ਅਸੀਂ ਹੀ ਕਿਸਾਨ ਯੂਨੀਅਨਾਂ ਅੱਗੇ ਕੀਤੀਆਂ ਹਨ- ਜਗੀਰ ਕੌਰ

ਸ੍ਰੀ ਆਨੰਦਪੁਰ ਸਾਹਿਬ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕਿਸਾਨ ਮੋਰਚੇ ਸਬੰਧੀ ਟਿੱਪਣੀਆਂ ਕਰਦਿਆਂ ਕਿਹਾ ਕਿ ਅਸੀਂ ਹੀ ਕਿਸਾਨ ਯੂਨੀਅਨਾਂ ਅੱਗੇ ਕੀਤੀਆਂ ਹਨ ਅਤੇ ਸਾਡੇ ਹੀ ਵਰਕਰ ਮੁਲਾਜ਼ਮ ਅਤੇ ਐਮਐਲਏ ਪਿੰਡਾਂ ਵਿਚੋਂ ਸਾਮਾਨ ਇਕੱਠਾ ਕਰ ਕੇ ਲੈ ਕੇ ਜਾ ਰਹੇ ਹਨ, ਜਦੋਂ ਕਿ ਪੰਜਾਬ ਸਰਕਾਰ ਅੱਗੇ ਹੋ ਕੇ ਕਿਸਾਨਾਂ ਦੀ ਲੜਾਈ ਨਹੀਂ ਲੜ ਰਹੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਦੀ ਕੈਪਟਨ ਸਰਕਾਰ ਨੇ ਏਪੀਐਮਸੀ ਲਾਗੂ ਕੀਤੀ ਹੁੰਦੀ ਤਾਂ ਅੱਜ ਕਿਸਾਨਾਂ ਨੂੰ ਦਿੱਲੀ ਵਿਚ ਧਰਨੇ ਨਾ ਲਾਉਣੇ ਪੈਂਦੇ।

ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਅੱਜ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਸਰਕਾਰ ਵਲੋਂ ਇਹ ਹਮਲਾ ਕਿਸੇ ਇਕ ਵਿਅਕਤੀ ਤੇ ਨਹੀਂ ਸਗੋਂ ਪਰਿਵਾਰਾਂ ‘ਤੇ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਮਾਜ ਦਾ ਹਰ ਵਰਗ ਆਰਥਕ ਅਤੇ ਸਮਾਜਕ ਤੌਰ ‘ਤੇ ਕਿਸਾਨੀ ਨਾਲ ਜੁੜਿਆ ਹੋਇਆ ਹੈ। ਕੇਂਦਰ ਦੇ ਮਾਰੂ ਹੱਲੇ ਵਿਰੁਧ ਇਕੱਲਾ ਭਾਰਤ ਹੀ ਨਹੀਂ ਸਗੋਂ ਸੰਸਾਰ ਪੱਧਰ ਦੇ ਲੋਕ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਇਹ ਕਾਨੂੰਨ ਪਾਸ ਕਰ ਕੇ ਪੰਜਾਬੀਆਂ ਦੀ ਪੱਗ ਨੂੰ ਹੱਥ ਪਾਇਆ ਹੈ, ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।