Breaking News
Home / ਪੰਥਕ ਖਬਰਾਂ / ਪੱਤਰਕਾਰ ਬਲਤੇਜ ਪੰਨੂੰ ਨੇ ਮਨਜਿੰਦਰ ਸਿੰਘ ਸਿਰਸਾ ਵਲੋਂ ਕਿਸਾਨਾਂ ਨੂੰ ਜੇ ਲ ਚੋਂ ਛੁਡਾਉਣ ਦੇ ਉਪਰਾਲੇ ਤੇ ਕੀਤੀਆਂ ਘਟੀਆ ਟਿੱਪਣੀਆਂ

ਪੱਤਰਕਾਰ ਬਲਤੇਜ ਪੰਨੂੰ ਨੇ ਮਨਜਿੰਦਰ ਸਿੰਘ ਸਿਰਸਾ ਵਲੋਂ ਕਿਸਾਨਾਂ ਨੂੰ ਜੇ ਲ ਚੋਂ ਛੁਡਾਉਣ ਦੇ ਉਪਰਾਲੇ ਤੇ ਕੀਤੀਆਂ ਘਟੀਆ ਟਿੱਪਣੀਆਂ

ਬਲਤੇਜ ਪੰਨੂੰ ਜੀ, ਮੁੰਡਿਆਂ ਨੂੰ ਸਿਆਸਤ ਲਈ ਨਾ ਵਰਤੋ..!
ਆਮ ਆਦਮੀ ਪਾਰਟੀ ਵਾਸਤੇ 2017 ਵਿੱਚ ਸਿਆਸੀ ਪ੍ਰਚਾਰ ਕਰਨ ਵਾਲੇ ਬਲਤੇਜ ਪੰਨੂੰ ਨੇ ਅੱਜ ਆਪਣੇ ਟਵਿਟਰ ਖਾਤੇ ਤੇ ਇਕ ਗੋਦੀ ਮੀਡੀਆ ਵਾਲੀ ਕੋਝੀ ਹਰਕਤ ਕੀਤੀ। ਮਨਜਿੰਦਰ ਸਿੰਘ ਸਿਰਸਾ ਦੀ ਇਕ ਤਸਵੀਰ ਨੂੰ ਕੱਟ ਵੱਡਕੇ ਇਸ ਤਰਾਂ ਪੇਸ਼ ਕੀਤਾ ਕਿ ਜਿਵੇਂ ਮਨਜਿੰਦਰ ਸਿੰਘ ਸਿਰਸਾ ਸਿਰਫ ਵਾਹ ਵਾਹ ਖੱਟਣ ਲਈ ਮੁੰਡਿਆਂ ਦੀਆਂ ਜਮਾਨਤਾਂ ਕਰਵਾ ਰਿਹਾ। ਇਹ ਫੋਟੋ ਛੱਬੀ ਜਨਵਰੀ ਨੂੰ ਫੜੇ ਮੁੰਡਿਆਂ ਦੀ ਰਿਹਾਈ ਦੇ ਸਮੇਂ ਦੀ ਹੈ।
ਇਸ ਕੱ ਟ ਵੱ ਡ ਕੀਤੀ ਫੋਟੋ ਦੇ ਨਾਲ ਬਲਤੇਜ ਪੰਨੂੰ ਨਟ ਕੈਪਸ਼ਨ ਵੀ ਲਿਖੀ।
“ਲਓ ਜੀ ਪਹੁੰਚ ਗਏ ਫੋਟੋ ਸੈਸ਼ਨ ਵਾਲੇ ਜਿਨ੍ਹਾਂ ਵਕੀਲਾਂ ਨੇ ਲੜਾਈ ਲੜੀ ਉਹ ਕਿਤੇ ਵੀ ਨਹੀਂ”

ਹੇਠਾਂ ਪਾਈ ਪਹਿਲੀ ਫੋਟੋ ਅਸਲੀ ਹੈ। ਜਿਸ ਵਿੱਚ ਵਕੀਲ ਵੀ ਖੜੇ ਹਨ। ਦੂਜੀ ਫੋਟੋ ਕੱਟ ਵੱਡਕੇ ਬਲਤੇਜ ਪੰਨੂੰ ਨੇ ਪਾਈ ਹੈ। ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮਨਜਿੰਦਰ ਸਿੰਘ ਸਿਰਸਾ ਵਕੀਲਾਂ ਨੂੰ ਪਾਸੇ ਕਰਕੇ ਵਾਹ ਵਾਹ ਖੱਟ ਰਿਹਾ। ਫੋਟੋ ਦਾ ਸੱਚ ਝੂਠ ਤੁਸੀਂ ਆਪ ਹੀ ਦੇਖ ਲਓ।
ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਇਹ ਲੱਗ ਸਕਦਾ ਕਿ ਕੱਲ ਨੂੰ ਵੋਟਾਂ ਵੇਲੇ ਅਕਾਲੀ ਦਲ ਮੁੰਡਿਆਂ ਦੀ ਰਿਹਾਈ ਕਰਵਾਉਣ ਦਾ ਸਿਆਸੀ ਫਾਇਦਾ ਲੈ ਸਕਦਾ।
ਪਰ ਬਲਤੇਜ ਪੰਨੂੰ ਅਤੇ ਹੋਰ ਸਿਆਸੀ ਕਾਰਕੁੰਨਾਂ ਦੇ ਮਨ ਵਿੱਚ ਐਨਾ ਕੁ ਤਰਸ ਤਾਂ ਫੜੇ ਗਏ ਮੁੰਡਿਆਂ ਲਈ ਹੋਣਾ ਚਾਹੀਦਾ ਕਿ ਉਹ ਪਹਿਲਾਂ ਇਹ ਪੁੱਛਣ ਕਿ ਕਿਤੇ ਗ੍ਰਿਫ਼ਤਾਰੀ ਤੋਂ ਬਾਅਦ ਮੁੰਡਿਆਂ ਨਾਲ ਥਾਣੇ ਜਾਂ ਜੇਲ੍ਹ ਵਿੱਚ ਕੋਈ ਕੁੱਟਮਾਰ ਤਾਂ ਨਹੀਂ ਹੋਈ ? ਉਹ ਕਿਸੇ ਮਾਨਸਿਕ ਸਦਮੇ ਚ ਤਾਂ ਨਹੀਂ ?
ਸਿਆਸਤ ਐਨੀ ਕੋਰੀ ਨਹੀਂ ਹੋਣੀ ਚਾਹੀਦੀ ਕਿ ਤਹਾਨੂੰ ਫੋਟੋ ‘ਚ ਸਿਰਫ ਇਹ ਦਿਖਾਈ ਦੇਵੇ ਕਿ ਤੁਹਾਡਾ ਸਿਆਸੀ ਵਿਰੋਧੀ ਜ਼ਮਾਨਤ ਤੇ ਬਾਹਰ ਆਏ ਮੁੰਡਿਆਂ ਨਾਲ ਖੜਾ ਅਤੇ ਕਿਵੇਂ ਨਾ ਕਿਵੇਂ ਉਸ ਦੇ ਸਿਰ ਵਿੱਚ ਸੱਚ ਝੂਠ ਬੋਲਕੇ ਸਵਾਹ ਪਾਈ ਜਾਵੇ।

ਨਾਲੇ ਦਿੱਲੀ ਕਮੇਟੀ ਨੂੰ ਕੇਸ ਲੜਣ ਦਾ ਮੌਕਾ ਤਾਂ ਮਿਲਿਆ ਕਿਉਂਕਿ ਸਮੇਤ ਬਲਤੇਜ ਪੰਨੂੰ, ਆਮ ਆਦਮੀ ਪਾਰਟੀ ਅਤੇ ਕਾਂਗਰਸ ਤਾਂ ਛੱਬੀ ਜਨਵਰੀ ਤੋਂ ਬਾਅਦ ਗੋਦੀ ਮੀਡੀਏ ਦੀ ਬਣਾਈ ਧਾਰਨਾ ਵਿੱਚ ਵਹਿ ਗਏ ਸਨ। ਜੇ ਕਿਤੇ ਬਲਤੇਜ ਪੰਨੂੰ ਦੇ ਉਦੋਂ ਦੇ ਬਿਆਨ ਸੁਣੇ ਜਾਣ, ਤਾਂ ਪੰਨੂੰ ਮਤਾਬਿਕ ਤਾਂ ਇਹਨਾਂ ਮੁੰਡਿਆਂ ਨੂੰ ਬਾਹਰ ਹੀ ਨਹੀਂ ਆਉਣਾ ਚਾਹੀਦਾ ਸੀ।
ਸੱਚੀ ਗੱਲ ਤਾਂ ਇਹ ਹੈ ਕਿ ਬਲਤੇਜ ਪੰਨੂੰ ਦੀ ਆਮ ਆਦਮੀ ਪਾਰਟੀ, ਜਾਂ ਕਾਂਗਰਸ ਪਾਰਟੀ ਛੱਬੀ ਨੂੰ ਗ੍ਰਿਫ਼ਤਾਰ ਹੋਏ ਮੁੰਡਿਆਂ ਦੇ ਕੇਸ ਲੜ ਹੀ ਨਹੀਂ ਸਕਦੀ। ਕਿਉਂਕਿ ਅਜਿਹਾ ਕਰਨਾ ਉਨਾਂ ਦੀ ਪੰਜਾਬ ਤੋਂ ਬਾਹਰ ਸਿਆਸਤ ਨੂੰ ਕਿਵੇਂ ਵੀ ਫਿੱਟ ਨਹੀਂ ਬਹਿੰਦਾ।

ਸਿਆਸੀ ਪਾਰਟੀਆਂ ਤਾਂ ਕੀ, ਕਿਸਾਨ ਮੋਰਚੇ ਨੇ ਵੀ ਪੰਜਵੇਂ ਦਿਨ ਜਾਕੇ ਗ੍ਰਿਫਤਾਰ ਹੋਏ ਮੁੰਡਿਆਂ ਬਾਰੇ ਬਿਆਨ ਦਿੱਤਾ ਸੀ। ਉਸਤੋਂ ਪਹਿਲਾਂ ਤਾਂ ਕਿਸਾਨ ਮੋਰਚੇ ਵਾਲਿਆਂ ਨੇ ਮੁੰਡਿਆਂ ਨੂੰ ‘ਸਰਦਾਰ ਨਹੀਂ ਗੱਦਾਰ’ ਵਰਗੇ ਲਕਬ ਦਿੱਤੇ ਅਤੇ ਸਿੱਖਸ ਫਾਰ ਜਸਟਿਸ ਨਾਲ ਵੀ ਜੋੜਿਆ।
ਉਸ ਹਨੇਰੇ ਸਮੇਂ ‘ਚ ਦਿੱਲੀ ਕਮੇਟੀ ਨੇ ਹੀ ਮੁੰਡਿਆਂ ਦੀ ਬਾਂਹ ਫੜੀ। ਕੜਾਕੇ ਦੀ ਠੰਡ ਤੋਂ ਬਚਾਅ ਲਈ ਸਰਦ ਲੀੜੇ ਦੇਕੇ ਆਈ, ਵਕਾਲਤ ਨਾਮੇ ਦਸਤਖ਼ਤ ਕਰਵਾਏ, ਜ਼ਮਾਨਤਾਂ ਲਾਈਆਂ। ਦਿੱਲੀ ਗੁਰਦਵਾਰਾ ਕਮੇਟੀ ਵੱਲੋਂ ਲਾਈ ਹਾਲੇ ਤੱਕ ਕੋਈ ਵੀ ਜ਼ਮਾਨਤ ਰੱਦ ਨਹੀਂ ਹੋਈ।

ਸਿਰਸਾ ਨੇ ਵਾਰ ਵਾਰ ਵਕੀਲਾਂ ਦਾ ਨਾਮ ਲਿਆ, ਹਰ ਰੋਜ਼ ਹੀ ਲੈਂਦਾ। ਪਰ ਇਹ ਬਲਤੇਜ ਪੰਨੂੰ ਦੀ ਬੇਈਮਾਨੀ ਹੈ ਕਿ ਉਸ ਨੇ ਝੂਠੀ ਫੋਟੋ ਪਾ ਕੇ ਸਿਆਸਤ ਖੇਡੀ।
ਯਾਦ ਦਿਵਾ ਦੇਈਏ ਕਿ ਥੋੜੇ ਦਿਨ ਪਹਿਲਾਂ ਖਾਲਸਾ ਏਡ ਵਾਲੇ ਰਵੀ ਸਿੰਘ ਦੇ ਬਿਆਨ ਸੁਣਕੇ ਵੀ ਬਲਤੇਜ ਪੰਨੂੰ ਦੇ ਢਿੱਡ ਪੀੜ ਹੋਈ ਸੀ। ਪੰਨੂੰ ਨੇ ਰਵੀ ਸਿੰਘ ਨੂੰ ਬਿਨ ਮੰਗੀ ਸਲਾਹ ਦਿੱਤੀ ਸੀ ਕਿ ‘ਚੁੱਪ ਰਹੋ’। ਪਰ ਰਵੀ ਸਿੰਘ ਨੇ ਸਾਫ ਕਹਿ ਦਿੱਤਾ ਸੀ ਕਿ ਜਿੱਥੇ ਉਹ ਮਹਿਸੂਸ ਕਰਨਗੇ, ਓਹ ਆਪਣੀ ਰਾਏ ਜ਼ਰੂਰ ਰੱਖਣਗੇ।
#ਮਹਿਕਮਾ_ਪੰਜਾਬੀ

About admin

Check Also

SGPC ਦੇ RSS ਖਿਲਾਫ਼ ਮਤਾ ਪਾਸ ਕਰਨ ‘ਤੇ ਭੜਕੇ ਹਿੰਦੂ ਨੇਤਾ ਨੇ ਪੰਜਾਬ ਡੀਜੀਪੀ ਨੂੰ ਕੀਤੀ ਸ਼ਿਕਾਇਤ

ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ‘ਚ ਮਤਾ ਪਾ ਕੇ ਆਰਐਸਐਸ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ …

%d bloggers like this: