23 ਸਾਲਾ ਨੌਜਵਾਨ ਨੇ ਜਾਲ ਚ ਫਸਾਈਆਂ 20 ਮਹਿਲਾ ਕਾਂਸਟੇਬਲ; ਇੱਕੋ ਬੈਚ ਦੀਆਂ ਸਨ ਸਾਰੀਆਂ, ਤਰੀਕਾ ਜਾਣ ਰਹਿ ਜਾਵੋਗੇ ਹੈਰਾਨ
ਦਿੱਲੀ ਪੁਲਸ ਨੇ 23 ਸਾਲ ਦੇ ਇਕ ਅਜਿਹੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਕਈ ਮਹਿਲਾ ਪੁਲਸ ਕਾਂਸਟੇਬਲਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ। ਮੁਲਜ਼ਮ ਮਹਿਲਾ ਕਾਂਸਟੇਬਲਾਂ ਨੂੰ ਵਿਆਹ ਕਰਨ ਦਾ ਝਾਂਸਾ ਦਿੰਦਾ ਸੀ। ਜਾਂਚ ਵਿਚ ਲਗਭਗ 20 ਮਹਿਲਾ ਕਾਂਸਟੇਬਲਾਂ ਦੇ ਮੁਲਜ਼ਮ ਦੇ ਜਾਲ ਵਿਚ ਫਸਣ ਦੀ ਗੱਲ ਸਾਹਮਣੇ ਆਈ ਹੈ। ਸਾਰੀਆਂ ਪੀੜਤ ਮਹਿਲਾ ਕਾਂਸਟੇਬਲ ਇਕ ਹੀ ਬੈਚ ਦੀਆਂ ਦੱਸੀਆਂ ਜਾ ਰਹੀਆਂ ਹਨ। ਕਈ ਮਹਿਲਾਵਾਂ ਨੇ ਅਜੇ ਤੱਕ ਸ਼ਿਕਾਇਤ ਨਹੀਂ ਕੀਤੀ ਹੈ।

23 ਸਾਲ ਦੀ ਉਮਰ ਵਿਚ 20 ਮਹਿਲਾ ਪੁਲਸ ਮੁਲਾਜ਼ਮਾਂ ਨਾਲ ਕੀਤੀ ਲੱਖਾਂ ਦੀ ਠੱਗੀ
ਪੁਲਸ ਨੇ ਦੱਸਿਆ ਕਿ 23 ਸਾਲ ਦੇ ਵਿਕਰਾਂਤ ਤੋਮਰ ਨੂੰ ਬੁਰਾੜੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ’ਤੇ ਕਰੋਲ ਬਾਗ ਥਾਣੇ ਵਿਚ ਤਾਇਨਾਤ ਮਹਿਲਾ ਕਾਂਸਟੇਬਲ ਨਾਲ ਵਿਆਹ ਦਾ ਝਾਂਸਾ ਦੇ ਕੇ 24 ਲੱਖ ਰੁਪਏ ਠੱਗਣ ਦਾ ਇਲਜ਼ਾਮ ਹੈ। ਇਲਜ਼ਾਮ ਹੈ ਕਿ ਵਿਕਰਾਂਤ ਇੰਸਟਾਗ੍ਰਾਮ ’ਤੇ ਆਪਣੇ ਆਪ ਨੂੰ ਅਮੀਰ ਕਾਰੋਬਾਰੀ ਦੱਸ ਕੇ ਮਹਿਲਾ ਕਾਂਸਟੇਬਲਾਂ ਨੂੰ ਆਪਣੇ ਜਾਲ ਵਿਚ ਫਸਾਉਂਦਾ ਸੀ। ਮਹਿੰਗੀਆਂ ਕਾਰਾਂ ਅਤੇ ਲਕਜ਼ਰੀ ਲਾਈਫਸਟਾਈਲ ਦੇ ਵੀਡੀਓ ਦਿਖਾ ਕੇ ਮਹਿਲਾਵਾਂ ਨੂੰ ਪ੍ਰਭਾਵਿਤ ਕਰਦਾ ਸੀ। ਵਿਕਰਾਂਤ ’ਤੇ ਇਲਜ਼ਾਮ ਹੈ ਕਿ ਵਿਆਹ ਦਾ ਭਰੋਸਾ ਦੇ ਕੇ ਵੱਖ-ਵੱਖ ਬਹਾਨਿਆਂ ਨਾਲ ਪੈਸੇ ਐਂਠਦਾ ਸੀ।

