Breaking News

Europe Protests: ਘੱਟ ਤਨਖਾਹਾਂ ਤੇ ਵਧਦੀ ਮਹਿੰਗਾਈ ਖ਼ਿਲਾਫ਼ ਇਟਲੀ ’ਚ ਦੇਸ਼ ਵਿਆਪੀ ਹੜਤਾਲ

Students staged demonstrations across Italy, coinciding with a broader wave of youth mobilization throughout Europe. In Rome, protesters marched to the Education Ministry, where some threw firecrackers at the building as police stood guard https://

Europe Protests: ਘੱਟ ਤਨਖਾਹਾਂ ਤੇ ਵਧਦੀ ਮਹਿੰਗਾਈ ਖ਼ਿਲਾਫ਼ ਇਟਲੀ ’ਚ ਦੇਸ਼ ਵਿਆਪੀ ਹੜਤਾਲ
ਸੜਕਾਂ ’ਤੇ ਉਤਰੇ ਕਾਮੇ ਅਤੇ ਵਿਦਿਆਰਥੀ

ਇਟਲੀ ਵਿੱਚ ਵਧਦੀ ਮਹਿੰਗਾਈ, ਖੜੋਤ ਦਾ ਸ਼ਿਕਾਰ ਹੋਈਆਂ ਤਨਖ਼ਾਹਾਂ ਅਤੇ ਸਮਾਜਿਕ ਸੁਰੱਖਿਆ ਦੀ ਘਾਟ ਖ਼ਿਲਾਫ਼ ਸ਼ੁੱਕਰਵਾਰ ਨੂੰ ਦੇਸ਼ ਵਿਆਪੀ ਹੜਤਾਲ ਕਾਰਨ ਸਕੂਲਾਂ, ਹਸਪਤਾਲਾਂ ਅਤੇ ਸਥਾਨਕ ਆਵਾਜਾਈ ਸੇਵਾਵਾਂ ਵਿੱਚ ਭਾਰੀ ਵਿਘਨ ਪਿਆ।

ਦੇਸ਼ ਦੀ ਸਭ ਤੋਂ ਵੱਡੀ ਟਰੇਡ ਯੂਨੀਅਨ ‘ਸੀ.ਜੀ.ਆਈ.ਐੱਲ.’ (CGIL) ਵੱਲੋਂ ਦਿੱਤੇ ਗਏ 24 ਘੰਟਿਆਂ ਦੇ ਹੜਤਾਲ ਦੇ ਸੱਦੇ ਤਹਿਤ ਉੱਤਰੀ ਇਟਲੀ ਦੇ ਮਿਲਾਨ ਤੇ ਟਿਊਰਿਨ ਤੋਂ ਲੈ ਕੇ ਨੇਪਲਜ਼, ਪਲੇਰਮੋ ਅਤੇ ਰਾਜਧਾਨੀ ਰੋਮ ਤੱਕ 100 ਤੋਂ ਵੱਧ ਸ਼ਹਿਰਾਂ ਵਿੱਚ ਕਾਮਿਆਂ ਅਤੇ ਵਿਦਿਆਰਥੀਆਂ ਵੱਲੋਂ ਵਿਸ਼ਾਲ ਰੋਸ ਮਾਰਚ ਕੱਢੇ ਗਏ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ’ਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਏ।

ਇਹ ਹੜਤਾਲ ‘ਕੌਮਾਂਤਰੀ ਵਿਦਿਆਰਥੀ ਲਾਮਬੰਦੀ ਦਿਵਸ’ ਵਾਲੇ ਦਿਨ ਹੀ ਰੱਖੀ ਗਈ, ਜਿਸ ਤਹਿਤ ਇਟਲੀ ਦੇ 45 ਤੋਂ ਵੱਧ ਸ਼ਹਿਰਾਂ ਵਿੱਚ ਵਿਦਿਆਰਥੀ ਜਥੇਬੰਦੀਆਂ ਨੇ ਵੀ ਪ੍ਰਦਰਸ਼ਨਾਂ ਦੀ ਵਿਉਂਤਬੰਦੀ ਕੀਤੀ। ਵਿਦਿਆਰਥੀਆਂ ਨੇ ਕਾਮਿਆਂ ਨਾਲ ਮੋਢੇ ਨਾਲ ਮੋਢਾ ਜੋੜਦਿਆਂ ਸਿੱਖਿਆ ਦੇ ਖੇਤਰ ਵਿੱਚ ਵੱਧ ਨਿਵੇਸ਼ ਕਰਨ, ਮਹਿੰਗਾਈ ਤੋਂ ਰਾਹਤ ਦੇਣ ਅਤੇ ਆਰਥਿਕ ਨਾ-ਬਰਾਬਰੀ ਨੂੰ ਘਟਾਉਣ ਵਾਲੀਆਂ ਨੀਤੀਆਂ ਲਾਗੂ ਕਰਨ ਦੀ ਮੰਗ ਕੀਤੀ। ਰੋਮ ਵਿੱਚ ਹੋਣ ਵਾਲੀ ਮੁੱਖ ਰੈਲੀ ਤੋਂ ਪਹਿਲਾਂ ਸੀ.ਜੀ.ਆਈ.ਐੱਲ. ਦੇ ਜਨਰਲ ਸਕੱਤਰ ਮੌਰੀਜ਼ੀਓ ਲੈਂਡੀਨੀ ਨੇ ਕਿਹਾ ਕਿ ਮੌਜੂਦਾ ਸਮਾਜਿਕ ਅਤੇ ਆਰਥਿਕ ਢਾਂਚੇ ਵਿੱਚ ਬੁਨਿਆਦੀ ਤਬਦੀਲੀਆਂ ਲਿਆਉਣ ਦੀ ਸਖ਼ਤ ਲੋੜ ਹੈ।

ਸਰਕਾਰੀ ਅਤੇ ਨਿੱਜੀ ਦੋਵਾਂ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਹੜਤਾਲ ਦੌਰਾਨ ਕਈ ਸ਼ਹਿਰਾਂ ਵਿੱਚ ਜਨਤਕ ਆਵਾਜਾਈ ਸੇਵਾਵਾਂ ਸੀਮਤ ਰਹਿਣ ਦੇ ਨਾਲ-ਨਾਲ ਵਿੱਦਿਅਕ ਅਦਾਰਿਆਂ ਅਤੇ ਸਿਹਤ ਸਹੂਲਤਾਂ ਦਾ ਕੰਮਕਾਜ ਵੀ ਅਸਰਅੰਦਾਜ਼ ਹੋਇਆ। ਵੱਖ-ਵੱਖ ਸ਼ਹਿਰੀ ਕੇਂਦਰਾਂ ਵਿੱਚ ਹੋਣ ਵਾਲੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ। ਹਾਲਾਂਕਿ ਹਵਾਈ ਆਵਾਜਾਈ ਕਰਮਚਾਰੀਆਂ ਦੀ ਸ਼ੁੱਕਰਵਾਰ ਦੀ ਹੜਤਾਲ ਰੱਦ ਕਰ ਦਿੱਤੀ ਗਈ ਸੀ, ਪਰ ਐਤਵਾਰ ਨੂੰ ਮਿਲਾਨ ਅਤੇ ਵੇਨਿਸ ਹਵਾਈ ਅੱਡਿਆਂ ’ਤੇ ਸਟਾਫ਼ ਵੱਲੋਂ ਵੱਖਰੇ ਤੌਰ ’ਤੇ ਹੜਤਾਲ ਕੀਤੇ ਜਾਣ ਦਾ ਪ੍ਰੋਗਰਾਮ ਤੈਅ ਹੈ। ਇਸ ਦੌਰਾਨ ਕੋਬਾਸ’ (Cobas) ਸਮੇਤ ਹੋਰ ਹੇਠਲੇ ਪੱਧਰ ਦੀਆਂ ਯੂਨੀਅਨਾਂ ਨੇ ਵੀ ਵੱਖਰੇ ਮਾਰਚ ਕੱਢ ਕੇ ਇਸ ਦੇਸ਼ ਵਿਆਪੀ ਅੰਦੋਲਨ ਨੂੰ ਹੋਰ ਬਲ ਦਿੱਤਾ।

ਇਨ੍ਹਾਂ ਪ੍ਰਦਰਸ਼ਨਾਂ ਨੇ ਸਿਆਸੀ ਰੰਗ ਵੀ ਲੈ ਲਿਆ ਹੈ, ਕਿਉਂਕਿ ਦੇਸ਼ ਭਰ ਵਿੱਚ ਵਿਰੋਧੀ ਧਿਰਾਂ ਦੇ ਆਗੂਆਂ ਨੇ ਵੀ ਸੜਕਾਂ ’ਤੇ ਉਤਰ ਕੇ ਕਾਮਿਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਉਜਰਤਾਂ ਤੇ ਸਮਾਜਿਕ ਭਲਾਈ ਖ਼ਰਚਿਆਂ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਪ੍ਰਬੰਧਕਾਂ ਅਨੁਸਾਰ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੇ ਇਸ ਸਾਂਝੇ ਅੰਦੋਲਨ ਦਾ ਮੁੱਖ ਮਕਸਦ ਸਰਕਾਰ ਦੀਆਂ ਤਰਜੀਹਾਂ ਵਿੱਚ ਰੁਜ਼ਗਾਰ, ਜਨਤਕ ਸੇਵਾਵਾਂ ਅਤੇ ਬਿਹਤਰ ਜੀਵਨ ਪੱਧਰ ਨੂੰ ਕੇਂਦਰ ਵਿੱਚ ਲਿਆਉਣਾ ਹੈ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਸ਼ਾਂਤੀ ਦੀ ਅਪੀਲ ਅਤੇ ਭਲਾਈ ਸਕੀਮਾਂ, ਸਕੂਲਾਂ ਤੇ ਸਿਹਤ ਸੰਭਾਲ ਵਿੱਚ ਵਧੇਰੇ ਨਿਵੇਸ਼ ਦੀ ਮੰਗ ਕਰਦੇ ਬੈਨਰ ਵੀ ਦੇਖੇ ਗਏ।

Check Also

2035 ਤੱਕ ਇਸਲਾਮ ਦੁਨੀਆ ਦੇ ਸਭ ਤੋਂ ਵੱਡੇ ਧਰਮ ਵਜੋਂ ਈਸਾਈ ਧਰਮ ਨੂੰ ਛੱਡ ਸਕਦਾ ਹੈ ਪਿੱਛੇ

2035 ਤੱਕ ਇਸਲਾਮ ਦੁਨੀਆ ਦੇ ਸਭ ਤੋਂ ਵੱਡੇ ਧਰਮ ਵਜੋਂ ਈਸਾਈ ਧਰਮ ਨੂੰ ਛੱਡ ਸਕਦਾ …