Breaking News

Dr Gurinder Rangreta – ਬਸਪਾ ਦੇ ਚਮਾਰ ਭਾਈਚਾਰੇ ਦੇ ਆਗੂਆਂ ਵੱਲੋਂ ਵਿਚ ਮਜ੍ਹਬੀ/ਵਾਲਮੀਕੀ ਹੋਣ ਕਰਕੇ ਜਾਤੀਵਾਦੀ ਵਿਤਕਰਾ ਕੀਤਾ

Dr Gurinder Rangreta -ਗੁਰਿੰਦਰ ਰੰਘਰੇਟੇ ਮੁਤਾਬਕ ਬਸਪਾ ਦੇ ਚਮਾਰ ਭਾਈਚਾਰੇ ਦੇ ਆਗੂਆਂ ਵੱਲੋਂ ਵਿਚ ਉਸ ਨਾਲ ਮਜ੍ਹਬੀ/ਵਾਲਮੀਕੀ ਹੋਣ ਕਰਕੇ ਜਾਤੀਵਾਦੀ ਵਿਤਕਰਾ ਹੋਇਆ

 

 

 

ਜਦੋਂ ਗੁਰਿੰਦਰ ਰੰਘਰੇਟੇ ਤੋਂ ਇਹ ਗੱਲ ਪ੍ਰਤਖ ਹੋ ਚੁੱਕੀ ਹੈ ਕਿ ਦਲਿਤ ਬਨਾਮ ਜੱਟ ਸਿੱਖ ਝਗੜਾ ਖੜ੍ਹਾ ਕਰਨ ਲਈ ਸੰਘ-ਭਾਜਪਾ-ਕੇਂਦਰੀ ਤੰਤਰ ਦਾ ਪੂਰਾ ਜ਼ੋਰ ਲਗਾ ਹੋਇਆ ਹੈ ਤਾਂ ਜਿਹੜੇ ਲੋਕ ਵੀ ਜਾਤੀਵਾਦੀ ਵਖਰੇਵੇਂ ਜਾਂ ਨਫਰਤ ਵਾਲੀਆਂ ਟਿੱਪਣੀਆਂ ਕਰਦੇ ਨੇ, ਉਹ ਭਾਵੇਂ ਜੱਟ ਨਾਵਾਂ ਦੇ ਖਾਤੇ ਹੋਣ ਜਾਂ ਦਲਿਤ ਨਾਵਾਂ ਵਾਲੇ, ਅਸਲੀ ਹੋਣ ਜਾਂ ਨਕਲੀ, ਉਹ ਜਾਣੇ ਜਾਂ ਅਣਜਾਣੇ ਇਸੇ ਪ੍ਰੋਜੈਕਟ ਦਾ ਹਿੱਸਾ ਬਣ ਰਹੇ ਹਨ।

 

 

 

 

ਕਈ ਸੋਸ਼ਲ ਮੀਡੀਆ ਖਾਤਿਆਂ ਤੋਂ, ਜਿਨ੍ਹਾਂ ਵਿਚ ਕਈ ਲੌਕਡ ਆਈਡੀਆਂ ਹਨ, ਦਲਿਤਾਂ ਖ਼ਿਲਾਫ਼ ਘਟੀਆ ਟਿੱਪਣੀਆਂ ਹੋ ਰਹੀਆਂ ਨੇ ਜਾਂ ਜੱਟਾਂ ਖ਼ਿਲਾਫ਼ ਜ਼ਹਿਰ ਉਗਲਿਆ ਜਾ ਰਿਹਾ ਹੈ।
ਪਿਛਲੇ ਕੁਝ ਸਮੇਂ ਵਿਚ ਇਹ ਦਿਸ ਰਿਹਾ ਹੈ ਕਿ ਮਜ਼੍ਹਬੀ ਸਿੱਖਾਂ ਤੇ ਜੱਟ ਸਿੱਖਾਂ ਦਰਮਿਆਨ ਕੁੜੱਤਣ ਵਧਾਈ ਜਾ ਰਹੀ ਹੈ। ਸੰਘੀ ਸੰਦਾਂ ਨੇ ਤਾਂ ਆਪਣਾ ਕੰਮ ਕਰਨਾ ਹੈ, ਜ਼ਿੰਮੇਵਾਰ ਸੱਜਣਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੁੜੱਤਣ ਦੀ ਬਜਾਇ ਆਪਸੀ ਇਤਫ਼ਾਕ ਤੇ ਭਾਈਚਾਰਾ ਵਧੇ।

 

 

 

 

 

ਬਸਪਾ ਦੇ ਚਮਾਰ

ਭਾਈਚਾਰੇ ਦੇ ਆਗੂਆਂ ਵੱਲੋਂ

ਮੇਰੇ ਨਾਲ ਮਜ੍ਹਬੀ/ਵਾਲਮੀਕੀ

ਹੋਣ ਕਰਕੇ ਜਾਤੀਵਾਦੀ

ਵਿਤਕਰਾ ਕੀਤਾ ਗਿਆ,

ਇਸ ਕਰਕੇ ਮੈਂ ਭਾਜਪਾ

ਵਿਚ ਸ਼ਾਮਿਲ ਹੋ ਗਿਆ

– ਡਾ. ਗੁਰਿੰਦਰ ਰੰਘਰੇੇਟਾ

 

ਗੁਰਿੰਦਰ ਰੰਘਰੇਟੇ ਮੁਤਾਬਕ ਬਸਪਾ ਦੇ ਚਮਾਰ ਭਾਈਚਾਰੇ ਦੇ ਆਗੂਆਂ ਵੱਲੋਂ ਵਿਚ ਉਸ ਨਾਲ ਮਜ੍ਹਬੀ/ਵਾਲਮੀਕੀ ਹੋਣ ਕਰਕੇ ਜਾਤੀਵਾਦੀ ਵਿਤਕਰਾ ਹੋਇਆ

 

ਗੁਰਿੰਦਰ ਰੰਘਰੇਟੇ ਨੇ 2019 ਵਿਚ ਬਸਪਾ ਜੁਆਇਨ ਕੀਤੀ ਸੀ ਪਰ ਹੁਣ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਫੇਸਬੁੱਕ ਖਾਤੇ ‘ਤੇ ਪਾਈ ਵੀਡੀਓ ਵਿਚ ਉਹ ਦੋਸ਼ ਲਾ ਰਿਹਾ ਹੈ ਕਿ ਉਸ ਦੀ ਮਾਂ ਪਾਰਟੀ ਵਿਚ ਜਾਤੀਵਾਦੀ ਵਿਤਕਰਾ ਹੋਇਆ ਤੇ ਉਸਨੂੰ ਉਸਦੇ ਵਾਲਮੀਕਿ ਮਜ਼੍ਹਬੀ ਭਾਈਚਾਰੇ ਵਿੱਚੋਂ ਹੋਣ ਕਰਕੇ ਉਸਨੂੰ ਜਾਣ ਬੁੱਝ ਕੇ ਖੂੰਜੇ ਲਾਇਆ ਗਿਆ।

 

 

ਉਸਦਾ ਇਸ਼ਾਰਾ ਸਿੱਧਾ ਹੈ ਕਿ ਬਸਪਾ ਜੋ ਮੁੱਖ ਤੌਰ ‘ਤੇ ਚਮਾਰ ਭਾਈਚਾਰੇ ਦੇ ਕੰਟਰੋਲ ਵਾਲੀ ਪਾਰਟੀ ਹੈ, ਵਿਚ ਉਸ ਨਾਲ ਮਤਰੇਆਂ ਵਾਲਾ ਵਿਹਾਰ ਕੀਤਾ ਗਿਆ ਕਿਉਂਕਿ ਉਹ ਮਜ਼੍ਹਬੀ ਸੀ।
ਉਸਨੇ ਇਥੋਂ ਤੱਕ ਦੋਸ਼ ਲਾਇਆ ਹੈ ਕਿ ਉਸਦੀ ਜਾਤ ਅਤੇ ਸਿਰ ‘ਤੇ ਦਸਤਾਰ ਹੋਣ ਕਰਕੇ ਮਤਰੇਏ ਭਰਾਵਾਂ ਨੇ ਫ਼ਿਰਕੂ ਨਫਰਤ ਕਰਕੇ ਉਸ ਨੂੰ ਮਾਂ ਪਾਰਟੀ ਵਿਚੋਂ ਪਾਸੇ ਕਰ ਦਿੱਤਾ।

 

 

 

ਉਸ ਮੁਤਾਬਕ ਉਸਦੇ ਤਕੜਾ ਬੁਲਾਰਾ ਹੋਣ ਕਰਕੇ ਮਾਂ ਪਾਰਟੀ ਵਾਲੇ ਡਰ ਗਏ ਤੇ ਉਸਨੂੰ ਪਾਸੇ ਕਰ ਦਿੱਤਾ। ਉਸਨੇ ਛੇ ਸਾਲ ਉਡੀਕਿਆ ਪਰ ਬਸਪਾ ਵਿੱਚੋਂ ਕਿਸੇ ਨੇ ਉਸਦੀ ਬਾਂਹ ਨਹੀਂ ਫੜੀ।
ਇਸ ਦੌਰਾਨ ਉਹ ਚੰਦਰ ਸ਼ੇਖਰ ਨੂੰ ਵੀ ਮਿਲਿਆ ਪਰ ਉਸਨੇ ਮਤਰੇਵਾਂ ਵਿਹਾਰ ਕੀਤਾ। ਇਹ ਦੋਸ਼ ਵੀ ਚਮਾਰ ਭਾਈਚਾਰੇ ਦੇ ਆਗੂ ‘ਤੇ ਹੀ ਹੈ।

 

 

