Breaking News

Diljit Dosanjh Ahmedabad: ਜੇ ਗੋਰੇ ਭਾਰਤ ਆ ਕੇ ਸ਼ਰਾਬ ਸਬੰਧੀ ਗੀਤ ਗਾਉਣ ਤਾਂ ਕਿਸੇ ਨੂੰ ਦਿੱਕਤ ਨਹੀਂ, ਮੇਰੇ ’ਤੇ ਇਤਰਾਜ਼ ਕਿਉਂ: ਦਿਲਜੀਤ ਦੋਸਾਂਝ

Diljit Dosanjh Ahmedabad: ਜੇ ਗੋਰੇ ਭਾਰਤ ਆ ਕੇ ਸ਼ਰਾਬ ਸਬੰਧੀ ਗੀਤ ਗਾਉਣ ਤਾਂ ਕਿਸੇ ਨੂੰ ਦਿੱਕਤ ਨਹੀਂ, ਮੇਰੇ ’ਤੇ ਇਤਰਾਜ਼ ਕਿਉਂ: ਦਿਲਜੀਤ ਦੋਸਾਂਝ
Diljit Dosanjh Coldplay Controversy: ਪੰਜਾਬ ਗਾਇਕ ਦਿਲਜੀਤ ਦੋਸਾਂਝ ਨੇ ਸੰਗੀਤ ਸਮਾਗਮਾਂ ’ਤੇ ਇਤਰਾਜ਼ ਕਰਨ ਵਾਲਿਆਂ ਨੂੰ ਘੇਰਿਆ; ਆਲੋਚਨਾ ਕਰਨ ਵਾਲਿਆਂ ਨੂੰ ‘ਲਵ ਯੂ’ ਕਹਿ ਕੇ ਗੱਲ ਮੁਕਾਈ

 

 

 

 

 

 

 

 

 

 

 

 

 

Diljit Dosanjh Ahmedabad Concert: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਹਿਮਦਾਬਾਦ ਵਿਚ ਪੇਸ਼ਕਾਰੀ ਦਿੱਤੀ। ਉਸ ਨੇ ਆਪਣੇ ਸੰਗੀਤਕ ਸਮਾਗਮਾਂ ਬਾਰੇ ਸ਼ਿਕਾਇਤਾਂ ਕੀਤੇ ਜਾਣ ’ਤੇ ਸਵਾਲ ਉਠਾਉਂਦਿਆਂ ਵਿਰੋਧੀਆਂ ’ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਏ।

 

 

 

 

 

 

 

 

 

 

 

 

 

 

 

 

 

 

 

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੇਸ਼ਕਾਰੀ ਦੌਰਾਨ ਉਨ੍ਹਾਂ ਨੇ ਕੌਮਾਂਤਰੀ ਸੰਗੀਤ ਬੈਂਡ ਕੋਲਡਪਲੇਅ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ (ਕੋਲਡਪਲੇਅ) ਦੇ ਗੀਤਾਂ ਵਿੱਚ ਸ਼ਰਾਬ ਹੋਣ ਅਤੇ ਨਸ਼ੇ ਦੀ ਹਾਲਤ ਦਾ ਜ਼ਿਕਰ ਹੋਣ ਦੇ ਬਾਵਜੂਦ ਕੋਈ ਇਤਰਾਜ਼ ਕਿਉਂ ਨਹੀਂ ਕਰਦਾ, ਜਦਕਿ ਉਨ੍ਹਾਂ (ਦਿਲਜੀਤ) ਦੇ ਸੰਗੀਤ ਸਮਾਗਮਾਂ ਨੂੰ ਲੈ ਕੇ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਇਸ ਦੌਰਾਨ ਦਿਲਜੀਤ ਨੇ ਚਿੱਟਾ ਕੁੜਤਾ ਤੇ ਚਾਦਰਾ ਪਾਇਆ ਹੋਇਆ ਸੀ। ਇਸ ਸਬੰਧੀ ਦਿਲਜੀਤ ਨੇ ਇੰਸਟਾਗਰਾਮ ’ਤੇ ਵੀ ਆਪਣੀ ਵੀਡੀਓ ਵੀ ਸਾਂਝੀ ਕੀਤੀ।

 

 

 

 

 

 

 

 

 

 

 

 

 

 

 

 

 

 

 

ਮੇਰਾ ਜਨਮ ਇੱਥੇ ਹੀ ਹੋਇਆ, ਮੈਂ ਕਿਹੜਾ ਹੋਨੁਲੁਲੂ ਵਿਚ ਪੈਦਾ ਹੋਇਆਂ: ਦਿਲਜੀਤ
ਦਿਲਜੀਤ ਦੋਸਾਂਝ ਨੇ ਕਿਹਾ, ‘ਜਦੋਂ ਕੋਲਡਪਲੇਅ ਵਾਲਾ ਬੈਂਡ ਗਾਉਂਦਾ ਹੈ, ‘ਆਈ ਐਮ ਫੀਲਿੰਗ ਡਰੰਕ ਐਂਡ ਹਾਈ’ ਤਬ ਤੋ ਕਿਸੀ ਕੋ ਦਿੱਕਤ ਨਹੀਂ ਹੋਤੀ ਪਰ ਜਬ ਦਿਲਜੀਤ ਗਾਤਾ ਹੈ ਤੋ ਪ੍ਰਾਬਲਮ ਹੋਤੀ ਹੈ।’

