Breaking News

Breaking News ਸ਼ੀ ਜਿਨਪਿੰਗ ਨੇ ਟਰੰਪ ਅੱਗੇ ਪੁਤਿਨ ਨੂੰ ਨੀਵਾਂ ਦਿਖਾਇਆ

Breaking News
‘ਸਾਨੂੰ ਕਿਸੇ ਮਦਦ ਦੀ ਲੋੜ ਨਹੀਂ’: ਟਰੰਪ ਨੇ ਚੀਨ ਤੇ ਰੂਸ ਤੋਂ ਸਹਾਇਤਾ ਲੈਣ ਤੋਂ ਕੀਤਾ ਇਨਕਾਰ
ਟਰੰਪ ਨੇ ਚਿਤਾਵਨੀ ਦਿੱਤੀ ਕਿ ਸਥਾਈ ਸਮਝੌਤਾ ਹੋਣ ਤੱਕ ਈਰਾਨ ਵਿਰੁੱਧ ਫ਼ੌਜੀ ਕਾਰਵਾਈ ਅਤੇ ਨਾਕਾਬੰਦੀ ਜਾਰੀ ਰਹੇਗੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨਾਲ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਲਈ ਚੀਨ ਅਤੇ ਰੂਸ ਤੋਂ ਸਹਾਇਤਾ ਲੈਣ ਦੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ ਹੈ। ‘ਫੌਕਸ ਨਿਊਜ਼’ (Fox News) ਨੂੰ ਦਿੱਤੀ ਇੰਟਰਵਿਊ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਈਰਾਨ ਦੀ ਜਲ ਸੈਨਾ, ਹਵਾਈ ਸੈਨਾ ਅਤੇ ਐਂਟੀ-ਏਅਰਕਰਾਫਟ ਪ੍ਰਣਾਲੀ ਨੂੰ ਹਰਾ ਦਿੱਤਾ ਹੈ, ਅਤੇ ਉਸ ਦੀਆਂ ਮਿਜ਼ਾਈਲਾਂ ਘਟ ਕੇ ਸਿਰਫ਼ 12-13 ਫ਼ੀਸਦੀ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਮਦਦ ਦੀ ਲੋੜ ਨਹੀਂ ਹੈ ਅਤੇ ਹੁਣ ਈਰਾਨ ਸਮਝੌਤਾ ਕਰਨਾ ਚਾਹੁੰਦਾ ਹੈ।

ਟਰੰਪ ਨੇ ਦਾਅਵਾ ਕੀਤਾ ਕਿ ਵਾਸ਼ਿੰਗਟਨ ਨੇ ਰਣਨੀਤਕ ਤੌਰ ’ਤੇ ਅਹਿਮ ਹੋਰਮੁਜ਼ ਜਲਡਮਰੂਮੱਧ ’ਤੇ ਪੂਰਾ ਕੰਟਰੋਲ ਕਰ ਲਿਆ ਹੈ, ਜਿੱਥੋਂ ਪਿਛਲੇ ਹਫ਼ਤੇ ਇਤਿਹਾਸ ਵਿੱਚ ਸਭ ਤੋਂ ਵੱਧ ਤੇਲ ਦੀ ਢੋਆ-ਢੁਆਈ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਤੋਂ ਅਗਲੇ ਦਿਨ ਹੀ ਆਲਮੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਹੇਠਾਂ ਡਿੱਗੀਆਂ ਹਨ।

ਟਰੰਪ ਨੇ ਦੋਸ਼ ਲਾਇਆ ਕਿ ਇਸ ਦੁਸ਼ਮਣੀ ਦੀਆਂ ਜੜ੍ਹਾਂ 51 ਸਾਲ ਪੁਰਾਣੀਆਂ ਹਨ ਅਤੇ ਈਰਾਨੀ ਅਧਿਕਾਰੀਆਂ ਨੇ ਪਿਛਲੇ ਅੱਠ ਮਹੀਨਿਆਂ ਵਿੱਚ 75,000 ਪ੍ਰਦਰਸ਼ਨਕਾਰੀਆਂ ਨੂੰ ਮਾਰਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਤਹਿਰਾਨ ਨਾਲ ਗੱਲਬਾਤ ਚੱਲ ਰਹੀ ਹੈ, ਪਰ ਉਹ ਇੱਕ ਸਥਾਈ ਸਮਝੌਤਾ ਚਾਹੁੰਦੇ ਹਨ ਅਤੇ ਉਦੋਂ ਤੱਕ ਫ਼ੌਜੀ ਕਾਰਵਾਈ ਤੇ ਨਾਕਾਬੰਦੀ ਜਾਰੀ ਰਹੇਗੀ।

ਇਹ ਬਿਆਨ ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿੱਚ ਏਸ਼ੀਆ-ਪੈਸੀਫਿਕ ਇਕਨਾਮਿਕ ਕੋਆਪਰੇਸ਼ਨ (APEC) ਸੰਮੇਲਨ ਦੌਰਾਨ 19 ਨਵੰਬਰ ਨੂੰ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਣ ਵਾਲੀ ਤਜਵੀਜ਼ਸ਼ੁਦਾ ਤਿਕੋਣੀ ਗੱਲਬਾਤ ਤੋਂ ਪਹਿਲਾਂ ਆਇਆ ਹੈ। ਇਸ ਮੀਟਿੰਗ ਵਿੱਚ ਈਰਾਨ ਟਕਰਾਅ, ਪਰਮਾਣੂ ਨਿਸ਼ਸਤਰੀਕਰਨ, ਆਲਮੀ ਵਪਾਰ ਅਤੇ ਰੂਸ-ਯੂਕਰੇਨ ਜੰਗ ’ਤੇ ਚਰਚਾ ਹੋਣ ਦੀ ਉਮੀਦ ਹੈ।

ਸ਼ੀ ਜਿਨਪਿੰਗ ਨੇ ਟਰੰਪ ਅੱਗੇ ਪੁਤਿਨ ਨੂੰ ਨੀਵਾਂ ਦਿਖਾਇਆ

ਗੱਲ ਅੱਜ ਦੀ:
ਅਮਰੀਕਾ, ਚੀਨ ਅਤੇ ਰੂਦੇ ਦੇ ਰਾਸ਼ਟਰਪਤੀਆਂ ਟਰੰਪ-ਸ਼ੀ ਜਿਨਪਿੰਗ-ਪੁਤਿਨ ਦੀ ਬਹੁਚਰਚਿਤ ਤਿਕੋਣੀ ਮੀਟਿੰਗ ਸਮਾਪਤ ਹੋ ਗਈ ਹੈ। ਸਾਂਝੇ ਬਿਆਨ ਦੇ ਚਾਰ ਮੁੱਖ ਨੁਕਤੇ ਕੁਝ ਇਸ ਤਰ੍ਹਾਂ ਸਨ:
1. ਪ੍ਰਮਾਣੂ ਜੰਗ ਬੁਰੀ ਹੈ।
2. ਕੌਮਾਂਤਰੀ ਅਪਰਾਧਿਕ ਅਦਾਲਤ (ICC) ਦੀ ਲੋੜ ਨਹੀਂ।
3. ਤੇਲ ਅਤੇ ਪੈਟਰੋਲੀਅਮ ਉਤਪਾਦ ਚੰਗੇ ਹਨ।
4. ਸੰਯੁਕਤ ਰਾਸ਼ਟਰ (UN) ਨੂੰ ਆਪਣੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਕਰਨ ਦੀ ਲੋੜ ਹੈ।
+++++++++++++++++
*ਡੋਨਾਲਡ ਟਰੰਪ ਦਾ ਮੁੱਖ ਸੰਦੇਸ਼*
ਟਰੰਪ ਨੇ ਕਿਹਾ:
1. ਤਿੰਨੋਂ ਦੇਸ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਮਾਣੂ ਤਾਕਤਾਂ ਹਨ ਅਤੇ ਉਨ੍ਹਾਂ ਦੀ ਵਿਸ਼ਵ ਸ਼ਾਂਤੀ ਬਣਾਈ ਰੱਖਣ ਵਿੱਚ ਵਿਸ਼ੇਸ਼ ਜ਼ਿੰਮੇਵਾਰੀ ਹੈ।
2. ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ।
3. ਗੱਲਬਾਤ ਦੇ ਮੌਕਿਆਂ ਨੂੰ ਰੱਦ ਕਰਕੇ ਕਦੇ ਵੀ ਸ਼ਾਂਤੀ ਕਾਇਮ ਨਹੀਂ ਕੀਤੀ ਜਾ ਸਕਦੀ।
4. ਉਨ੍ਹਾਂ ਨੇ ਮੀਟਿੰਗ ਨੂੰ ਇਤਿਹਾਸ ਰਚਣ ਵਾਲੀ ਦੱਸਿਆ।
5. ਉਨ੍ਹਾਂ ਨੇ ਰੂਸ ਅਤੇ ਚੀਨ ਨਾਲ ਚੰਗੇ ਸਬੰਧਾਂ ਦੀ ਗੱਲ ਕੀਤੀ।
+++++++++++++++++
*ਸ਼ੀ ਜਿਨਪਿੰਗ ਦਾ ਸਪੱਸ਼ਟ ਸੰਦੇਸ਼*
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ APEC 2026 ਦੌਰਾਨ ਚੀਨ, ਰੂਸ ਅਤੇ ਅਮਰੀਕਾ ਦੀ ਮੀਟਿੰਗ ਵਿੱਚ ਸਪੱਸ਼ਟ ਸੰਦੇਸ਼ ਦਿੱਤਾ ਕਿ ਤਿੰਨਾਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਟਕਰਾਅ ਤੋਂ ਬਚਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਦੇ ਮੁੱਖ ਨੁਕਤੇ ਸਨ:
• ਸ਼ੀਤ ਯੁੱਧ ਵਾਲੀ ਸੋਚ ਨੂੰ ਪਿੱਛੇ ਛੱਡਿਆ ਜਾਵੇ।
• ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਲਗਾ ਕੇ ਉਨ੍ਹਾਂ ਨੂੰ ਨਸ਼ਟ ਕੀਤਾ ਜਾਵੇ।
• ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਕੀਤੀ ਜਾਵੇ।
• ਹਰ ਦੇਸ਼ ਦੀ ਪ੍ਰਭੂਸੱਤਾ ਦਾ ਸਤਿਕਾਰ ਕੀਤਾ ਜਾਵੇ।
• ਆਰਥਿਕ ਸਹਿਯੋਗ ਵਧਾਇਆ ਜਾਵੇ ਅਤੇ ਸਪਲਾਈ ਚੇਨ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇ।
• ਜੰਗਾਂ ਅਤੇ ਵਿਵਾਦਾਂ ਦਾ ਹੱਲ ਲੜਾਈ ਦੀ ਬਜਾਏ ਗੱਲਬਾਤ ਰਾਹੀਂ ਕੱਢਿਆ ਜਾਵੇ।
+++++++++++++++++
*ਵਲਾਦੀਮੀਰ ਪੁਤਿਨ ਦਾ ਮੁੱਖ ਸੰਦੇਸ਼*
ਪੁਤਿਨ ਨੇ ਕਿਹਾ:
1. ਤਿੰਨਾਂ ਦੇਸ਼ਾਂ ਦੇ ਕਈ ਸਾਂਝੇ ਹਿੱਤ ਹਨ।
2. ਯੂਕਰੇਨ ਸਮੇਤ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਸੰਘਰਸ਼ਾਂ ਦਾ ਹੱਲ ਲੱਭਣ ਲਈ ਸਹਿਯੋਗ ਕਰਨਾ ਚਾਹੀਦਾ ਹੈ।
3. ਤਿੰਨਾਂ ਦੇਸ਼ਾਂ ਦੀ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਵਿੱਚ ਸਾਂਝੀ ਜ਼ਿੰਮੇਵਾਰੀ ਹੈ।
4. ਊਰਜਾ ਸੁਰੱਖਿਆ ਅਤੇ ਵਿਸ਼ਵ ਪੱਧਰੀ ਸਥਿਰਤਾ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ।
5. ਅਮਰੀਕਾ ਵੀ ਉਸਾਰੂ ਸਹਿਯੋਗ ਰਾਹੀਂ ਵਿਸ਼ਵ ਸਥਿਰਤਾ ਮਜ਼ਬੂਤ ਕਰ ਸਕਦਾ ਹੈ।
+++++++++++++++++
**ਪੁਤਿਨ ਨਾਲ ਸ਼ੀ ਜਿਨਪਿੰਗ ਦਾ ਰਵੱਈਆ ਵੀ ਚਰਚਾ ਦਾ ਵਿਸ਼ਾ**
ਇੱਕ ਹੋਰ ਧਿਆਨ ਦੇਣ ਵਾਲੀ ਗੱਲ ਇਹ ਰਹੀ ਕਿ ਕਈ ਮੌਕਿਆਂ ‘ਤੇ ਸ਼ੀ ਜਿਨਪਿੰਗ ਦਾ ਪੁਤਿਨ ਪ੍ਰਤੀ ਰਵੱਈਆ ਕੁਝ ਵੱਖਰਾ ਨਜ਼ਰ ਆਇਆ। ਅਜਿਹਾ ਲੱਗਿਆ ਜਿਵੇਂ ਉਹ ਇਹ ਸੰਕੇਤ ਦੇ ਰਹੇ ਹੋਣ ਕਿ ਹੁਣ ਇਸ ਸਿਆਸੀ ਸਮੀਕਰਨ ਵਿੱਚ ਚੀਨ ਦੀ ਹੈਸੀਅਤ ਰੂਸ ਨਾਲੋਂ ਵਧੇਰੇ ਮਜ਼ਬੂਤ ਹੈ ਅਤੇ ਸ਼ੀ ਜਿਨਪਿੰਗ ਖ਼ੁਦ ਨੂੰ ਇਸ ਸਮੀਕਰਨ ਵਿੱਚ ਪ੍ਰਮੁੱਖ ਆਗੂ ਵਜੋਂ ਪੇਸ਼ ਕਰ ਰਹੇ ਹਨ।
ਇੱਥੋਂ ਤੱਕ ਕਿ ਪੁਤਿਨ ਦੇ ਸਵਾਗਤ ਲਈ ਵੀ ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਦੇ ਸਭ ਤੋਂ ਲੰਬੇ ਕੱਦ ਵਾਲੇ ਅਧਿਕਾਰੀ ਨੂੰ ਭੇਜਿਆ ਤਾਂ ਕਿ ਪੁਤਿਨ ਛੋਟਾ ਲੱਗੇ।
ਦੂਜੇ ਪਾਸੇ ਟਰੰਪ ਨੂੰ ਲੈਣ ਸ਼ੀ ਖੁਦ ਗਏ ਤੇ ਜੱਫੀ ਵੀ ਪਾਈ।
+++++++++++++++++
ਜਦੋਂ ਚੀਨ ਵਿੱਚ ਇਹ ਦੁਨੀਆ ਦੀ ਵਿਲੱਖਣ ਮੁਲਾਕਾਤ ਚੱਲ ਰਹੀ ਸੀ ਤਾਂ ਦੂਜੇ ਪਾਸੇ ਅਮਰੀਕਾ ਦੀ ਸਟਾਕ ਮਾਰਕੀਟ ਵਿੱਚ ਭੂਚਾਲ ਆ ਗਿਆ। ਏਐਮਡੀ ਦੇ ਸ਼ੇਅਰ ਅਚਾਨਕ 13% ਤੋਂ ਵੱਧ ਡਿਗ ਪਏ, ਜਦੋਂ ਖਬਰ ਆਈ ਕਿ ਇਹ ਚਿਪ ਚੀਨ ਨੂੰ ਗੈਰ-ਕਨੂੰਨੀ ਤੌਰ ‘ਤੇ ਭੇਜ ਰਹੇ ਹਨ। ਇਸੇ ਨਾਲ ਹੀ ਹਰੇ ਚੱਲ ਰਹੇ ਸਪਾਈ ਤੇ ਨੈਸਡੈਕ ਇੰਡੈਕਸ ਸੁਰਖ ਲਾਲ ਹੋ ਗਏ।
ਨਵੀਡੀਆ ਵਿੱਚ ਗਿਰਾਵਟ ਵੀ ਅਜਿਹੀਆਂ ਖਬਰਾਂ (ਚਿਪ ਚੀਨ ਭੇਜੇ ਗਏ) ਅਤੇ ਬਾਅਦ ‘ਚ ਸੀਈਓ ਜੈਨਸਨ ਹੁਆਂਗ ਦੇ ਸਕੈਂਡਲ ਨੇ ਲਿਆਂਦੀ ਸੀ। ਨਵੀਡੀਆ ਵਾਂਗ ਏਐਮਡੀ ਦੀ ਸੀਈਓ ਵੀ ਇੱਕ ਚੀਨੀ ਮੂਲ ਦੀ ਔਰਤ ਲੀਸਾ ਸੂ ਹੈ।
++++++++++++++++++
ਇੰਝ ਜਾਪਦਾ ਕਿ ਦੁਨੀਆ ਨੂੰ ਦਿਖਾਇਆ ਕੁਝ ਹੋਰ ਜਾ ਰਿਹਾ ਤੇ ਹੋ ਕੁਝ ਹੋਰ ਰਿਹਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ S

Check Also

UK Indian Dispute: ਬ੍ਰਿਟੇਨ ’ਚ ਭਾਰਤੀ ਮੂਲ ਦੀਆਂ ਤਿੰਨ ਭੈਣਾਂ ਨੇ ਭਰਾ ਖ਼ਿਲਾਫ਼ ਜਿੱਤੀ ਜਾਇਦਾਦ ਦੀ ਕਾਨੂੰਨੀ ਲੜਾਈ

UK Indian Dispute: ਬ੍ਰਿਟੇਨ ’ਚ ਭਾਰਤੀ ਮੂਲ ਦੀਆਂ ਤਿੰਨ ਭੈਣਾਂ ਨੇ ਭਰਾ ਖ਼ਿਲਾਫ਼ ਜਿੱਤੀ ਜਾਇਦਾਦ …