕਾਨ ’ਤੇ ਬੈਠਾ ਸੀ।

 

 

 

 

 

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਬਾਬਿਆਂ ਦੇ ਭੇਸ ਵਿੱਚ ਚਾਰ ਵਿਅਕਤੀ ਦੁਕਾਨ ’ਤੇ ਆਏ। ਕਾਰੋਬਾਰੀ ਦੇ ਮਿੱਤਰ ਨੇ ਉਨ੍ਹਾਂ ਤੋਂ ਵਿਆਹ ਵਿੱਚ ਆ ਰਹੀ ਰੁਕਾਵਟ ਦੂਰ ਕਰਨ ਦਾ ਉਪਾਅ ਪੁੱਛਿਆ। ਦੋਸ਼ ਹੈ ਕਿ ਉਪਾਅ ਦੱਸਣ ਦੇ ਬਹਾਨੇ ਉਨ੍ਹਾਂ ਨੇ ਉਸ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਉਸ ਕੋਲੋਂ ਇੱਕ ਲੱਖ ਰੁਪਏ ਲੈ ਗਏ।

ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਅਤੇ ਵੀਡੀਓ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਸਾਂਝੀ ਕੀਤੀ ਗਈ। ਅਗਲੇ ਦਿਨ ਜਦੋਂ ਉਹ ਸਰਾਫ਼ਾ ਬਾਜ਼ਾਰ ਦੀ ਇੱਕ ਹੋਰ ਦੁਕਾਨ ’ਤੇ ਪਹੁੰਚੇ ਤਾਂ ਉੱਥੋਂ ਦੇ ਦੁਕਾਨਦਾਰ ਨੇ ਵੀਡੀਓ ਦੇ ਆਧਾਰ ’ਤੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਪਹਿਲੀ ਦੁਕਾਨ ਵਾਲਿਆਂ ਨੂੰ ਸੂਚਿਤ ਕੀਤਾ।

 

 

 

 

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਚਾਰੇ ਵਿਅਕਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਦੋ ਜਣੇ ਮੌਕੇ ਤੋਂ ਨਿਕਲ ਗਏ, ਜਦਕਿ ਬਾਕੀ ਦੋ ਨੂੰ ਦੁਕਾਨਦਾਰਾਂ ਨੇ ਪੁਲਿਸ ਹਵਾਲੇ ਕਰ ਦਿੱਤਾ। ਇਸ ਦੌਰਾਨ ਦੋਵਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ ਗਈ। ਪੁਲਿਸ ਹਵਾਲੇ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਨੇ ਠੱਗੀ ਦੇ ਦੋਸ਼ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਪੈਸੇ ਉਸ ਨੂੰ ਸ਼ਰਧਾ ਨਾਲ ਦਾਨ ਵਜੋਂ ਦਿੱਤੇ ਗਏ ਸਨ।

ਕਲਾਕਾਰ ਸੀ ਵਿਖਾ ਗਿਆ ਕਲਾਕਾਰੀਆਂ….
ਆਹ ਰੰਗੀਲੇ ਜਿਹੇ ਢੋਂਗੀ ਬਾਬੇ ਬੀਤੇ ਦਿਨੀਂ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਇੱਕ ਸਰਾਫਾ ਕਾਰੋਬਾਰੀ ਦੀ ਦੁਕਾਨ ‘ਤੇ ਗਏ। ਕਾਰੋਬਾਰੀ ਕਿਸੇ ਕੰਮ ਗਿਆ ਸੀ ਤੇ ਉਹ ਆਪਣੇ ਮਿੱਤਰ ਨੂੰ ਦੁਕਾਨ ‘ਤੇ ਬਿਠਾ ਗਿਆ। ਜੀਹਨੂੰ ਬਿਠਾ ਕੇ ਗਿਆ ਸੀ ਉਹਦਾ ਕਿਤੇ ਵਿਆਹ ਆਲ਼ਾ ਕੰਮ ਅੜਿਆ ਪਿਆ ਸੀ।

 

 

 

 

