Breaking News

Babbu Mann – ਕੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ ‘ਤੇ ‘ਮਾਨ’ ਦਾ ਵੱਡਾ ਖੁਲਾਸਾ

Babbu Mann – ਕੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ ‘ਤੇ ‘ਮਾਨ’ ਦਾ ਵੱਡਾ ਖੁਲਾਸਾ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਅਕਾਲੀ ਦਲ ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਗਾਇਕ ਕੇ. ਐੱਸ. ਮੱਖਣ ਦੇ ਇੱਕ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਤਰਥੱਲੀ ਮਚਾਈ ਹੋਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬੱਬੂ ਮਾਨ ਅਕਾਲੀ ਦਲ ਵੱਲੋਂ ਚੋਣ ਲੜ ਸਕਦੇ ਹਨ। ਹੁਣ ਇਨ੍ਹਾਂ ਸਾਰੀਆਂ ਚਰਚਾਵਾਂ ‘ਤੇ ਬੱਬੂ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਕੇ. ਐੱਸ. ਮੱਖਣ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਬੱਬੂ ਮਾਨ ਨੇ ਕਿਹਾ, “ਚੋਣ ਲੜਨਾ ਮੇਰੇ ਵੱਸ ਦਾ ਰੋਗ ਨਹੀਂ ਹੈ। ਮੈਂ ਤਾਂ ਕੇ. ਐੱਸ. ਮੱਖਣ ਨੂੰ ਕਹਿੰਦਾ ਹਾਂ ਕਿ ਭਾਈ ਤੂੰ ਚੋਣ ਲੜ ਲੈ ਅਤੇ ਬਾਕੀ ਕਲਾਕਾਰ ਵੀ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜਨ। ਜੇਕਰ ਕੋਈ ਇੱਕ ਵੀ ਜਿੱਤ ਗਿਆ ਤਾਂ 2-3 ਮੁੱਦੇ ਹੱਲ ਕਰਵਾ ਦੇਣਾ— ਕਿਸਾਨਾਂ ਨੂੰ MSP ਦਿਵਾਉਣਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਮਜ਼ਦੂਰਾਂ ਦੇ ਮਸਲੇ।”

ਸਿਆਸਤਦਾਨਾਂ ਨੂੰ ਬੱਬੂ ਮਾਨ ਦੀ ਨਸੀਹਤ
ਬੱਬੂ ਮਾਨ ਨੇ ਸਿਆਸਤਦਾਨਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਨੇਤਾ ਮਜ਼ਦੂਰਾਂ ਦੀ ਮਜ਼ਦੂਰੀ ਤੈਅ ਕਰ ਦੇਣ ਅਤੇ ਕਿਸਾਨਾਂ ਦੇ ਮਸਲੇ ਹੱਲ ਕਰ ਦੇਣ, ਤਾਂ ਉਨ੍ਹਾਂ ਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪਵੇਗੀ, ਲੋਕ ਖੁਦ ਵੋਟਾਂ ਪਾਉਣਗੇ। ਉਨ੍ਹਾਂ ਸਾਫ਼ ਕੀਤਾ ਕਿ ਹਰ ਕਲਾਕਾਰ ਦੀ ਆਪਣੀ ਪਸੰਦ ਹੁੰਦੀ ਹੈ ਕਿ ਉਹ ਕਿਸ ਪਾਰਟੀ ਨਾਲ ਜੁੜਨਾ ਚਾਹੁੰਦਾ ਹੈ, ਪਰ ਉਹ ਖੁਦ ਇਸ ਚੋਣ ਮੈਦਾਨ ਤੋਂ ਦੂਰ ਰਹਿਣਾ ਚਾਹੁੰਦੇ ਹਨ।

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …