Breaking News

Youth Shot Dead in Canada: ਕੈਨੇਡਾ ਦੇ ਸਰੀ ਵਿੱਚ 27 ਸਾਲਾ ਜਸਮਨ ਸੇਖੋਂ ਦਾ ਗੋਲੀ ਮਾਰ ਕੇ ਕਤਲ

Youth Shot Dead in Canada: ਕੈਨੇਡਾ ਦੇ ਸਰੀ ਵਿੱਚ 27 ਸਾਲਾ ਜਸਮਨ ਸੇਖੋਂ ਦਾ ਗੋਲੀ ਮਾਰ ਕੇ ਕਤਲ

28 ਮਾਰਚ ਦਿਨ ਸ਼ਨੀਵਾਰ ਨੂੰ ਸਰੀ ‘ਚ ਸ਼ਾਮ ਪੌਣੇ ਕੁ ਸੱਤ ਵਜੇ 151 ਸਟਰੀਟ ਅਤੇ 60 ਐਵੇਨਿਊ ਲਾਗੇ ਟਾਊਨਹਾਊਸ ਕੰਪਲੈਕਸ ‘ਚ ਮਾਰੇ ਗਏ ਨੌਜਵਾਨ ਦੀ ਪਛਾਣ 27 ਸਾਲਾ ਜਸਮਨ ਸੇਖੋਂ ਵਜੋਂ ਕੀਤੀ ਗਈ ਹੈ।

 

 

 

ਇਹ ਆਪਸੀ ਗੈਂਗਵਾਰ ਦਾ ਨਤੀਜਾ ਹੈ। ਹਮਲਾਵਰ ਦੋ ਸਨ, ਜਿਨ੍ਹਾਂ ਦੇ ਚਿਹਰੇ ਢਕੇ ਹੋਏ ਸਨ। ਉਨ੍ਹਾਂ ਜਸਮਨ ਦਾ ਪਿੱਛਾ ਕਰਕੇ ਭੱਜਦੇ ਦੇ ਗੋਲੀਆਂ ਮਾਰੀਆਂ ਤੇ ਫਿਰ ਡਿਗੇ ਦੇ ਮਾਰੀਆਂ। ਕੁੱਲ 30 ਦੇ ਕਰੀਬ ਗੋਲੀਆਂ ਚੱਲੀਆਂ। ਜਸਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

 

 

ਇਸ ਮਾਮਲੇ ‘ਚ ਵਰਤੀ ਗਈ ਗੱਡੀ 186 ਸਟਰੀਟ ਅਤੇ 44 ਐਵੇਨਿਉ ਲਾਗੇ ਲੂਹ ਦਿੱਤੀ ਗਈ।

 

 

************
ਅੱਜ ਸਵੇਰੇ 9 ਵਜੇ ਸਰੀ ਦੇ ਕੋਲਵਰਡੇਲ ਇਲਾਕੇ ‘ਚ ਇੱਕ ਕਾਰੋਬਾਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਕਾਰੋਬਾਰ ‘ਤੇ ਹਫਤਾ ਪਹਿਲਾਂ ਵੀ ਗੋਲੀਆਂ ਚੱਲੀਆਂ ਸਨ।
ਮਾਮਲਾ ਫਿਰੌਤੀਆਂ ਨਾਲ ਸਬੰਧਤ ਹੈ। ਇਹ ਕਾਰੋਬਾਰ 54 ਐਵੇਨਿਊ ਅਤੇ ਪ੍ਰੋਡਕਸ਼ਨ ਬੁਲੇਵਾਰਡ ‘ਤੇ ਮੌਜੂਦ ਹੈ।

 

 

 

 

