Parvinder Jhota Murder Case
ਪਰਵਿੰਦਰ ਝੋਟਾ ਦੇ ਕਾਤਲ ਦੇ ਘਰ ਅਤੇ ਦੁਕਾਨ ‘ਤੇ ਚੱਲਿਆ ਬੁਲਡੋਜ਼ਰ,ਖੇਰੂੰ-ਖੇਰੂੰ ਕੀਤਾ ਸਮਾਨ
ਝੋਟੇ ਦੇ ਪਿਤਾ ਨੇ ਭੀਮ ਸਿੰਘ ਨੇ ਪਹਿਲੇ ਦਿਨ ਵੀ ਕਿਹਾ ਸੀ, ਅੱਜ ਵੀ ਉਨ੍ਹਾਂ ਨੇ ਮੰਗ ਰੱਖੀ ਹੈ ਕਿ ਵਿਧਾਇਕ ਵਿਜੈ ਸਿੰਗਲਾ ਨੂੰ ਨਾਮਜ਼ਦ ਕੀਤਾ ਜਾਵੇ। ਮਾਨਸਾ ਮੌਜੂਦ ਅਜ਼ਾਦ ਮੀਡੀਆ ਨੂੰ ਚਾਹੀਦਾ ਹੈ ਕਿ ਇਸ ਗੱਲ ਦੀ ਵੀ ਖੋਜ ਕੀਤੀ ਜਾਵੇ ਕਿ ਅਸ਼ਵਨੀ ਨੂੰ ਅਸਲ੍ਹਾ ਲਸੰਸ ਕਿਸ ਦੀ ਸਿਫਾਰਸ਼ ਨਾਲ਼ ਮਿਲਿਆ ਸੀ ਜਾਂ ਮੈਡੀਕਲ ਧੰਦੇ ਨੂੰ ਉੱਥੇ ਕੌਣ ਸਪੋਰਟ ਕਰ ਰਿਹਾ ਸੀ ? ਕਿਹੜਾ ਲੀਡਰ ਸੀ ਜੋ ਝੋਟੇ ਨੂੰ ਸਪੋਰਟ ਕਰਦਾ ਸੀ ਜਾਂ ਸਾਰੇ ਉਸ ਤੋਂ ਬੇਮੁਖ ਸਨ ?
ਲੋਕਲ ਪਾਲਟਿਕਸ ਵਿੱਚ ਇੱਕ-ਦੂਜੇ ਨੂੰ ਠਿੱਬੀ ਲਵਾਉਣ ਵਾਲ਼ੇ ਬਹੁਤ ਹੁੰਦੇ ਨੇ, ਇਹੋ ਜਿਹੇ ਲੋਕਾਂ ਤੋਂ ਬਚ ਕੇ ਗਰਾਊਂਡ ‘ਤੇ ਮੌਜੂਦ ਜੁਝਾਰੂ ਪੱਤਰਕਾਰਾਂ ਨੂੰ ਇਹੋ ਜਿਹੇ ਸਵਾਲ ਜ਼ਰੂਰ ਫੋਲਣੇ ਚਾਹੀਦੇ ਹਨ !!!!
– ਮਿੰਟੂ ਗੁਰੂਸਰੀਆ
ਮਾਨਸਾ ਵਿੱਚ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ (45) ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋਸ਼ੀ ਅਸ਼ਵਨੀ ਕੁਮਾਰ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਮਾਨਸਾ ਪ੍ਰਸ਼ਾਸਨ ਨੇ ਮੁਲਜ਼ਮ ਅਸ਼ਵਨੀ ਦਾ ਘਰ ਤੇ ਦੁਕਾਨ ਬੁਲਡੋਜ਼ਰ ਨਾਲ ਢਾਹ ਦਿੱਤਾ ਹੈ।
ਇਹ ਕਾਰਵਾਈ ਪੁਲਿਸ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਦੌਰਾਨ, ਮੌਕੇ ‘ਤੇ ਮੌਜੂਦ ਭੀੜ ਇੰਨੀ ਬੇਕਾਬੂ ਹੋ ਗਈ ਕਿ ਉਨ੍ਹਾਂ ਨੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ। ਭੀੜ ਨੇ ਦੁਕਾਨ ਦੀ ਭੰਨ-ਤੋੜ ਵੀ ਕੀਤੀ। ਜ਼ਿਕਰਯੋਗ ਹੈ ਕਿ ਪੁਲਿਸ ਨੇ ਮੁਲਜ਼ਮ ਅਸ਼ਵਨੀ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਝੋਟਾ ਦੇ ਕਤਲ ਤੋਂ ਨਾਰਾਜ਼ ਸਿੱਖ ਜਥੇਬੰਦੀਆਂ ਨੇ ਅੱਜ ਮਾਨਸਾ ਵਿੱਚ ਬਾਜ਼ਾਰ ਬੰਦ ਕਰਵਾ ਦਿੱਤੇ। ਪਰਿਵਾਰ ਅੰਤਿਮ ਸਸਕਾਰ ਨਾ ਕਰਨ ‘ਤੇ ਅੜਿਆ ਹੋਇਆ ਹੈ ਅਤੇ ਇਸ ਮਾਮਲੇ ਦੀ ਸੀਬੀਆਈ (CBI) ਜਾਂਚ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ।
ਇਸ ਮਾਮਲੇ ਦਾ ਨੋਟਿਸ ਲੈਂਦਿਆਂ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਤੋਂ ਰਿਪੋਰਟ ਮੰਗੀ ਹੈ।
ਪਰਵਿੰਦਰ ਝੋਟਾ ਦੇ ਕਾਤਲ ਦੇ ਘਰ ਅਤੇ ਦੁਕਾਨ ‘ਤੇ ਚੱਲਿਆ ਬੁਲਡੋਜ਼ਰ,ਖੇਰੂੰ-ਖੇਰੂੰ ਕੀਤਾ ਸਮਾਨ
Bulldozer Action at Home and Shop of Accused in Parvinder Jhota Murder Case
#ParvinderJhota #ParvinderSingh #Mansa #PunjabNews #BulldozerAction #PunjabUpdates #PunjabiNews #PunjabSpectrum