Breaking News
Home / ਦੇਸ਼ / ਜੇ ਅਸੀਂ ਹਰਿਆਣੇ ਦੇ ਨਹੀਂ ਤਾਂ ਫਿਰ ਪਾਕਿਸਤਾਨੋਂ ਆਏ ਆ – ਕਿਸਾਨਾਂ ਦਾ ਖੱਟਰ ਨੂੰ ਜਵਾਬ

ਜੇ ਅਸੀਂ ਹਰਿਆਣੇ ਦੇ ਨਹੀਂ ਤਾਂ ਫਿਰ ਪਾਕਿਸਤਾਨੋਂ ਆਏ ਆ – ਕਿਸਾਨਾਂ ਦਾ ਖੱਟਰ ਨੂੰ ਜਵਾਬ

ਕੁਝ ਦੇਰ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਵੱਲ ਕੂਚ ਵਿਚ ਸਿਰਫ ਪੰਜਾਬ ਦੇ ਕਿਸਾਨ ਸ਼ਾਮਲ ਹੋਏ ਹਨ। ਇਸ ਲਈ ਖੱਟਰ ਨੇ ਹਰਿਆਣਾ ਦੇ ਕਿਸਾਨਾਂ ਨੂੰ ਸ਼ਾਬਾਸ਼ ਵੀ ਦਿੱਤੀ ਪਰ ਇਹ ਬਿਆਨ ਸੁਣ ਕੇ ਹਰਿਆਣਾ ਕੇ ਕਿਸਾਨ ਅੱਗ ਬਬੂਲੇ ਹੋ ਗਏ ਤੇ ਖੁੱਲ਼੍ਹ ਕੇ ਸਾਹਮਣੇ ਆ ਗਏ।

ਦਿੱਲੀ ਸਰਹੱਦ ਉਤੇ ਪੰਜਾਬੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਕਿਸਾਨਾਂ ਨੇ ਆਖ ਦਿੱਤਾ ਕਿ ਖੱਟਰ ਦਾ ਦਾਅਵਾ ਕੋਰਾ ਝੂਠ ਹੈ। ਹਰਿਆਣਾ ਦੇ ਕਿਸਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖੁਦ ਬੈਰੀਕੇਡ ਤੋੜ ਕੇ ਪੰਜਾਬੀ ਭਰਾਵਾਂ ਦੀ ਮਦਦ ਕੀਤੀ ਤੇ ਹੁਣ ਵੀ ਨਾਲ ਖੜ੍ਹੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਰਾ ਝੂਠ ਬੋਲ ਰਿਹਾ ਹੈ। ਵੱਡੀ ਗਿਣਤੀ ਬਜ਼ੁਰਗ ਕਿਸਾਨਾਂ ਜਿਨ੍ਹਾਂ ਨੇ ਹੱਥਾਂ ਵਿਚ ਹੁੱਕੇ ਫੜੇ ਹੋਏ ਖੇਤੀ ਕਾਨੂੰਨਾਂ ਖਿਲਾਫ ਨਾਅਰੇ ਲਾਉਣ ਲੱਗੇ।

ਮੀਡੀਆ ‘ਚ ਆਈ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਕਾਰਵਾਈ ਨੂੰ ਲੈ ਕੇ ਸਨਿੱਚਰਵਾਰ ਨੂੰ ਹਰਿਆਣਾ ‘ਚ ਆਪਣੇ ਹਮ ਰੁਤਬਾ ਮਨੋਹਰ ਲਾਲ ਖੱਟਰ ‘ਤੇ ਨਿਸ਼ਾਨਾ ਸਾਧਿਆ। ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਦੇ ਫ਼ੋਨ ਕਾਲ ਦਾ ਜਵਾਬ ਨਹੀਂ ਦੇਣਗੇ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਕਿਸਾਨਾਂ ਨਾਲ ਵਿਹਾਰ ਕੀਤਾ ਹੈ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: