Breaking News

ਟਰੰਪ ਨੇ ਟਰੂਡੋ ਨੂੰ ਦੱਸਿਆ ਮਹਾਨ ਸੂਬੇ ਕੈਨੇਡਾ ਦਾ ਗਵਰਨਰ

ਟਰੰਪ ਨੇ ਟਰੂਡੋ ਨੂੰ ਦੱਸਿਆ ਮਹਾਨ ਸੂਬੇ ਕੈਨੇਡਾ ਦਾ ਗਵਰਨਰ

It was a pleasure to have dinner the other night with Governor Justin Trudeau of the Great State of Canada. I look forward to seeing the Governor again soon so that we may continue our in depth talks on Tariffs and Trade, the results of which will be truly spectacular for all! DJT

ਵਾਸ਼ਿੰਗਟਨ, 9 ਦਸੰਬਰ

ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਓਵਲ ਦਫ਼ਤਰ ਵਿਚ ਦਾਖ਼ਲ ਹੋਣ ਮਗਰੋਂ ਸਾਰੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ (ਵਾਪਸ ਭੇਜਣ) ਦੀ ਆਪਣੀ ਯੋਜਨਾ ਨੂੰ ਅਮਲੀ ਰੂਪ ਦੇਣਗੇ। ਟਰੰਪ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਉਹ ਲੋਕਾਂ ਦੀ ਅਮਰੀਕਾ ਵਿਚ ਕਾਨੂੰਨੀ ਆਮਦ ਨੂੰ ਸੁਖਾਲਾ ਵੀ ਬਣਾਉਣਗੇ। ਟਰੰਪ ਦਾ ਇਹ ਦਾਅਵਾ ਭਾਰਤੀਆਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਵਿਚੋਂ ਬਹੁਗਿਣਤੀ ਅਮਰੀਕਾ ਵਿਚ ਗੈਰਕਾਨੂੰਨੀ ਢੰਗ ਨਾਲ ਦਾਖ਼ਲ ਹੁੰਦੇ ਹਨ।

ਐੱਨਬੀਸੀ ਨਿਊਜ਼ ਨਾਲ ਇੰਟਰਵਿਊ ਦੌਰਾਨ ਪੱਤਰਕਾਰ ਨੇ ਜਦੋਂ ਸਵਾਲ ਪੁੱਛਿਆ ਕਿ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਬਾਰੇ ਉਨ੍ਹਾਂ ਦੀ ਕੀ ਯੋਜਨਾ ਹੈ, ਤਾਂ ਟਰੰਪ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਕਰਨਾ ਹੋਵੇਗਾ।’’ ਮਨੋਨੀਤ ਰਾਸ਼ਟਰਪਤੀ ਨੇ ਕਿਹਾ, ‘‘ਤੁਹਾਨੂੰ ਨੇਮ ਤੇ ਕਾਨੂੰਨ ਬਣਾਉਣੇ ਹੋਣਗੇ। ਉਹ ਗ਼ੈਰਕਾਨੂੰਨੀ ਢੰਗ ਨਾਲ ਆ ਰਹੇ ਹਨ। ਜਿਨ੍ਹਾਂ ਲੋਕਾਂ ਨਾਲ ਬਹੁਤ ਬੇਇਨਸਾਫ਼ੀ ਕੀਤੀ ਗਈ ਹੈ ਉਹ, ਉਹ ਲੋਕ ਹਨ ਜੋ ਦੇਸ਼ ਵਿੱਚ ਆਉਣ ਲਈ 10 ਸਾਲਾਂ ਤੋਂ ਆਨਲਾਈਨ ਹਨ।

ਅਸੀਂ ਅਜਿਹੇ ਲੋਕਾਂ ਲਈ ਆਉਣਾ ਬਹੁਤ ਸੁਖਾਲਾ ਬਣਾਉਣ ਜਾ ਰਹੇ ਹਾਂ ਕਿਉਂਕਿ ਉਨ੍ਹਾਂ ਨੂੰ ਟੈਸਟ ਪਾਸ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਤੁਹਾਨੂੰ ਇਹ ਦੱਸਣ ਦੇ ਯੋਗ ਹੋਣਾ ਚਾਹੀਦਾ ਹੈ ਕਿ ‘ਸਟੈਚੂ ਆਫ਼ ਲਿਬਰਟੀ’ ਕੀ ਹੈ। ਉਨ੍ਹਾਂ ਨੂੰ ਤੁਹਾਨੂੰ ਸਾਡੇ ਦੇਸ਼ ਬਾਰੇ ਥੋੜ੍ਹਾ ਜਿਹਾ ਦੱਸਣਾ ਹੋਵੇਗਾ। ਉਨ੍ਹਾਂ ਨੂੰ ਸਾਡੇ ਦੇਸ਼ ਨਾਲ ਪਿਆਰ ਕਰਨਾ ਹੋਵੇਗਾ।’’