Breaking News

Dr. ਗੁਰਿੰਦਰ ਰੰਘਰੇਟਾ ਤੇ ਹਰਜੀਤ ਨਿਹੰਗ BJP ´ਚ ਹੋਏ ਸ਼ਾਮਿਲ

Dr. ਗੁਰਿੰਦਰ ਰੰਘਰੇਟਾ ਤੇ ਹਰਜੀਤ ਨਿਹੰਗBJP ´ਚ ਹੋਏ ਸ਼ਾਮਿਲ

 

 

 

 

 

 

ਗੁਰਿੰਦਰ ਰੰਘਰੇਟਾ – ਜਿੱਥੇ ਦੀ ਮਿੱਟੀ ਸੀ, ਉੱਥੇ ਲੱਗ ਗਈ
ਪਰ ਕੀ ਪੰਜਾਬ ਦੇ ਦਲਿਤਾਂ ਨੂੰ ਉਨ੍ਹਾਂ ਨਾਲ ਹੋ ਰਹੀ ਖੇਡ ਹੁਣ ਬਿਲਕੁਲ ਸਮਝ ਆ ਜਾਏਗੀ?

 

 

ਗੁਰਿੰਦਰ ਰੰਘਰੇਟੇ ਦੇ ਜਨਤਕ ਤੌਰ ‘ਤੇ ਭਾਜਪਾ ‘ਚ ਜਾਣ ਤੇ ਬਿਲਕੁਲ ਕੋਈ ਹੈਰਾਨੀ ਨਹੀਂ ਹੋਈ, ਅਸੀਂ ਤਾਂ ਤਿੰਨ ਸਾਲ ਤੋਂ ਇਸਨੂੰ ਸੰਘ-ਦਾ-ਬੇਟਾ ਲਿਖ ਰਹੇ ਹਾਂ, ਪਰ ਸੁਆਲ ਇਹ ਹੈ ਕਿ ਜਿਹੜੀ ਜ਼ਹਿਰ ਇਸਨੇ ਪੈਦਾ ਕੀਤੀ, ਉਹ ਖੁਰੇਗੀ ਜਾਂ ਹੋਰ ਅੱਗੇ ਵਧੇਗੀ।

 

 

 

 

 

 

ਜਦੋਂ ਇਹੋ ਜਿਹੇ ਟਾਊਟ ਕਿਸੇ ਭਾਈਚਾਰੇ ਦੇ ਬੁਲਾਰੇ ਬਣ ਜਾਣ ਤਾਂ ਸਾਫ਼ ਹੈ ਉਹ ਭਾਈਚਾਰਾ ਵਰਤੇ ਜਾਣ ਦੀ ਤਿਆਰੀ ਵਿੱਚ ਹੈ।
ਸਿੱਖਾਂ ਅਤੇ ਖਾਸ ਕਰਕੇ ਜੱਟ ਸਿੱਖਾਂ ਅਤੇ ਦਲਿਤਾਂ ਵਿੱਚ ਪਾੜ ਪਾਉਣਾ ਅਤੇ ਉਨ੍ਹਾਂ ਨੂੰ ਆਪਸ ਵਿੱਚ ਲੜਾਉਣਾ ਸੰਘ- ਭਾਜਪਾ ਦੀ ਬਕਾਇਦਾ ਨੀਤੀ ਹੈ, ਗੁਰਿੰਦਰ ਉਸੇਦਾ ਸੰਦ ਸੀ।

 

 

 

 

ਵੈਸੇ ਪੰਜਾਬ ਲਈ ਇਹ ਸੱਜੇ ਪੱਖੀਆਂ ਦੀ ਇਹ ਇਕ ਸਦੀ ਤੋ ਵੱਧ ਪੁਰਾਣੀ ਨੀਤੀ ਹੈ। ਇਹੀ ਕੁਝ ਪਹਿਲਾਂ ਆਰੀਆ ਸਮਾਜੀਆਂ ਅਤੇ ਕਾਂਗਰਸੀਆਂ ਨੇ ਕੀਤਾ।

 

 

 

 

ਉਸ ਵੰਡ ਪਾਊ ਨੀਤੀ ਨੂੰ ਕਾਂਸ਼ੀ ਰਾਮ ਜੀ ਨੇ ਪੁੱਠਾ ਗੇੜਾ ਦਿੱਤਾ ਪਰ ਹੁਣ ਗੁਰਿੰਦਰ ਰੰਘਰੇਟੇ ਵਰਗੇ ਫਰਜ਼ੀ ਅੰਬੇਡਕਰੀ ਅਤੇ ਕਈ ਹੋਰ ਵੀ ਕਾਂਸ਼ੀ ਰਾਮ ਜੀ ਦੇ ਚੇਲੇ ਕਹਾਉਣ ਵਾਲੇ ਅਸਲ ਵਿੱਚ ਕੇਂਦਰੀ ਤੰਤਰ ਅਤੇ ਸੱਜੇ ਪੱਖੀ ਰਾਜਨੀਤੀ ਦੇ ਕਰਿੰਦੇ ਬਣੇ ਹੋਏ ਨੇ।

 

 

 

 

 

 

 

ਗੁਰਿੰਦਰ ਜਾਅਲੀ ਡਾਕਟਰ ਹੈ।
ਸੰਗਰੂਰ ਲੋਕ ਸਭਾ ਚੋਣਾਂ ਵੇਲੇ ਇਸ ਨੇ ਬਿਲਕੁਲ ਜਾਅਲੀ ਕਹਾਣੀ ਸੁਣਾਈ ਕਿ ਉੱਥੇ ਗੋਲੀ ਸਰਬਰਾਹ ਅਰੂੜ ਸਿੰਘ ਨੇ ਮਜ੍ਹਬੀ ਸਿੰਘ ਫੌਜੀਆਂ ਦਾ ਨੁਕਸਾਨ ਕਰਵਾਉਣ ਲਈ ਚਲਵਾਈ। ਇਹੋ ਜਿਹੇ ਟਾਊਟ ਕਦੇ ਵੀ ਹੰਸਰਾਜ ਵਰਗੇ ਖਲਨਾਇਕ ਦਾ ਨਾਂ ਨਹੀਂ ਲੈਣਗੇ, ਜਿਸ ਨੇ ਉਥੇ ਲੋਕ ਇਕੱਠੇ ਕੀਤੇ, ਮਰਵਾਏ ਅਤੇ ਬਾਅਦ ਵਿਚ ਉਸ ਦੀ ਅੰਗਰੇਜ਼ਾਂ ਨਾਲ ਸਾਂਝ ਵੀ ਨੰਗੀ ਹੋ ਗਈ। ਪਰ ਗੁਰਿੰਦਰ ਵਰਗਿਆਂ ਦੀ ਤਾਂ ਡਿਊਟੀ ਹੀ ਝੂਠ ਅਤੇ ਨਫ਼ਰਤ ਫੈਲਾਉਣ ਦੀ ਹੈ।

 

 

 

 

 

 

 

 

 

 

ਹਰ ਵਕਤ ਸਿੱਖਾਂ ਦੀ ਨਸਲਕੁਸ਼ੀ ਦੀ ਇੱਛਾ ਜ਼ਾਹਰ ਕਰਨ ਵਾਲੇ ਸੁਧੀਰ ਸੂਰੀ ਨੂੰ ਇਸ ਨੇ ਸ਼ਰਧਾਂਜਲੀ ਦਿੱਤੀ।
ਇਹੋ ਜਿਹੇ ਟਾਊਟਾਂ ਦਾ ਏਜੰਡਾ ਘੱਟ ਗਿਣਤੀਆਂ ਅਤੇ ਦਲਿਤਾਂ ਜਾਂ ਫਿਰ ਅਖੌਤੀ ਨੀਵੀਆਂ ਜਾਤੀਆਂ ਨੂੰ ਆਪਸ ਵਿੱਚ ਹੀ ਉਲਝਾ ਕੇ ਹਿੰਦੂਤਵ ਦੀ ਰਾਜਨੀਤੀ ਨੂੰ ਫ਼ਾਇਦਾ ਪਹੁੰਚਾਉਣਾ ਹੈ।
ਹੜ੍ਹਾਂ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਕੱਠੇ ਕੀਤਾ ਜਾਤੀਵਾਦੀ ਅਤੇ ਫਿਰਕੂ ਨਫਰਤ ਵਾਲਾ ਏਜੰਡਾ ਫੇਲ ਹੁੰਦਾ ਨਜ਼ਰ ਆਇਆ।

 

 

 

 

 

 

 

 

ਸਾਰੇ ਮੁਲਕ ਵਿੱਚ ਪੰਜਾਬ ਅਤੇ ਖਾਸ ਕਰਕੇ ਸਿੱਖ ਜਜ਼ਬੇ ਅਤੇ ਇਸ ਦੇ ਕਿਸਾਨਾਂ ਦੀ ਤਾਰੀਫ ਹੋਈ ਪਰ ਕੁਝ ਪਾਸਟਰਾਂ ਦੇ ਚੇਲਿਆਂ ਅਤੇ ਗੁਰਿੰਦਰ ਰੰਘਰੇਟੇ ਨੇ ਜਾਤੀਵਾਦੀ ਵਿਤਕਰੇ ਦਾ ਫਰਜ਼ੀ ਬਿਰਤਾਂਤ ਚਲਾਇਆ। ਹੋਰ ਕਈ ਫਰਜ਼ੀ ਅੰਬੇਡਕਰੀ ਵੀ ਇਸ ਪ੍ਰਚਾਰ ਵਿੱਚ ਸ਼ਾਮਲ ਸਨ।

 

 

 

 

 

 

 

 

 

 

 

ਇਸ ਭਾੜੇ ਦੇ ਟੱਟੂ ਨੇ ਸਿੱਖਾਂ ਖਿਲਾਫ ਬਕਵਾਸ ਕਰਦਿਆਂ ਪਾਸਟਰ ਅੰਕੁਰ ਨਰੂਲਾ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ। ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਇਹ ਇਕੱਲਾ ਨਹੀਂ ਬੋਲ ਰਿਹਾ।
ਇਹ ਪਾਸਟਰਾਂ ਦਾ ਪ੍ਰਚਾਰਕ ਬਣ ਗਿਆ।
ਇਸਦੀ ਇਕੋ ਕੁਆਲੀਫਿਕੇਸ਼ਨ ਸੀ, ਜੱਟਾਂ ਨੂੰ ਗਾਲ੍ਹਾਂ ਕੱਢਣੀਆਂ।
ਭਾਜਪਾ ਦੀ ਖੇਡ ਬਿਲਕੁਲ ਨੰਗੀ ਹੋ ਰਹੀ ਹੈ।
#Unpopular_Opinions
#Unpopular_Ideas
#Unpopular_Facts

 

 

 

 

 

 

 

 

 

ਲੁਧਿਆਣਾ ਭਾਜਪਾ ਨੂੰ ਅੱਜ ਉਸ ਵੇਲੇ ਲੁਧਿਆਣਾ ’ਚ ਹੋਰ ਮਜ਼ਬੂਤੀ ਮਿਲੀ ਜਦੋਂ ਉੱਘੇ ਸਮਾਜ-ਸੇਵਕ ਡਾ. ਗੁਰਿੰਦਰ ਸਿੰਘ ਰੰਘਰੇਟਾ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਤੇ ਵਰਕਰਾਂ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਗੋਇਲ, ਨਰੇਸ਼, ਟੋਂਕ ਤੇ ਬਾਬਾ ਰਾਮ ਦਾਸ ਠੱਕਰਵਾਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦਾ ਪੱਲਾ ਫੜਿਆ। ਇਸ ਦੌਰਾਨ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਪ੍ਰਧਾਨ ਐੱਸਆਰ ਲੱਧੜ ਨੇ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪਾਰਟੀ ’ਚ ਪੂਰਾ ਮਾਣ-ਸਨਮਾਨ ਤੇ ਸਤਿਕਾਰ ਦੇਣ ਦਾ ਭਰੋਸਾ ਦਿੱਤਾ।

ਅੱਜ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੁੱਗਰੀ ਰੋਡ ਵਿਖੇ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਰਾਸ਼ਟਰੀ ਜਨਯ ਸਕੱਤਰ ਸੰਜੇ ਨਿਰਮਲ, ਭਾਜਪਾ ਪੰਜਾਬ ਦੇ ਜਨ. ਸਕੱਤਰ ਅਨਿਲ ਸਰੀਨ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਪ੍ਰਧਾਨ ਐੱਸਆਰ ਲੱਧੜ ਸਮੇਤ ਭਾਜਪਾ ਐੱਸਸੀ ਮੋਰਚਾ ਦੇ ਕਈ ਸੀਨੀਅਰ ਆਗੂਆਂ ਨੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਨੂੰ ‘ਆਦਿ ਕਵੀ’ ਅਤੇ ਰਾਮਾਇਣ ਦੇ ਲੇਖਕ ਵਜੋਂ ਯਾਦ ਕੀਤਾ। ਇਸ ਮੌਕੇ ਹਰਜੀਤ ਸਿੰਘ ਨਿਹੰਗ ਨੇ ਸਿੱਖ ਗੁਰੂਆਂ ਦੀ ਦਾਰਸ਼ਨਿਕ ਸੋਚ ਤੇ ਮਨੁੱਖਤਾ ਦੇ ਸੰਦੇਸ਼ ’ਤੇ ਆਪਣੇ ਸ਼ਕਤੀਸ਼ਾਲੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਪੂਰਨ ਚੰਦ ਮੀਤ ਪ੍ਰਧਾਨ, ਨਿਰਮਲ ਨਾਹਰ ਮੀਤ ਪ੍ਰਧਾਨ ਤੇ ਰਾਣਾ ਕੇਪੀ, ਗੋਰਾ, ਮਹਾਰਾਜ, ਬਲੇਰ, ਸੰਜੀਵ ਅਟਵਾਲ, ਰਾਜ ਕੁਮਾਰ ਅਟਵਾਲ, ਸੂਰਜ ਭਾਨ, ਜਗਜੀਵਨ ਸਿੰਘ, ਰਣਜੀਤ ਲੱਧੜ, ਪਰਮਿੰਦਰ ਕੌਰ, ਪ੍ਰਦੀਪ ਠਾਕੁਰ ਹਾਜ਼ਰ ਸਨ।

Check Also

Dr. Verma arrested – 200 ਕਰੋੜ ਦੀ ਜੈਵਿਕ ਖੇਤੀ ਠੱਗੀ ਮਾਮਲਾ: ਖੰਨਾ ਦਾ ਮਸ਼ਹੂਰ ਰੀਅਲ ਅਸਟੇਟ ਕਾਰੋਬਾਰੀ ਡਾ. ਵਰਮਾ ਗ੍ਰਿਫ਼ਤਾਰ

Famous real estate businessman Dr. Verma arrested 200 ਕਰੋੜ ਦੀ ਜੈਵਿਕ ਖੇਤੀ ਠੱਗੀ ਮਾਮਲਾ: ਖੰਨਾ …