ਇਸ ਦਰਮਿਆਨ ਇਹ ਬਾਬੇ ਆ ਵੱਜੇ। ਉਹਨੇ ਕੀਤੇ ਸ਼ਾਦੀ ਦਾ ਉਪਾਅ ਪੁੱਛ ਲਿਆ। ਇਨ੍ਹਾਂ ਨੇ ਵਿਖਾ ਦਿੱਤੀ ਕਲਾਕਾਰੀ। ਕਦੇ ਮੁੱਠੀ ਵਿੱਚ ਨੋਟ ਫੜ੍ਹਾ ਕਦੇ ਕੁਝ ਕਦੇ ਕੁਝ, ਏਦਾਂ ਸੰਮੋਹਿਤ ਕਰਕੇ ਲੱਖ ਰੁਪਏ ਦੀ ਠੱਗੀ ਮਾਰ ਗਏ।
ਤੀਜੀ ਅੱਖ ਵਿੱਚ ਇਹ ਕੈਦ ਹੋ ਗਏ। ਵੀਡਿਓ ਗਰੁੱਪਾਂ ਵਿੱਚ ਚਲਾ ਗਿਆ। ਸੀਜ਼ਨ ਦਾ ਅਗਲਾ ਮੈਚ ਖੇਡਣ ਲਈ ਅਗਲੇ ਦਿਨ ਇਹ ਫਿਰ ਸਰਾਫਾ ਬਾਜ਼ਾਰ ਵਿੱਚ ਕਿਸੇ ਦੁਕਾਨਦਾਰ ਕੋਲ ਚਲੇ ਗਏ। ਉਹ ਕਿਤੇ ਵੀਡੀਓ ਵੇਖ ਕੇ ਹਟਿਆ ਸੀ। ਉਹਨੇ ਸੰਧਵਾਂ ਸਾਬ੍ਹ ਵਾਂਗ ਆਖਿਆ ਸੰਤ ਜੀ ਬਹਿਜੋ ਬਹਿਜੋ ਤੱਤਾ-ਠੰਢਾ ਮੰਗਵਾਉਨੇ ਆਂ।

 

 

 

 

 

 

 

ਏਨੇ ਨੂੰ ਇਸ ਦੁਕਾਨਦਾਰ ਨੇ ਸੰਪਰਕ ਕਰਕੇ ਠੱਗੀ ਦਾ ਸ਼ਿਕਾਰ ਹੋਇਆ ਦੁਕਾਨਦਾਰ ਬੁਲਾ ਲਿਆ। ਇਹ ਫਿਰੋਜ਼ਪੁਰ ਦੇ ਚਾਰ ਠੱਗ ਸੀ। ਦੋ ਤਾਂ ਨਿਕਲ ਗਏ। ਦੋ ਜਣੇ ਦੁਕਾਨਦਾਰਾਂ ਨੇ ਪਹਿਲਾਂ ਤਾਂ ਚੰਗੇ ਪੇਲੇ – ਤੇ ਫਿਰ ਪੁਲਸ ਨੂੰ ਫੜ੍ਹਾ ਦਿੱਤੇ।
ਆਹ ਇੱਕ ਹਲੇ ਵੀ ਆਖੀ ਜਾਵੇ ਅਖੇ “ਬੱਚਾ ਸ਼ਾਨੂੰ ਤਾਂ ਬੱਚੇ ਨੇ ਸਰਧਾ ਨਾਲ਼ ਦਿੱਤਾ ਸੀ ਸਭ ਕੁਸ, ਅਸ਼ੀ ਤਾਂ ਦਾਨ ਲਿਆ ਪੁੱਤ , ਠੱਗੀ ਥੋੜ੍ਹੀ ਨਾ ਮਾਰੀ।”
ਵੈਸੇ ਇਹੋ ਜਿਹੇ ਜੇਲ੍ਹ ਵਿੱਚ ਕੋਈ ਨਾ ਕੋਈ ਅਸਾਮੀ ਫਸਾ ਲੈਂਦੇ ਆ- ‘ਆ ਫੇਰ ਤੈਨੂੰ ਦੱਸ਼ੀਏ ਤੇਰੀ ਜ਼ਮਾਨਤ ਕਦੋਂ ਆ ਰਹੀ ਐ ਬੱਚਾ’ ….!!!!

Check Also

Breaking News ਵਿਆਹ ਤੋਂ 5 ਦਿਨ ਪਹਿਲਾਂ ਮੁੰਡੇ ਨੇ ਕੁੜੀ ਨਾਲੋਂ ਤੋੜਿਆ ਰਿਸ਼ਤਾ, ਪ੍ਰੀ-ਵੈਡਿੰਗ ਸ਼ੂਟ ਵਿਚਾਲੇ ਛੱਡ ਕੇ ਹੋਇਆ ਫਰਾਰ, ਕੁੜੀ ਦਾ ਨੰਬਰ ਕੀਤਾ ਬਲਾਕ

Breaking News ਵਿਆਹ ਤੋਂ 5 ਦਿਨ ਪਹਿਲਾਂ ਮੁੰਡੇ ਨੇ ਕੁੜੀ ਨਾਲੋਂ ਤੋੜਿਆ ਰਿਸ਼ਤਾ, ਪ੍ਰੀ-ਵੈਡਿੰਗ ਸ਼ੂਟ …