ਦਿਲਜੀਤ ਦੋਸਾਂਝ ਨੇ ਪਹਿਲਾਂ ਤਾਂ ਸਖਤ ਲਹਿਜ਼ੇ ਵਿਚ ਕਿਹਾ, ‘ਮੇਰੇ ’ਤੇ ਇਤਰਾਜ਼ ਜਤਾਉਣ ਵਾਲੇ ਕਹਿੰਦੇ ਹਨ ਕਿ ਮੈਂ ਬਾਹਰੋਂ ਆਇਆ ਹੈ।’ ਦਿਲਜੀਤ ਨੇ ਕਿਹਾ ਕਿ ਉਸ ਦਾ ਜਨਮ ਇੱਥੇ ਹੀ ਹੋਇਆ ਹੈ, ਉਹ ਕਿਹੜਾ ਹੋਨੁਲੁਲੂ ਵਿਚ ਪੈਦਾ ਹੋਇਆ ਹੈ। ਉਹ ਸਾਰੀ ਦੁਨੀਆ ਵਿਚ ਜਾਂਦਾ ਹੈ। ਉਸ ਦੇ ਟੀਮ ਮੈਂਬਰ ਵੀ ਭਾਰਤ ਵਾਸੀ ਹਨ ਤੇ ਉਹ ਵੀ ਉਸ ਦੇ ਨਾਲ ਹੀ ਜਾਂਦੇ ਰਹਿੰਦੇ ਹਨ ਪਰ ਦੋਹਰਾ ਮਾਪਦੰਡ ਉਸ ਨੂੰ ਸਮਝ ਨਹੀਂ ਆਉਂਦਾ, ਉਸ ’ਤੇ ਹੀ ਪਾਬੰਦੀਆਂ ਕਿਉਂ ਲਾਈਆਂ ਜਾਂਦੀਆਂ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

‘ਜੋ ਹੋਇਆ ਇਹ ਹੋਣਾ ਹੀ ਸੀ, ਜੋ ਹੋਇਆ ਇਹ ਹੋਣਾ ਹੀ ਸੀ ਤੇ ਹੋਣੀ ਰੋਕਿਆਂ ਰੁਕਦੀ ਨਹੀਂ, ਇਕ ਵਾਰ ਜਦੋਂ ਸ਼ੁਰੂ ਹੋ ਜਾਵੇ ਗੱਲ ਫੇਰ ਇਵੇਂ ਮੁੱਕਦੀ ਨਹੀਂ’
ਦਿਲਜੀਤ ਨੇ ਕਿਹਾ, ‘ਮੇਰੇ ’ਤੇ ਜੋ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਉਸ ਨਾਲ ਮੈਨੂੰ ਕੋਈ ਦਿੱਕਤ ਨਹੀਂ ਹੈ। ਮੈਂ ਪੂਰੇ ਮਜ਼ੇ ਲੈ ਰਿਹਾ ਹਾਂ। ਮੇਰਾ ਉਨ੍ਹਾਂ ਨੂੰ ਵੀ ‘ਆਈ ਲਵ ਯੂ’ ਹੈ। ਮੈਂ ਇਕ ਸ਼ਿਅਰ ਨਾਲ ਗੱਲ ਨਿਬੇੜ ਦਿੰਦਾ ਹਾਂ: ‘ਜੋ ਹੋਇਆ ਇਹ ਹੋਣਾ ਹੀ ਸੀ, ਜੋ ਹੋਇਆ ਇਹ ਹੋਣਾ ਹੀ ਸੀ ਤੇ ਹੋਣੀ ਰੋਕਿਆਂ ਰੁਕਦੀ ਨਹੀਂ, ਇਕ ਵਾਰ ਜਦੋਂ ਸ਼ੁਰੂ ਹੋ ਜਾਵੇ ਗੱਲ ਫੇਰ ਇਵੇਂ ਮੁੱਕਦੀ ਨਹੀਂ’। ਦਿਲਜੀਤ ਨੇ ਕਿਹਾ ਕਿ ਜੇ ਉਸ ਨੂੰ ਛੇੜੋਗੇ ਤਾਂ ਉਹ ਜਵਾਬ ਦੇਣਗੇ।

 

 

 

 

 

 

 

 

 

 

 

 

 

 

 

 

 

 

 

 

 

 

 

