Breaking News

Canada: ਸਰੀ ਗੋਲੀਬਾਰੀ ਦੀ ਘਟਨਾ ਵਿੱਚ ਮ੍ਰਿਤਕ ਮੁੰਡਾ-ਕੁੜੀ ਦੀ ਪਛਾਣ ਪੰਜਾਬੀ ਵਜੋਂ ਹੋਈ

Canada: ਸਰੀ ਗੋਲੀਬਾਰੀ ਦੀ ਘਟਨਾ ਵਿੱਚ ਮ੍ਰਿਤਕ ਮੁੰਡਾ-ਕੁੜੀ ਦੀ ਪਛਾਣ ਪੰਜਾਬੀ ਵਜੋਂ ਹੋਈ

ਭਾਰਤੀ ਗੈਂਗਸਟਰਾਂ ਨੇ ਚੁੱਕੀ ਸਰੀ ਵਿਚਲੀ ਵਾਰਦਾਤ ਦੀ ਜ਼ਿੰਮੇਵਾਰੀ

ਸਰੀ ‘ਚ ਮਾਰੇ ਔਰਤ-ਮਰਦ ਦੀ ਲਾਸ਼ਾਂ ਭਾਰਤ ਭੇਜੀਆਂ ਜਾਣਗੀਆਂ

ਇੱਕ 24 ਸਾਲਾ ਔਰਤ ਸਮੇਤ ਮਾਰੇ ਗਏ ਮਰਦ ਦੀ ਪਛਾਣ ਉਸਨੂੰ ਮਾਰਨ ਦੀ ਕਥਿਤ ਜਿੰਮੇਵਾਰੀ ਚੁੱਕਣ ਵਾਲਿਆਂ ਨੇ 23 ਸਾਲਾ ਗੈਰੀ ਰੀਹਲ ਵਜੋਂ ਕੀਤੀ ਹੈ।

ਸਰੀ ਦੇ ਵਾਲਮਾਰਟ ਵਾਲੇ ਪਲਾਜ਼ੇ ‘ਚ ਮਾਰੇ ਜਾਣ ਵਾਲਿਆਂ ‘ਚੋਂ ਮਰਦ ਦਾ ਨਾਮ ਤੇ ਤਸਵੀਰਾਂ ਪਹਿਲਾਂ ਹੀ ਜਨਤਕ ਹੋ ਗਈਆਂ ਸਨ, ਹੁਣ ਪੁਲਿਸ ਨੇ ਆਪਣੇ ਤੌਰ ‘ਤੇ ਦੋਵੇਂ ਨਾਮ ਜਨਤਕ ਕਰ ਦਿੱਤੇ ਹਨ।
-ਸਰੀ ਵਾਸੀ ਗਗਨਪ੍ਰੀਤ ਸਿੰਘ ਉਰਫ ਗੈਰੀ ਰੀਹਲ (23)
-ਡੈਲਟਾ ਵਾਸੀ ਸੁਖਜੀਤ ਕੌਰ (24)
ਪੁਲਿਸ ਮੁਤਾਬਕ ਗੈਰੀ ਰੀਹਲ ਦਾ ਅਪਰਾਧਿਕ ਪਿਛੋਕੜ ਸੀ।

ਸਰੀ ਵਿੱਚ ਤਿੰਨ ਦਿਨ ਪਹਿਲਾਂ ਵਾਪਰੇ ਦੋਹਰੇ ਹੱਤਿਆ ਕਾਂਡ ਵਿੱਚ ਮਾਰੇ ਗਏ ਲੜਕੇ ਤੇ ਲੜਕੀ ਦੀ ਪਛਾਣ ਪੰਜਾਬੀ ਨੌਜਵਾਨ ਗਗਨਪਰੀਤ ਗੈਰੀ ਰੀਹਲ (23) ਅਤੇ ਸੁਖਜੀਤ ਕੌਰ (24) ਵਜੋਂ ਜਾਰੀ ਕੀਤੀ ਹੈ। ਦੋਵੇਂ ਡੈਲਟਾ ਦੇ ਰਹਿਣ ਵਾਲੇ ਸਨ। ਪੁਲੀਸ ਨੇ ਮੰਨਿਆ..

ਸਰੀ ਵਿੱਚ ਤਿੰਨ ਦਿਨ ਪਹਿਲਾਂ ਵਾਪਰੇ ਦੋਹਰੇ ਹੱਤਿਆ ਕਾਂਡ ਵਿੱਚ ਮਾਰੇ ਗਏ ਲੜਕੇ ਤੇ ਲੜਕੀ ਦੀ ਪਛਾਣ ਪੰਜਾਬੀ ਨੌਜਵਾਨ ਗਗਨਪਰੀਤ ਗੈਰੀ ਰੀਹਲ (23) ਅਤੇ ਸੁਖਜੀਤ ਕੌਰ (24) ਵਜੋਂ ਜਾਰੀ ਕੀਤੀ ਹੈ। ਦੋਵੇਂ ਡੈਲਟਾ ਦੇ ਰਹਿਣ ਵਾਲੇ ਸਨ। ਪੁਲੀਸ ਨੇ ਮੰਨਿਆ ਹੈ ਕਿ ਇਹ ਮਿੱਥ ਕੇ ਕੀਤੀ ਗਈ ਹੱਤਿਆ ਅਤੇ ਬਦਲੇ ਵਜੋਂ ਗਰੋਹ ਹਿੰਸਾ ਦਾ ਨਤੀਜਾ ਹੈ। ਹਾਲਾਂਕਿ ਪੁਲੀਸ ਨੇ ਇਹ ਨਹੀਂ ਸਾਂਝਾ ਕੀਤਾ ਕਿ ਮਾਰੀ ਗਈ ਲੜਕੀ ਉਸ ਸਮੇਂ ਲੜਕੇ ਦੇ ਨਾਲ ਕਾਰ ਵਿੱਚ ਬੈਠੀ ਹੋਣ ਕਰਕੇ ਮਾਰੀ ਗਈ ਜਾਂ ਦੋਵਾਂ ’ਚ ਕੋਈ ਸਮਾਜਿਕ ਰਿਸ਼ਤਾ ਵੀ ਸੀ।

ਜ਼ਿਕਰਯੋਗ ਹੈ ਕਿ ਘਟਨਾ ਐਤਵਾਰ ਰਾਤ ਸਾਢੇ 10 ਵਜੇ ਵਾਲਮਾਰਟ ਦੇ ਪਾਰਕਿੰਗ ਲਾਟ ’ਚ ਵਾਪਰੀ ਜਦੋਂ ਦੋਵੇਂ ਲਾਲ ਰੰਗ ਦੀ ਲਗਜ਼ਰੀ ਕਾਰ ਵਿੱਚ ਬੈਠੇ ਸਨ। ਪੁਲੀਸ ਨੇ ਇਹ ਵੀ ਮੰਨਿਆ ਹੈ ਕਿ ਕਤਲ ਕਾਂਡ ਤੋਂ ਸਿਰਫ 15 ਮਿੰਟ ਬਾਅਦ ਉਥੋਂ ਥੋੜੀ ਦੂਰੀ ’ਤੇ ਜਿਸ ਕਾਰ ਨੂੰ ਅੱਗ ਲਾਈ ਗਈ, ਉਸ ਨੂੰ ਹੱਤਿਆਰਿਆਂ ਵਲੋਂ ਵਰਤਿਆ ਗਿਆ ਹੋ ਸਕਦਾ ਹੈ।


ਜਾਂਚ ਦਲ ਦੇ ਬੁਲਾਰੇ ਸਾਰਜੈਂਟ ਫਰੈਡਾ ਫੌਗ ਨੇ ਦੱਸਿਆ ਕਿ ਦੋਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗੱਲਬਾਤ ’ਚ ਦੋਹਾਂ ਦੀਆਂ ਆਮ ਗਤੀਵਿਧੀਆਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜਕੇ ਵਿਰੁੱਧ ਪਿਛਲੇ ਸਾਲਾਂ ਵਿੱਚ ਅਪਰਾਧਿਕ ਮਾਮਲੇ ਦਰਜ ਹੋਏ, ਪਰ ਲੜਕੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਦੋਸ਼ੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਫੜ ਲਿਆ ਜਾਏਗਾ।

Check Also

Canada Car Theft: ਕੈਨੇਡਾ ਵਿਚ ਲਗਜ਼ਰੀ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਸਣੇ 12 ਗ੍ਰਿਫ਼ਤਾਰ

Canada Car Theft: ਬਰੈਂਪਟਨ ਤੋਂ ਗੱਡੀਆਂ ਚੋਰੀ ਕਰਨ ਦੇ ਦੋਸ਼ ਹੇਠ 12 ਗ੍ਰਿਫਤਾਰ ਕੈਨੇਡਾ ਵਿਚ …