ਮਹਿਲਾ ਕਾਂਸਟੇਬਲਾਂ ਨੂੰ ਘੁਮਾਉਣ ਲਈ ਕਿਰਾਏ ’ਤੇ ਲੈਂਦਾ ਸੀ ਮਹਿੰਗੀ ਕਾਰ
ਮੁਲਜ਼ਮ ਦੀ ਲਿਵ-ਇਨ ਪਾਰਟਨਰ ਵੀ ਦਿੱਲੀ ਪੁਲਸ ਵਿਚ ਮਹਿਲਾ ਕਾਂਸਟੇਬਲ ਹੈ। ਲਿਵ-ਇਨ ਪਾਰਟਨਰ ਦੀ ਬੈਚਮੇਟ ਮਹਿਲਾ ਕਾਂਸਟੇਬਲਾਂ ਦੀ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੇ ਲਗਭਗ 20 ਮਹਿਲਾ ਕਾਂਸਟੇਬਲਾਂ ਨੂੰ ਆਪਣੇ ਜਾਲ ਵਿਚ ਫਸਾ ਲਿਆ ਸੀ। ਮੁਲਜ਼ਮ ਮਹਿਲਾ ਕਾਂਸਟੇਬਲਾਂ ਨੂੰ ਘੁਮਾਉਣ ਲਈ ਅੱਠ ਘੰਟੇ ਲਈ ਮਹਿੰਗੀ ਕਾਰ ਕਿਰਾਏ ’ਤੇ ਲੈਂਦਾ ਸੀ।
ਇਕ ਮਹਿਲਾ ਕਾਂਸਟੇਬਲ ਤੋਂ ਦੂਜੀ ਮਹਿਲਾ ਨੂੰ ਘੁਮਾਉਣ ਦਾ ਲੈਂਦਾ ਸੀ ਖਰਚ
ਇਕ ਹੀ ਕਾਰ ਵਿਚ ਵੱਖ-ਵੱਖ ਮਹਿਲਾ ਕਾਂਸਟੇਬਲਾਂ ਨੂੰ ਘੁਮਾ ਕੇ ਆਪਣੇ ਆਪ ਨੂੰ ਅਮੀਰ ਕਾਰੋਬਾਰੀ ਦੱਸਦਾ ਸੀ। ਕਈ ਵਾਰ ਇਕ ਮਹਿਲਾ ਕਾਂਸਟੇਬਲ ਤੋਂ ਦੂਜੀ ਮਹਿਲਾ ਨੂੰ ਘੁਮਾਉਣ ਦਾ ਖਰਚ ਵੀ ਬਹਾਨੇ ਬਣਾ ਕੇ ਵਸੂਲਦਾ ਸੀ। ਠੱਗੀ ਦੀ ਰਕਮ ਦੇ ਲੈਣ-ਦੇਣ ਲਈ ਵਨਐਕਸ ਬੈਟਿੰਗ ਐਪ ਦੇ ਅਕਾਊਂਟ ਦੀ ਵਰਤੋਂ ਕਰਨ ਦਾ ਇਲਜ਼ਾਮ ਹੈ।
ਮੁਲਜ਼ਮ ਦੇ ਖਿਲਾਫ਼ ਦਿੱਲੀ ਵਿਚ ਪਹਿਲਾਂ ਹੀ ਇਸ ਤਰ੍ਹਾਂ ਦੀ ਠੱਗੀ ਦੀਆਂ ਪੰਜ ਐਫਆਈਆਰ ਦਰਜ ਹਨ। ਮਾਇਆਪੁਰੀ, ਹਰੀਨਗਰ, ਇੰਦਰਪੁਰੀ ਅਤੇ ਪੂਰਬੀ ਜ਼ਿਲ੍ਹਾ ਸਾਈਬਰ ਪੁਲਸ ਥਾਣੇ ਵਿਚ ਵੀ ਮਾਮਲੇ ਦਰਜ ਹਨ। ਮੁਲਜ਼ਮ ਜੂਨ ਵਿਚ ਹੀ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਮੱਧ ਜ਼ਿਲ੍ਹਾ ਸਾਈਬਰ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਅੱਗੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਸ ਨੇ ਵਿਦੇਸ਼ ਵਿਚ ਨੌਕਰੀ ਦੇ ਨਾਮ ’ਤੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ।