Breaking News

AAP ਦਾ ‘ਹੀਰਾ’ ਚਿੱਟੇ ਦਾ ਸੌਦਾਗਰ ਨਿਕਲਿਆ

AAP ਦਾ ‘ਹੀਰਾ’ ਚਿੱਟੇ ਦਾ ਸੌਦਾਗਰ ਨਿਕਲਿਆ

AAP ਦਾ ਇੱਕ ਹੋਰ ਸਰਪੰਚ ਹੈਰੋਇਨ ਨਾਲ ਪੁਲਿਸ ਨੇ ਕੀਤਾ ਗ੍ਰਿਫ਼ਤਾਰ; ਸਵਾਲਾਂ ’ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ

 

ਦੱਸ ਦਈਏ ਕਿ ਪੁਲਿਸ ਨੇ ਸਰਪੰਚ ਕੋਲੋਂ 4.3 ਕਿਲੋ ਹੈਰੋਇਨ, ਇੱਕ 30 ਬੋਰ ਪਿਸਤੌਲ, 4 ਰੌਂਦ, 30 ਜ਼ਿੰਦਾ ਕਾਰਤੂਸ ਤੇ ਇੱਕ ਸਕੋਰਪਿਓ ਗੱਡੀ ਬਰਾਮਦ ਕੀਤੀ ਹੈ।

 

 

 

ਇੱਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਸਰਕਾਰ ਨਸ਼ਿਆਂ ਵਿਰੁੱਧ ਜੰਗ ਵਰਗੀ ਮੁਹਿੰਮ ਚਲਾ ਰਹੀ ਹੈ, ਉੱਥੇ ਹੀ ਦੂਜੇ ਪਾਸੇ, ਪਾਰਟੀ ਨਾਲ ਜੁੜੇ ਇੱਕ ਹੋਰ ਸਰਪੰਚ ਨੂੰ ਨਸ਼ਿਆਂ ਦੀ ਵੱਡੀ ਖੇਪ ਨਾਲ ਫੜਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕੋਟ ਹਿਰਦੇ ਰਾਮ ਦੇ ਸਰਪੰਚ ਨੂੰ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।

 

ਦੱਸ ਦਈਏ ਕਿ ਪੁਲਿਸ ਨੇ ਸਰਪੰਚ ਕੋਲੋਂ 4.3 ਕਿਲੋ ਹੈਰੋਇਨ, ਇੱਕ 30 ਬੋਰ ਪਿਸਤੌਲ, 4 ਰੌਂਦ, 30 ਜ਼ਿੰਦਾ ਕਾਰਤੂਸ ਤੇ ਇੱਕ ਸਕੋਰਪਿਓ ਗੱਡੀ ਬਰਾਮਦ ਕੀਤੀ ਹੈ।

 

 

 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਸਰਪੰਚ ਸਕਾਰਪਿਓ ਗੱਡੀ ਵਿੱਚ ਆਪਣੇ ਦੋਸਤਾਂ ਨਾਲ ਜਾ ਰਿਹਾ ਸੀ ਅਤੇ ਪੁਲਿਸ ਨੇ ਮਹਿਤਾ ਇਲਾਕੇ ਵਿੱਚ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਪੁਲਸ ਨੇ ਉਸ ਕੋਲੋਂ 4.3 ਕਿਲੋ ਹੈਰੋਇਨ ਦੇ ਨਾਲ 30 ਬੋਰ ਦਾ ਅਸਲਾ ਵੀ ਬਰਾਮਦ ਕੀਤਾ ਹੈ।

 

 

 

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ’ਤੇ ਪੰਜਾਬ ਸਰਕਾਰ ਆਪਣਾ ਸਪਸ਼ਟੀਕਰਨ ਦੇਵੇ। ਸਰਕਾਰ ਨਸ਼ੇ ਦੇ ਸੌਦਾਗਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਨਸ਼ੇ ਨਾਲ ਗ੍ਰਿਫਤਾਰ ਸਰਪੰਚ ਲਵਪ੍ਰੀਤ ਸਿੰਘ ਮਜੀਠੇ ਹਲਕੇ ਦਾ ਗ੍ਰਹਿ ਮੰਤਰੀ ਹੈ।

 

 

 

ਗ੍ਰਿਫਤਾਰ ਸਰਪੰਚ ਇੱਕ ਗੇੜੇ ’ਚ 100 ਕਰੋੜ ਦੀ ਹੈਰੋਇਨ ਸਪਲਾਈ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਲਵਪ੍ਰੀਤ ਸਿੰਘ ਹਲਕਾ ਇੰਚਾਰਜ ਤਲਬੀਰ ਗਿੱਲ ਦਾ ਕਰੀਬੀ ਹੈ।

 

 

Check Also

Chandigarh : ਚੰਡੀਗੜ੍ਹ ਦੇ ਸੈਕਟਰ 9 ਦੇ GYM ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕ**ਲ

Chandigarh Firing: ਚੰਡੀਗੜ੍ਹ ਦੇ ਸੈਕਟਰ ਨੌਂ ‘ਚ ਦਿਨ-ਦਿਹਾੜੇ ਕਤਲ: ਪ੍ਰਾਪਰਟੀ ਡੀਲਰ ‘ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ …