ਪੰਜਾਬੀਆਂ ਨੇ ਕੀਤਾ ਕਨੇਡਾ ਵਿਚ ਇਮੀਗਰੇਸ਼ਨ ਨਾਲ ਸੰਬੰਧਤ ਫਰਾਡ

ਸਰੀ ਦੀ ਵੱਡੀ ਅਤੇ ਨਾਮਵਰ ਫ਼ਰਮ “ਕੈਨ-ਏਸ਼ੀਆ ਇਮੀਗਰੇਸ਼ਨ” ਦੇ ਰੁਪਿੰਦਰ ਸਿੰਘ ਉਰਫ ਰੌਨ ਬਾਠ ਅਤੇ ਨਵਦੀਪ ਬਾਠ ‘ਤੇ ਇਮੀਗਰੇਸ਼ਨ ਨਾਲ ਸੰਬੰਧਤ ਕਥਿਤ ਫਰਾਡ ਦੇ ਚਾਰਜ ਲਾਏ ਗਏ ਹਨ।ਦੇਖੋ ਅਗਲਾ ਨੰਬਰ ਕਿਹਦਾ ਲਗਦਾ!

ਕੈਨੇਡਾ ਵਿਖੇ ਇਮੀਗ੍ਰੇਸ਼ਨ ਫਰਾਡ ਦੇ ਦੋ ਸ਼ਾਂ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਦੀ ਇਮੀਗ੍ਰੇਸ਼ਨ ਕੰਸਲਟਿੰਗ ਕੰਪਨੀ ਕੈਨ- ਏਸ਼ੀਆ ਦੇ ਰੁਪਿੰਦਰ ਰੋਨ ਬਾਠ ਤੇ ਨਵਦੀਪ ਬਾਠ ਦੋਵੇਂ ਉਮਰ 51 ਸਾਲ ਤੇ ਇਮੀਗ੍ਰੇਸ਼ਨ ਫਰਾਡ ਦੇ ਕੁੱਲ 69 ਚਾਰਜ਼ ਲੱਗੇ ਹਨ।ਇਹ ਚਾਰਜ਼ ਅਕਟੂਬਰ 2014 ਤੋਂ ਨਵੰਬਰ 2018 ਦੇ ਸਮੇਂ ਵਿੱਚਕਾਰ ਹੋਈਆਂ ਗਤੀਵਿਧੀਆਂ ਦੇ ਸੰਦਰਭ ਵਿੱਚ ਲਗਾਏ ਗਏ ਹਨ। ਕੈਨੇਡਾ ਵਿਖੇ ਵੱਡੇ ਪੱਧਰ ਤੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਇਮੀਗ੍ਰੇਸ਼ਨ ਫਰਾਡ ਨਾਲ ਸਬੰਧਤ ਹੁੰਦੇ ਹਨ , LMIA ਫਰਾਡ ਨਾਲ ਸਬੰਧਤ ਵੀ ਕਾਫੀ ਕੁੱਝ ਸਾਹਮਣੇ ਸਮੇਂ ਸਮੇਂ ਸਿਰ ਆਉਂਦਾ ਰਹਿੰਦਾ ਹੈ ਤੇ ਲੋਕ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵਲੋਂ ਉਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਹੁੰਦੀਆਂ ਜਿਹੋ ਜਿਹੀਆਂ ਦੀ ਉਮੀਦ ਦੀ ਉਮੀਦ ਕੀਤੀ ਜਾਂਦੀ ਹੈ।