ਆਪਣੀ ਵੀਡੀਓ ਵਿਚ ਉਸਨੇ ਉਸਦੀ ਅਲੋਚਨਾ ਕਰਨ ਵਾਲੇ ਆਪਣੀ ਪੁਰਾਣੀ ਪਾਰਟੀ ਭਾਵ ਬਸਪਾ ਦੇ ਸਮਰਥਕਾਂ ਨੂੰ ਵਾਰ-ਵਾਰ ਮਤਰੇਏ ਭਰਾ ਕਿਹਾ ਹੈ।
ਭਾਵ ਚਮਾਰ ਤੇ ਮਜ੍ਹਬੀ – ਵਾਲਮੀਕਿ ਭਾਈਚਾਰੇ ਵਿਚ ਸਬੰਧ ਇਹੋ ਜਿਹਾ ਹੀ ਹੈ।

 

 

 

 

 

 

 

 

 

 

 

 

 

 

 

 

 

 

ਗੁਰਿੰਦਰ ਪਹਿਲਾਂ ਜੱਟਾਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ ਪਰ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਸਨੇ ਚਮਾਰ ਭਾਈਚਾਰੇ ਦੀ ਸਿਆਸਤ ‘ਤੇ ਵੀ ਜਾਤੀਵਾਦੇ ਵਿਤਕਰੇ ਦਾ ਨਿਸ਼ਾਨਾ ਲਾ ਦਿੱਤਾ ਹੈ। ਹੋ ਸਕਦਾ ਹੈ ਪਹਿਲਾਂ ਵੀ ਲਾਇਆ ਹੋਵੇ ਪਰ ਸਾਡੇ ਧਿਆਨ ਵਿਚ ਨਹੀਂ ਹੈ।

 

 

ਗੁਰਿੰਦਰ ਰੰਘਰੇਟੇ ਦੇ ਇਨ੍ਹਾਂ ਜਾਤੀਵਾਦੀ ਵਿਤਕਰੇ ਦੇ ਦੋਸ਼ਾਂ ਦਾ ਜਵਾਬ ਤਾਂ ਬਸਪਾ ਵਾਲੇ ਜਾਂ ਚਮਾਰ ਭਾਈਚਾਰੇ ਵਾਲੇ ਸੱਜਣ ਹੀ ਦੇ ਸਕਦੇ ਨੇ, ਅਸੀਂ ਤਾਂ ਇਸਦੀ ਕਿਸੇ ਗੱਲ ‘ਤੇ ਯਕੀਨ ਨਹੀਂ ਕਰਦੇ, ਪਰ ਇਹ ਸੱਚ ਹੈ ਕਿ ਚਮਾਰ ਭਾਈਚਾਰੇ ਤੇ ਮਜ੍ਹਬੀ ਵਾਲਮੀਕੀ ਭਾਈਚਾਰੇ ਦਰਮਿਆਨ ਵੱਡੇ ਜਾਤੀਵਾਦੀ ਵਖਰੇਵੇਂ ਨੇ।

 

 

ਚਮਾਰ ਭਾਈਚਾਰੇ ਦੇ ਕਈ ਫਰਜ਼ੀ ਅੰਬੇਦਕਰੀਆਂ ਦਾ ਮੁੱਖ ਕੰਮ ਵੀ ਰੰਘਰੇਟੇ ਵਾਂਗ ਸਿੱਖਾਂ ਤੇ ਖਾਸ ਕਰਕੇ ਜੱਟ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਤੇ ਕਈ ਤਰਾਂ ਦੇ ਝੂਠੇ ਬਿਰਤਾਂਤ ਸਿਰਜਣਾ ਹੀ ਹੈ।

 

 

 

ਬਾਕੀ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਸਨੇ ਜਿਸ ਤਰ੍ਹਾਂ ਈਸਾ ਮਸੀਹ ‘ਤੇ ਖਾਸ ਜ਼ੋਰ ਦਿੱਤਾ ਹੈ, ਉਹ ਵੀ ਕੁਝ ਦੱਸਦਾ ਹੈ। ਇਸਤੋਂ ਪਾਸਟਰਾਂ ਮਗਰ ਕਿਹੜਾ ਤੰਤਰ ਹੈ, ਉਸ ਬਾਰੇ ਵੀ ਸਮਝ ਆਉਂਦੀ ਹੈ।

Check Also

ਨਾਨਕਮੱਤਾ ਗੁਰਦੁਆਰਾ ਕਤਲ ਮਾਮਲੇ ’ਚ ਬਾਬਾ ਅਨੂਪ ਸਿੰਘ ਨੂੰ ਮਿਲੀ ਜ਼ਮਾਨਤ

ਨਾਨਕਮੱਤਾ ਗੁਰਦੁਆਰਾ ਕਤਲ ਮਾਮਲੇ ’ਚ ਬਾਬਾ ਅਨੂਪ ਸਿੰਘ ਨੂੰ ਮਿਲੀ ਜ਼ਮਾਨਤ ਕਿਸੇ ਵਿਅਕਤੀ ਨੂੰ ਸਿਰਫ …