Breaking News

Sukhbir Badal ਦੇ ਘਰ ਜਾਣ ਕਾਰਨ ਗਿੱਪੀ ਗਰੇਵਾਲ ਦੀ ਸਕਿਉਰਟੀ ਲਈ ਗਈ ਵਾਪਸ? ਜੋਰਡਨ ਸੰਧੂ ਦੀ ਵੀ ਸਕਿਉਰਟੀ ਵਾਪਸ

Sukhbir Badal ਦੇ ਘਰ ਜਾਣ ਕਾਰਨ ਗਿੱਪੀ ਗਰੇਵਾਲ ਦੀ ਸਕਿਉਰਟੀ ਲਈ ਗਈ ਵਾਪਸ?

Sukhbir Badal ਦੇ ਘਰ ਜਾਣ ਕਾਰਨ ਗਿੱਪੀ ਗਰੇਵਾਲ ਦੀ ਸਕਿਉਰਟੀ ਲਈ ਗਈ ਵਾਪਸ? ਜੋਰਡਨ ਸੰਧੂ ਦੀ ਵੀ ਸਕਿਉਰਟੀ ਵਾਪਸ

ਸੁਖਬੀਰ ਬਾਦਲ ਫੇਸਬੁੱਕ ਪੋਸਟ ਵਿਚ ਲਿਖਿਆ-

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਕਿਉਂਕਿ ਉਹ ਹਾਲ ਹੀ ਵਿੱਚ ਬਾਦਲ ਪਿੰਡ ਵਿਖੇ ਮੇਰੇ ਘਰ ‘ਤੇ ਮੈਨੂੰ ਮਿਲਣ ਆਏ ਸਨ।

ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇੱਕ ਹੋਰ ਪ੍ਰਸਿੱਧ ਕਲਾਕਾਰ, ਜੌਰਡਨ ਸੰਧੂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

ਇਹ ਸਭ ਨੂੰ ਪਤਾ ਹੈ ਕਿ ਇਨ੍ਹਾਂ ਪ੍ਰਸਿੱਧ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੂੰ ਆਏ ਦਿਨ ਗੈਂਗਸਟਰਾਂ ਅਤੇ ਫ਼ਿਰੌਤੀ ਮੰਗਣ ਵਾਲਿਆਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ।

ਇਨ੍ਹਾਂ ਕਲਾਕਾਰਾਂ ਨੂੰ ਦਿੱਤੀ ਗਈ ਪੁਲਿਸ ਸੁਰੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਮਨਮਰਜ਼ੀ ‘ਤੇ ਵਾਪਸ ਲਈ ਜਾ ਰਹੀ ਹੈ।

ਉਹ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ ਤੇ ਉਸ ਨੇ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ। ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਹੋਇਆ ਭਿਆਨਕ ਕਤਲ ਸਰਕਾਰ ਦੇ ਅਜਿਹੇ ਮਾੜੇ ਫ਼ੈਸਲਿਆਂ ਦਾ ਘਾਤਕ ਨਤੀਜਾ ਹੈ, ਜਿਸਦਾ ਦਰਦ ਅਜੇ ਵੀ ਪੰਜਾਬੀਆਂ ਦੇ ਦਿਲ ਵਿੱਚ ਜਿਉਂਦਾ ਹੈ।

ਮੈਂ ਇਸ ਬਦਲਾਖੋਰੀ ਦੀ ਨੀਤੀ ਦੀ ਸਖ਼ਤ ਨਿੰਦਾ ਕਰਦਾ ਹਾਂ ਤੇ ਸਰਕਾਰ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦੇਣਾ ਚਾਹੁੰਦਾ ਹਾਂ ਕਿ ਜੇਕਰ ਇਨ੍ਹਾਂ ਕਲਾਕਾਰਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।

Sukhbir Singh Badal

ਮੈਂ ਇਸ ਬੇਹੱਦ ਗੰਭੀਰ ਮੁੱਦੇ ਨੂੰ ਪੰਜਾਬ ਦੇ ਮਾਣਯੋਗ ਰਾਜਪਾਲ ਜੀ ਕੋਲ ਵੀ ਵਿਸ਼ੇਸ਼ ਤੌਰ ‘ਤੇ ਰੱਖਾਂਗਾ ।

ਪੰਜਾਬ ਵਿੱਚ ਇਹ ਕੀ ਹੋ ਰਿਹਾ ਹੈ? ਪਹਿਲਾਂ ਸੁਰੱਖਿਆ ਵਾਪਸ ਲਈ ਜਾਂਦੀ ਹੈ ਅਤੇ ਫਿਰ ਤੁਰੰਤ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਫਿਰੌਤੀ ਦੀਆਂ ਕਾਲਾਂ ਆਉਣ ਲੱਗ ਜਾਂਦੀਆਂ ਹਨ। ਕੀ ਇਹ ਮਹਿਜ਼ ਇੱਕ ਇਤਫ਼ਾਕ ਹੈ ਜਾਂ ਕੋਈ ਡੂੰਘੀ ਸਾਜ਼ਿਸ਼?

​ਗਾਇਕ ਜੌਰਡਨ ਸੰਧੂ ਦੇ ਨਜਦੀਕੀ ਰਿਸ਼ਤੇਦਾਰ ਨੇ ਫੇਸਬੁੱਕ ਤੇ ਪੋਸਟ ਦੱਸਿਆ ਹੈ, ਉਸ ਨਾਲ ਜੋ ਹੋ ਰਿਹਾ ਹੈ, ਉਹ ਬਹੁਤ ਚਿੰਤਾਜਨਕ ਹੈ। ਜੇਕਰ ਕਲਾਕਾਰ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਬੰਦਾ ਕਿੱਥੇ ਜਾਵੇ? ਕੀ ਪ੍ਰਸ਼ਾਸਨ ਅਤੇ ਸਿਆਸੀ ਲੀਡਰਾਂ ਦੀ ਇਸ ਵਿੱਚ ਕੋਈ ਮਿਲੀਭੁਗਤ ਹੈ? ਸਰਕਾਰ ਨੂੰ ਇਸ ਦਾ ਜਵਾਬ ਦੇਣਾ ਪਵੇਗਾ।

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …