AAP Govt Repainted PRTC Bus : ਇੱਕ ਪਾਸੇ ਜਿੱਥੇ ਲੋਕਾਂ ਦਾ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੀ ਸਿਆਸੀ ਰੰਗ ਚੜ੍ਹਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਾਂ ਪਹਿਲਾਂ ਸਰਕਾਰੀ ਸਕੂਲ ਫੇਰ ਹਸਪਤਾਲ ’ਤੇ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਝੰਡੇ ਦੇ ਰੰਗਾਂ ਵਰਗੇ ਰੰਗ ਕਰ ਰਹੀ ਹੈ। ਜਿਸਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫੇਰ ਤੋਂ ਸਿਆਸੀ ਮਾਹੌਲ ਭਖ ਗਿਆ ਹੈ।
The fake revolutionaries are at it again!
After bankrupting Punjab, wrecking law & order and ruining the economy, @AamAadmiParty is busy in a repainting spree:
🔸 Sewa Kendras (built by @Akali_Dal_) → repainted & renamed sham Mohalla Clinics.
🔸 Meritorious Schools (established… pic.twitter.com/INvbxnslXI— Sukhbir Singh Badal (@officeofssbadal) March 3, 2026
ਸੁਖਬੀਰ ਬਾਦਲ ਜੀ ਆਹ ਪੇਂਡੂ ਬੱਸਾਂ ਤੁਹਾਡੀ ਸਰਕਾਰ ਵੇਲੇ 2016 ਵਿੱਚ ਪਾਈਆਂ ਗਈਆਂ ਸਨ!
ਇੰਨਾਂ ਬੱਸਾਂ ਦਾ ਰੰਗ ਵੀ ਓਹੀ ਸੀ ਜਿਸ ਤੇ ਅੱਜ ਤੁਹਾਨੂੰ ਇਤਰਾਜ਼ ਹੈ!
ਸੱਚ ਤੁਹਾਡਾ ਪਾਣੀ ਵਾਲਾ ਘੜੂਕਾ ਵੀ ਇਸੇ ਹੀ ਰੰਗ ਦਾ ਸੀ!
ਤੁਸੀਂ ਬੇਅਦਬੀਆਂ ਵਾਂਗ ਸਾਰਾ ਕੁਝ ਹੀ ਭੁੱਲ ਜਾਂਦੇ ਓ!
ਭੁੱਲਣ ਦੀ ਦਵਾਈ ਲਵੋ ਸ਼ਾਇਦ 07-17 ਤੱਕ ਸਭ ਕੁਝ ਯਾਦ ਆ ਜਾਵੇ!
ਸੁਖਬੀਰ ਬਾਦਲ ਜੀ ਆਹ ਪੇਂਡੂ ਬੱਸਾਂ ਤੁਹਾਡੀ ਸਰਕਾਰ ਵੇਲੇ 2016 ਵਿੱਚ ਪਾਈਆਂ ਗਈਆਂ ਸਨ!
ਇੰਨਾਂ ਬੱਸਾਂ ਦਾ ਰੰਗ ਵੀ ਓਹੀ ਸੀ ਜਿਸ ਤੇ ਅੱਜ ਤੁਹਾਨੂੰ ਇਤਰਾਜ਼ ਹੈ!
ਸੱਚ ਤੁਹਾਡਾ ਪਾਣੀ ਵਾਲਾ ਘੜੂਕਾ ਵੀ ਇਸੇ ਹੀ ਰੰਗ ਦਾ ਸੀ!
ਤੁਸੀਂ ਬੇਅਦਬੀਆਂ ਵਾਂਗ ਸਾਰਾ ਕੁਝ ਹੀ ਭੁੱਲ ਜਾਂਦੇ ਓ!
ਭੁੱਲਣ ਦੀ ਦਵਾਈ ਲਵੋ ਸ਼ਾਇਦ 07-17 ਤੱਕ ਸਭ ਕੁਝ ਯਾਦ ਆ ਜਾਵੇ! pic.twitter.com/OudnaElAN4— Baltej Pannu (@BaltejPannu) March 3, 2026
First a fake ‘Sehat Kranti, then a fake ‘Sikhya Kranti’ & now a fake “Transport Kranti’. This is the “revolution” the Aam Aadmi Party has ushered in Punjab. Not content with repainting, Mohalla Clinics & Schools, the AAP govt has now repainted PRTC (State transport) buses in the blue, yellow & white colours of its party flag. Do as it might, Punjabis have come to know about the true colour of these fake revolutionaries & will teach them a befitting lesson in the 2027 assembly elections!
First a fake ‘Sehat Kranti, then a fake ‘Sikhya Kranti’ & now a fake “Transport Kranti’. This is the “revolution” the Aam Aadmi Party has ushered in Punjab. Not content with repainting, Mohalla Clinics & Schools, the AAP govt has now repainted PRTC (State transport) buses in the… pic.twitter.com/DLTGmrlwP9
— Harsimrat Kaur Badal (@HarsimratBadal_) March 3, 2026
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੀ ਮਾਨ ਸਰਕਾਰ ਵੱਲੋ ਪੀਆਰਟੀਸੀ ਬੱਸਾਂ ਰਾਜਸਥਾਨ ’ਚ ਬਣਵਾਈਆਂ ਜਾ ਰਹੀਆਂ ਹਨ। ਇੰਨ੍ਹਾਂ ਹੀ ਨਹੀਂ ਬੱਸਾਂ ਨੂੰ ਨੀਲੇ ਤੇ ਪੀਲੇ ਰੰਗ ’ਚ ਰੰਗਿਆ ਜਾ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਬੱਸਾਂ ਕਿਲੋਮੀਟਰ ਵਾਲੀਆਂ ਹਨ। ਸੂਬੇ ਭਰ ’ਚ ਪੀਆਰਟੀਸੀ ਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਲਗਾਤਾਰ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਆਏ ਹਨ। ਖੈਰ ਹੁਣ ਵਿਰੋਧੀ ਪਾਰਟੀਆਂ ਨੇ ਪੀਆਰਟੀਸੀ ਬੱਸਾਂ ‘ਤੇ ਰੰਗਾਂ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਨਾਲ ਹੀ ਸੀਐੱਮ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਜਾ ਰਿਹਾ ਹੈ।
👉 The Aam Aadmi Party has been misusing the Punjab government treasury to promote its own political interests for the last four years.
👉 Earlier, government schools and hospitals were painted in blue and yellow.
👉 The government had even issued formal instructions regarding the colour scheme.
👉 Now, PRTC buses are being painted in the colours of the AAP party flag.
👉 Bhagwant Mann, is this the revolution you had promised to the people of Punjab?
👉 When will AAP leaders and workers be asked to start wearing blue shirts and yellow trousers as well?
👉It feels like the Aam Aadmi Party has now become AAP – Always Advertising Party.
👉 The Aam Aadmi Party has been misusing the Punjab government treasury to promote its own political interests for the last four years.
👉 Earlier, government schools and hospitals were painted in blue and yellow.