ਖਚਾਖਚ ਭਰੇ ਸਟੇਡੀਅਮ ਵਿੱਚ ਪੇਸ਼ਕਾਰੀ ਕਰਦਿਆਂ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਦੇ ਸ਼ੋਅ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵੱਲੋਂ ਅਜਿਹੇ ਇਤਰਾਜ਼ ਕੀਤੇ ਜਾਂਦੇ ਹਨ ਪਰ ਕੌਮਾਂਤਰੀ ਕਲਾਕਾਰਾਂ ਦੇ ਮਾਮਲੇ ਵਿੱਚ ਇਹੀ ਮਾਪਦੰਡ ਨਹੀਂ ਅਪਣਾਇਆ ਜਾਂਦਾ। ਉਨ੍ਹਾਂ ਦੀ ਇਸ ਟਿੱਪਣੀ ਨੂੰ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਸੰਗੀਤ ਸਮਾਗਮਾਂ ’ਤੇ ਲੱਗ ਰਹੀਆਂ ਪਾਬੰਦੀਆਂ ਅਤੇ ਆਲੋਚਨਾਵਾਂ ਦਾ ਜਵਾਬ ਮੰਨਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕੋਲਡਪਲੇਅ ਦੇ ਸ਼ੋਅ ਤੋਂ ਲਈ ਸੀ ਪ੍ਰੇਰਨਾ
ਦਿਲਜੀਤ ਦੋਸਾਂਝ ਨੇ ਇਹ ਵੀ ਯਾਦ ਕੀਤਾ ਕਿ ਉਨ੍ਹਾਂ ਨੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੀ ਕੋਲਡਪਲੇਅ ਦਾ ਸੰਗੀਤ ਸਮਾਗਮ ਦੇਖਿਆ ਸੀ। ਉਸ ਸਮੇਂ ਉਨ੍ਹਾਂ ਦੇ ਮਨ ਵਿੱਚ ਇਸੇ ਸਟੇਡੀਅਮ ਵਿੱਚ ਆਪਣਾ ਸ਼ੋਅ ਕਰਨ ਦਾ ਸੁਪਨਾ ਜਾਗਿਆ ਸੀ। ਹੁਣ ਅਹਿਮਦਾਬਾਦ ਵਿੱਚ ਆਪਣਾ ਸੰਗੀਤ ਸਮਾਗਮ ਕਰਵਾ ਕੇ ਉਨ੍ਹਾਂ ਨੇ ਇਹ ਸੁਪਨਾ ਪੂਰਾ ਕਰ ਲਿਆ ਹੈ।

 

 

 

 

 

 

 

 

 

 

 

 

ਆਪਣੇ ਸ਼ੋਅ ਖ਼ਿਲਾਫ਼ ਸ਼ਿਕਾਇਤਾਂ ਕਰਨ ਅਤੇ ਰੁਕਾਵਟਾਂ ਪੈਦਾ ਕਰਨ ਵਾਲਿਆਂ ਬਾਰੇ ਗੱਲ ਕਰਦਿਆਂ ਦਿਲਜੀਤ ਨੇ ਸਿਰਫ਼ ਇੱਕ ਸਾਦਾ ਸੁਨੇਹਾ ਦਿੱਤਾ, ‘ਲਵ ਯੂ’।

ਉਨ੍ਹਾਂ ਦੀਆਂ ਟਿੱਪਣੀਆਂ ਛੇਤੀ ਹੀ ਚਰਚਾ ਦਾ ਵਿਸ਼ਾ ਬਣ ਗਈਆਂ। ਪ੍ਰਸ਼ੰਸਕਾਂ ਨੇ ਇਸ ਨੂੰ ਗਾਇਕ ਵੱਲੋਂ ਆਪਣੇ ਸੰਗੀਤ ਸਮਾਗਮਾਂ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਜਵਾਬ ਕਰਾਰ ਦਿੱਤਾ। ਅਹਿਮਦਾਬਾਦ ਦਾ ਇਹ ਸੰਗੀਤ ਸਮਾਗਮ ਦਿਲਜੀਤ ਦੇ ਵੱਡੇ ਪੱਧਰ ’ਤੇ ਹੋ ਰਹੇ ਲਾਈਵ ਸ਼ੋਅਜ਼ ਦੇ ਸਫ਼ਰ ਵਿੱਚ ਇੱਕ ਹੋਰ ਅਹਿਮ ਪੜਾਅ ਬਣਿਆ।

Check Also

Europe Protests: ਘੱਟ ਤਨਖਾਹਾਂ ਤੇ ਵਧਦੀ ਮਹਿੰਗਾਈ ਖ਼ਿਲਾਫ਼ ਇਟਲੀ ’ਚ ਦੇਸ਼ ਵਿਆਪੀ ਹੜਤਾਲ

Students staged demonstrations across Italy, coinciding with a broader wave of youth mobilization throughout Europe. …