-ਸੋਮਵਾਰ ਤੱਕ ਬੀਸੀ ਦੀਆਂ ਚੋਣਾਂ ਦੇ ਨਤੀਜੇ ਮਿਲਣ ਦੀ ਆਸ
-ਕੈਨੇਡਾ ‘ਚ ਹਿੰਸਾ ਪਿੱਛੇ ਵੱਡੇ ਭਾਰਤੀ ਆਗੂਆਂ ਦਾ ਹੱਥ ਹੋਣ ਦੇ ਸਬੂਤ ਮੌਜੂਦ
-ਅਮਰੀਕਨ ਕਾਂਗਰਸ ‘ਚ ਲਿਆਂਦਾ ਗਿਆ ‘ਸਿੱਖ ਨਸਲਕੁਸ਼ੀ’ ਦਾ ਮਤਾ
-ਮੋਦੀ ਦੇ ਗੁਜਰਾਤ ਤੋਂ ਅਮਰੀਕਾ ਨੂੰ ਪਰਵਾਸ ਨੇ ਰਿਕਾਰਡ ਤੋੜੇ
We do have strong evidence — not intelligence, but evidence — that this goes all the way up to the highest level,” Commissioner Mike Duheme told CBC’s Power & Politics on Friday.
“Some of the evidence I am referring to will eventually come out through the judicial process.”
Duheme said police evidence shows Indian diplomats and consular staff collected information and brought that information to the Indian government, at which point instructions would be fed to criminal organizations to carry out acts of violence.
ਅਮਰੀਕਾ ਨੇ ਅੱਜ ਕਿਹਾ ਕਿ ਉਸ ਦੇ ਦੇਸ਼ ਵਿਚ ਖਾਲਿਸਤਾਨੀ ਪੱਖੀ ਆਗੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਰਚਣ ਵਾਲਿਆਂ ਨੂੰ ਜਵਾਬਦੇਹ ਬਣਾਉਣ ਲਈ ਭਾਰਤ ਕਾਰਵਾਈ ਕਰੇ। ਇਸ ਦੇ ਨਾਲ ਹੀ ਅਮਰੀਕਾ ਉਮੀਦ ਕਰਦਾ ਹੈ ਕਿ ਭਾਰਤ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰੇ ਤਾਂ ਹੀ ਇਸ ਘਟਨਾ ਲਈ ‘ਜ਼ਿੰਮੇਵਾਰ’ ਲੋਕਾਂ ਨੂੰ ਨੱਥ ਪਾਈ ਜਾ ਸਕੇਗੀ।
ਦੱਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਅਮਰੀਕਾ ਨੇ ਭਾਰਤੀ ਵਪਾਰੀ ਨਿਖਿਲ ਗੁਪਤਾ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਜਿਸ ਨੇ ਖਾਲਿਸਤਾਨੀ ਪੱਖੀ ਆਗੂ ਦੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਉਸ ਨੂੰ ਪੋਲੈਂਡ ਤੋਂ ਅਮਰੀਕਾ ਲਿਆਂਦਾ ਗਿਆ ਸੀ।
ਇਸ ਤੋਂ ਇਲਾਵਾ ਅਮਰੀਕਾ ਨੇ ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ’ਤੇ ਵੀ ਇਸ ਮਾਮਲੇ ਵਿਚ ਸ਼ਮੂਲੀਅਤ ਦੇ ਦੋਸ਼ ਲਾਏ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦੀ ਜਾਂਚ ਕਮੇਟੀ ਸਹੀ ਢੰਗ ਨਾਲ ਜਾਂਚ ਕਰੇਗੀ ਤੇ ਅਮਰੀਕਾ ਵਿੱਚ ਸਾਜ਼ਿਸ਼ ਰਚਣ ਲਈ ਜ਼ਿੰਮੇਵਾਰ ਪਾਏ ਗਏ ਲੋਕਾਂ ਨੂੰ ਜਵਾਬਦੇਹ ਠਹਿਰਾਏਗੀ।
Pannun murder-for-hire plot: ਅਮਰੀਕਾ ਨੇ ਕਿਹਾ ਹੈ ਕਿ ਇਸ ਦੀ ਪੂਰੀ ਤਰ੍ਹਾਂ ਤਸੱਲੀ ਉਦੋਂ ਹੀ ਹੋਵੇਗੀ ਜਦੋਂ ਗੁਰਪਤਵੰਤ ਸਿੰਘ ਪੰਨੂ ( Gurpatwant Singh Pannun) ਨੂੰ ਅਮਰੀਕੀ ਸਰਜ਼ਮੀਨ ਉਤੇ ਕਤਲ ਕਰਨ ਦੀ ਨਾਕਾਮ ਸਾਜ਼ਿਸ਼ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਸਿੱਟੇ ਵਜੋਂ ਕੋਈ ‘ਸਾਰਥਕ ਜਵਾਬਦੇਹੀ’ ਨਿਕਲ ਕੇ ਆਵੇਗੀ।
ਗ਼ੌਰਤਲਬ ਹੈ ਕਿ ਭਾਰਤ ਸਰਕਾਰ ਪਹਿਲਾਂ ਹੀ ਅਮਰੀਕੀ ਸਰਜ਼ਮੀਨ ਉਤੇ ਅਮਰੀਕੀ ਨਾਗਰਿਕ ਨੂੰ ਕਤਲ ਕਰਨ ਦੀ ਕਿਸੇ ਸਾਜ਼ਿਸ਼ ਵਿਚ ਕਿਸੇ ਸ਼ਮੂਲੀਅਤ ਜਾਂ ਇਸ ਨਾਲ ਕੋਈ ਸਬੰਧ ਹੋਣ ਤੋਂ ਨਾਂਹ ਕਰ ਚੁੱਕੀ ਹੈ। ਅਮਰੀਕਾ ਵੱਲੋਂ ਲਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਭਾਰਤ ਨੇ ਮਾਮਲੇ ਦੀ ਤਫ਼ਤੀਸ਼ ਲਈ ਇਕ ਜਾਂਚ ਕਮੇਟੀ ਕਾਇਮ ਕੀਤੀ ਸੀ।
ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ (Deputy Spokesperson Vedant Patel) ਨੇ ਇਸ ਸਬੰਧੀ ਪੱਤਰਕਾਰਾਂ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ, ‘‘ਅਸੀਂ (ਭਾਰਤੀ) ਜਾਂਚ ਦੇ ਸਿੱਟਿਆਂ ਉਤੇ ਆਧਾਰਤ ਜਵਾਬਦੇਹੀ ਦੀ ਉਮੀਦ ਕਰਦੇ ਹਾਂ ਤੇ ਅਜਿਹਾ ਹੁੰਦਾ ਦੇਖਣਾ ਚਾਹੁੰਦੇ ਹਾਂ ਅਤੇ ਯਕੀਨਨ ਅਮਰੀਕਾ ਦੀ ਉਦੋਂ ਤੱਕ ਪੂਰੀ ਤਸੱਲੀ ਨਹੀਂ ਹੋਵੇਗੀ, ਜਦੋਂ ਤੱਕ ਤਫ਼ਤੀਸ਼ ਦੇ ਸਿੱਟੇ ਵਜੋਂ ਸਾਰਥਕ ਜਵਾਬਦੇਹੀ ਸਾਹਮਣੇ ਨਹੀਂ ਆਉਂਦੀ।’’ ਉਹ ਬੀਤੇ ਹਫ਼ਤੇ ਭਾਰਤੀ ਜਾਂਚ ਕਮੇਟੀ (Indian Enquiry Committee) ਵੱਲੋਂ ਗੱਲਬਾਤ ਲਈ ਅਮਰੀਕਾ ਦੇ ਕੀਤੇ ਗਏ ਦੌਰੇ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਉਨ੍ਹਾਂ ਇਸ ਸਬੰਧੀ ਇਹ ਕਹਿੰਦਿਆਂ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਕਿ ‘ਮਾਮਲਾ ਹਾਲੇ ਜਾਂਚ ਅਧੀਨ’ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਉਮੀਦ ਕਰਦਾ ਹੈ ਕਿ ਭਾਰਤੀ ਜਾਂਚ ਕਮੇਟੀ ਤਫ਼ਤੀਸ਼ ਜਾਰੀ ਰੱਖੇਗੀ ਅਤੇ ‘ਅਸੀਂ ਉਮੀਦ ਕਰਦੇ ਹਾਂ ਕਿ ਬੀਤੇ ਹਫ਼ਤੇ ਹੋਈ ਗੱਲਬਾਤ ਦੇ ਆਧਾਰ ਉਤੇ ਅਗਲੇਰੇ ਕਦਮ ਚੁੱਕੇ ਜਾਣਗੇ’।
ਬੀਤੇ ਹਫ਼ਤੇ ਅਮਰੀਕੀ ਅਧਿਕਾਰੀਆਂ ਨੇ ਸਾਬਕਾ ਭਾਰਤੀ ਪੁਲੀਸ ਅਧਿਕਾਰੀ ਵਿਕਾਸ ਯਾਦਵ ਉਤੇ ਪੰਨੂ ਦੇ ਕਤਲ ਦੀ ਕੋਸ਼ਿਸ਼ ਵਿਚ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਉਸ ਦੇ ਸ਼ਹਿ ਸਾਜ਼ਿਸ਼ਘਾੜੇ ਨਿਖਿਲ ਗੁਪਤਾ ਨੂੰ ਪਹਿਲਾਂ ਹੀ ਚੈਕ ਰਿਬਪਲਿਕ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੋ ਹੁਣ ਅਮਰੀਕੀ ਜੇਲ੍ਹ ਵਿਚ ਬੰਦ ਹੈ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ (State Department Spokesperson Matthew Miller) ਨੇ ਕਿਹਾ ਕਿ ਸੀ ਭਾਰਤ ਵੱਲੋਂ ਮਾਮਲੇ ਵਿਚ ਦਿੱਤੇ ਜਾ ਰਹੇ ਸਹਿਯੋਗ ਤੋਂ ਅਮਰੀਕਾ ਦੀ ਤਸੱਲੀ ਹੈ। ਇਸ ਤੋਂ ਬਾਅਦ ਪਟੇਲ ਦਾ ਇਹ ਬਿਆਨ ਆਇਆ ਹੈ ਕਿ ਹਾਲੇ ਅਮਰੀਕਾ ਦੀ ‘ਪੂਰੀ ਤਸੱਲੀ’ ਨਹੀਂ ਹੈ।