Breaking News

DSP ਮਨਦੀਪ ਕੌਰ ਦੀ ਗੱਡੀ ਦਾ ਖ਼ਤਰਨਾਕ ACCIDENT, ਹਾਈਵੇਅ ‘ਤੇ ਭਿਆਨਕ ਹਾ.ਦਸੇ ਦਾ ਸ਼ਿਕਾਰ

DSP ਮਨਦੀਪ ਕੌਰ ਦੀ ਗੱਡੀ ਦਾ ਖ਼ਤਰਨਾਕ ACCIDENT, ਹਾਈਵੇਅ ‘ਤੇ ਭਿਆਨਕ ਹਾ.ਦਸੇ ਦਾ ਸ਼ਿਕਾਰ

 

ਮੋਹਾਲੀ/ਪਟਿਆਲਾ : ਨਾਭਾ ਦੇ ਡੀ. ਐੱਸ. ਪੀ. ਮਨਦੀਪ ਕੌਰ ਦੀ ਗੱਡੀ ਸ਼ਨੀਵਾਰ ਨੂੰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਡੀ. ਐੱਸ. ਪੀ. ਮਨਦੀਪ ਕੌਰ ਨੂੰ ਜਿੱਥੇ ਸੱਟਾਂ ਲੱਗੀਆਂ, ਉੱਥੇ ਹੀ ਉਨ੍ਹਾਂ ਦੇ ਗੰਨਮੈਨ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।

 

 

 

 

ਜਾਣਕਾਰੀ ਮੁਤਾਬਕ ਇਹ ਹਾਦਸਾ ਪਟਿਆਲਾ-ਰਾਜਪੁਰਾ ਹਾਈਵੇਅ ‘ਤੇ ਵਾਪਰਿਆ। ਦਰਅਸਲ ਡੀ. ਐੱਸ. ਪੀ. ਮਨਦੀਪ ਕੌਰ ਨੇ 31 ਅਕਤੂਬਰ ਨੂੰ ਗੁਜਰਾਤ ‘ਚ ਹੋਣ ਵਾਲੀ ‘ਏਕਤਾ ਦਿਵਸ’ ਦੀ ਪਰੇਡ ‘ਚ ਸ਼ਾਮਲ ਹੋਣ ਲਈ ਰਵਾਨਾ ਹੋਣਾ ਸੀ।

 

 

 

 

 

ਇਸ ਦੌਰਾਨ ਮੋਹਾਲੀ ਏਅਰਪੋਰਟ ਜਾਂਦਿਆਂ ਪਟਿਆਲਾ-ਰਾਜਪੁਰਾ ਰੋਡ ‘ਤੇ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਮਗਰੋਂ ਡੀ. ਐੱਸ. ਪੀ. ਦਾ ਹੱਥ ਫਰੈਕਚਰ ਹੋ ਗਿਆ ਅਤੇ ਉਨ੍ਹਾਂ ਨਾਲ ਮੌਜੂਦ ਗੰਨਮੈਨ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ।

 

 

 

ਫਿਲਹਾਲ ਸੁਰੱਖਿਆ ਟੀਮ ਵਲੋਂ ਦੋਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਅਤੇ ਉਨ੍ਹਾਂ ਦੀ ਜ਼ਰੂਰੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਡੀ. ਐੱਸ. ਪੀ. ਮਨਦੀਪ ਕੌਰ ਉਹ ਅਧਿਕਾਰੀ ਹਨ, ਜੋ ਕੁੱਝ ਦਿਨ ਪਹਿਲਾਂ ਕਿਸਾਨਾਂ ਨਾਲ ਹੋਈ ਬਹਿਸ ਕਾਰਨ ਸੁਰਖੀਆਂ ‘ਚ ਆਏ ਸਨ।

Check Also

Coordinated Hacks at Three Canadian Airports -ਤਿੰਨ ਕੈਨੇਡੀਅਨ ਹਵਾਈ ਅੱਡਿਆਂ ਦੇ ਕੰਪਿਊਟਰ ਹੈਕ ਕੀਤੇ

October 15, 2025: Coordinated Hacks at Three Canadian AirportsA group calling itself “Siberislam” (or “Mutariff …