*************
ਕੱਲ੍ਹ ਰਾਤ 8 ਕੁ ਵਜੇ 134 ਸਟਰੀਟ ਅਤੇ 81 ਐਵੇਨਿਊ ਲਾਗੇ ਇੱਕ ਹਥਿਆਰਬੰਦ ਵਿਅਕਤੀ ਨੂੰ ਕਾਬੂ ਕਰਦਿਆਂ ਪੁਲਿਸ ਅਧਿਕਾਰੀ ਨੂੰ ਗੋਲੀ ਚਲਾਉਣੀ ਪਈ, ਜਿਸ ਕਾਰਨ ਉਹ ਵਿਅਕਤੀ ਜ਼ਖਮੀ ਹੋ ਗਿਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਕੈਨੇਡਾ ਦੇ ਸਰੀ ਵਿੱਚ ਭਾਰਤੀ ਮੂਲ ਦੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਜਿਸ ਨੂੰ ਸੰਗਠਿਤ ਅਪਰਾਧ ਨਾਲ ਜੁੜੀ ਘਟਨਾ ਮੰਨਿਆ ਜਾ ਰਿਹਾ ਹੈ। ਇਹ ਵਾਰਦਾਤ ਸ਼ਨੀਵਾਰ ਰਾਤ ਨੂੰ ਸਰੀ ਦੇ ਸਲੀਵਨ ਹਾਈਟਸ ਇਲਾਕੇ ਵਿੱਚ ਇੱਕ ਟਾਊਨਹਾਊਸ ਕੰਪਲੈਕਸ ਵਿੱਚ ਵਾਪਰੀ।

 

 

 

 

 

ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਮ੍ਰਿਤਕ ਦੀ ਪਛਾਣ 27 ਸਾਲਾ ਜਸਮਨ ਸੇਖੋਂ ਵਜੋਂ ਕੀਤੀ ਹੈ। ਪੁਲੀਸ ਅਨੁਸਾਰ ਸੇਖੋਂ ਪਹਿਲਾਂ ਵੀ ਪੁਲੀਸ ਦੀਆਂ ਨਜ਼ਰਾਂ ਵਿੱਚ ਸੀ ਅਤੇ ਉਸ ਦੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ, ਜਿਸ ਕਾਰਨ ਇਹ ਇੱਕ ਟਾਰਗੇਟਿਡ ਹਮਲਾ ਜਾਪਦਾ ਹੈ।

 

 

 

 

 

ਚਸ਼ਮਦੀਦਾਂ ਮੁਤਾਬਕ ਇੱਕ ਗੂੜ੍ਹੇ ਰੰਗ ਦੀ SUV ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਵਿੱਚੋਂ ਨਿਕਲੇ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਾਲੀ ਥਾਂ ਦੇ ਨੇੜੇ ਇੱਕ ਸੜਦੀ ਹੋਈ ਗੱਡੀ ਵੀ ਬਰਾਮਦ ਹੋਈ ਹੈ, ਜੋ ਅਕਸਰ ਗੈਂਗਵਾਰ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਸਰੀ ਵਿੱਚ ਪਿਛਲੇ 48 ਘੰਟਿਆਂ ਵਿੱਚ ਗੋਲੀਬਾਰੀ ਦੀ ਇਹ ਚੌਥੀ ਘਟਨਾ ਹੈ ਅਤੇ ਅਧਿਕਾਰੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।

 

 

 

 

 

 

 

 

 

 

 

 

-ਸਰੀ ‘ਚ 27 ਸਾਲਾ ਪੰਜਾਬੀ ਨੌਜਵਾਨ ਗੋਲੀਆਂ ਮਾਰ ਕੇ ਹਲਾਕ
-ਨਿਊਟਨ ਦੇ ਘਰ ਅਤੇ ਕਲੋਵਰਡੇਲ ਦੇ ਕਾਰੋਬਾਰ ‘ਤੇ ਚਲਾਈਆਂ ਗੋਲੀਆਂ
-ਸਰੀ ‘ਚ ਗੋਲੀਆਂ ਚਲਾ ਕੇ ਭੱਜਿਆ ਕੈਲਗਰੀ ਤੋਂ ਕਾਬੂ ਆਇਆ

Check Also

Punjabi Singer – ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

Badshah gets married for the second time to Punjabi actor Isha Rikhi; mother-in-law shares pics …