Breaking News

Punjabi youth shot dead: ਅਮਰੀਕਾ ਵਿੱਚ ਭੁਲੱਥ ਦੇ ਨੌਜਵਾਨ ਦੀ ਗੋ*ਲੀ ਮਾ*ਰ ਕੇ ਹੱ*ਤਿਆ

Punjabi youth shot dead: ਅਮਰੀਕਾ ਵਿੱਚ ਭੁਲੱਥ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਕੰਮ ਤੋਂ ਵਾਪਸ ਪਰਤ ਕੇ ਕਾਰ ਵਿੱਚ ਬੈਠੇ ਨੌਜਵਾਨ ‘ਤੇ ਅਣਪਛਾਤੇ ਹਮਲਾਵਰ ਨੇ ਚਲਾਈਆਂ ਗੋਲੀਆਂ

 

 

 

 

 

 

ਅਮਰੀਕਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਭੁਲੱਥ ਨਾਲ ਸਬੰਧਤ ਇੱਕ 35 ਸਾਲਾ ਨੌਜਵਾਨ ਦੀ ਕਿਸੇ ਅਣਪਛਾਤੇ ਹਮਲਾਵਰ ਵੱਲੋਂ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਘੁੰਮਣ ਉਰਫ਼ ਪੰਮਾ (35) ਪੁੱਤਰ ਮਰਹੂਮ ਕਰਨੈਲ ਸਿੰਘ ਘੁੰਮਣ ਵਾਸੀ ਭੁਲੱਥ ਵਜੋਂ ਹੋਈ ਹੈ।

 

 

 

 

 

 

ਘਟਨਾ ਸਬੰਧੀ ਵੇਰਵੇ ਸਾਂਝੇ ਕਰਦਿਆਂ ਮ੍ਰਿਤਕ ਦੇ ਚਾਚਾ ਦਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਪਰਿਵਾਰ ਨੂੰ ਬੀਤੀ ਰਾਤ ਅਮਰੀਕਾ ਤੋਂ ਫੋਨ ਆਇਆ, ਜਿਸ ਰਾਹੀਂ ਉਨ੍ਹਾਂ ਨੂੰ ਪਰਮਜੀਤ ਸਿੰਘ ਦੀ ਮੌਤ ਬਾਰੇ ਸੂਚਨਾ ਮਿਲੀ।

 

 

 

 

 

 

 

ਪ੍ਰਾਪਤ ਜਾਣਕਾਰੀ ਅਨੁਸਾਰ, ਪੰਮਾ ਕੰਮ ਤੋਂ ਵਾਪਸ ਪਰਤਿਆ ਸੀ ਅਤੇ ਆਪਣੀ ਕਾਰ ਦੇ ਅੰਦਰ ਬੈਠਾ ਸੀ ਕਿ ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ‘ਤੇ ਕਥਿਤ ਤੌਰ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਘਟਨਾ ਕਾਰਨ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Check Also

Mohali Firing: ਮੁਹਾਲੀ ’ਚ ਅੱਧੇ ਘੰਟੇ ਅੰਦਰ ਦੋ ਥਾਵਾਂ ’ਤੇ ਗੋਲੀਬਾਰੀ; ਸ਼ਹਿਰ ’ਚ ਦਹਿਸ਼ਤ

Mohali Firing: ਮੁਹਾਲੀ ’ਚ ਅੱਧੇ ਘੰਟੇ ਅੰਦਰ ਦੋ ਥਾਵਾਂ ’ਤੇ ਗੋਲੀਬਾਰੀ; ਸ਼ਹਿਰ ’ਚ ਦਹਿਸ਼ਤ ਸੈਕਟਰ …