👉 The government had even issued formal instructions… pic.twitter.com/KZh4NXuhp4
— Bikram Singh Majithia (@bsmajithia) March 3, 2026
ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪਹਿਲਾਂ ਇੱਕ ਨਕਲੀ ‘ਸਿਹਤ ਕ੍ਰਾਂਤੀ’, ਫਿਰ ਇੱਕ ਨਕਲੀ ‘ਸਿੱਖਿਆ ਕ੍ਰਾਂਤੀ’ ਅਤੇ ਹੁਣ ਇੱਕ ਨਕਲੀ “ਟਰਾਂਸਪੋਰਟ ਕ੍ਰਾਂਤੀ”। ਇਹ ਉਹ “ਕ੍ਰਾਂਤੀ” ਹੈ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲਿਆਂਦੀ ਹੈ। ਮੁਹੱਲਾ ਕਲੀਨਿਕਾਂ ਅਤੇ ਸਕੂਲਾਂ ਨੂੰ ਪੇਂਟ ਕਰਨ ਨਾਲ ਸੰਤੁਸ਼ਟ ਨਹੀਂ, ‘ਆਪ’ ਸਰਕਾਰ ਨੇ ਹੁਣ ਪੀਆਰਟੀਸੀ (ਸਟੇਟ ਟ੍ਰਾਂਸਪੋਰਟ) ਦੀਆਂ ਬੱਸਾਂ ਨੂੰ ਆਪਣੇ ਪਾਰਟੀ ਝੰਡੇ ਦੇ ਨੀਲੇ, ਪੀਲੇ ਅਤੇ ਚਿੱਟੇ ਰੰਗਾਂ ਵਿੱਚ ਦੁਬਾਰਾ ਪੇਂਟ ਕਰ ਦਿੱਤਾ ਹੈ। ਜੋ ਵੀ ਹੋ ਸਕੇ ਕਰੋ, ਪੰਜਾਬੀ ਇਨ੍ਹਾਂ ਨਕਲੀ ਇਨਕਲਾਬੀਆਂ ਦੇ ਅਸਲੀ ਰੰਗ ਬਾਰੇ ਜਾਣ ਗਏ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਉਣਗੇ!
First @AamAadmiParty govt painted the Hospitals of Punjab into their party colors then the Schools and now even the PRTC buses are being painted yellow & blue !
This is heights of obsession for partisan politics by @ArvindKejriwal !
Remember @BhagwantMann used to make fun of… pic.twitter.com/x4Lchch0oo
— Sukhpal Singh Khaira (@SukhpalKhaira) March 3, 2026
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਦੁਰਵਰਤੋਂ ਕਰ ਰਹੀ ਹੈ। ਪੀਆਰਟੀਸੀ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗਾਂ ’ਚ ਰੰਗਿਆ ਗਿਆ ਹੈ। ਪਹਿਲਾਂ ਇਨ੍ਹਾਂ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਨੀਲੇ ਤੇ ਪੀਲੇ ਰੰਗ ’ਚ ਰੰਗਿਆ ਸੀ। ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਇਹ ਉਹੀ ਕ੍ਰਾਂਤੀ ਹੈ ਜਿਸਦਾ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਨੀਲੀਆਂ ਕਮੀਜ਼ਾਂ ਤੇ ਪੀਲੀਆਂ ਪੈਂਟਾਂ ਪਹਿਨਣ ਲਈ ਕਦੋਂ ਕਿਹਾ ਜਾਵੇਗਾ।
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਸੀਐੱਮ ਭਗਵੰਤ ਮਾਨ ਪਹਿਲੀਆਂ ਸਰਕਾਰਾਂ ਦੀਆਂ ਯੋਜਨਾਵਾਂ ’ਤੇ ਸਵਾਲ ਚੁੱਕਦਾ ਰਿਹਾ ਸੀ। ਪਹਿਲਾਂ ਹਸਪਤਾਲਾਂ ਫੇਰ ਸਕੂਲਾਂ ਨੂੰ ਰੰਗਿਆਂ ਹੁਣ ਬੱਸਾਂ ਨੂੰ ਵੀ ਪੀਲੇ ਤੇ ਨੀਲੇ ਰੰਗ ’ਚ ਰੰਗ ਦਿੱਤਾ ਹੈ। ਸੱਤਾ ’ਚ ਆਉਂਦੇ ਹੀ ਭਗਵੰਤ ਮਾਨ ਨੇ ਤਾਂ ਪੂਰੇ ਸੂਬੇ ਨੂੰ ਪਾਰਟੀ ਦੇ ਰੰਗ ’ਚ ਰੰਗ ਦਿੱਤਾ ਹੈ।