Breaking News

Brampton ਦੇ ਦੋ ਨੌਜਵਾਨ ਗ੍ਰਿਫ਼ਤਾਰ, Mississauga ਅਤੇ Brampton ਦੀਆਂ Employment Agencies ‘ਚ ਹਥਿਆਰਬੰਦ ਲੁੱਟਾਂ ਦੇ ਮਾਮਲੇ ‘ਚ 19 ਦੋਸ਼

Brampton ਦੇ ਦੋ ਨੌਜਵਾਨ ਗ੍ਰਿਫ਼ਤਾਰ, Mississauga ਅਤੇ Brampton ਦੀਆਂ Employment Agencies ‘ਚ ਹਥਿਆਰਬੰਦ ਲੁੱਟਾਂ ਦੇ ਮਾਮਲੇ ‘ਚ 19 ਦੋਸ਼

 

 

 

 

 

ਮਿਸੀਸਾਗਾ ਅਤੇ ਬਰੈਂਪਟਨ ਵਿੱਚ ਰੁਜ਼ਗਾਰ ਏਜੰਸੀਆਂ (Employment Agencies) ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹਥਿਆਰਬੰਦ ਲੁੱਟਾਂ ਦੇ ਮਾਮਲੇ ਵਿੱਚ Peel Regional Police ਨੇ ਬਰੈਂਪਟਨ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 19 ਦੋਸ਼ ਲਗਾਏ ਹਨ। ਪੁਲਿਸ ਵੱਲੋਂ 23 ਨਵੰਬਰ ਨੂੰ ਜਾਰੀ ਜਾਣਕਾਰੀ ਅਨੁਸਾਰ, ਅਪ੍ਰੈਲ ਤੋਂ ਅਗਸਤ 2026 ਦਰਮਿਆਨ ਮੁਲਜ਼ਮਾਂ ਨੇ ਮਿਸੀਸਾਗਾ ਅਤੇ ਬਰੈਂਪਟਨ ਦੀਆਂ ਕਈ Employment Agencies ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।

 

 

 

 

 

 

 

ਪੁਲਿਸ ਦਾ ਦੋਸ਼ ਹੈ ਕਿ ਨਕਾਬਪੋਸ਼ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਦਫ਼ਤਰਾਂ ਵਿੱਚ ਦਾਖ਼ਲ ਹੁੰਦੇ ਅਤੇ ਕਰਮਚਾਰੀਆਂ ਨੂੰ ਡਰਾ-ਧਮਕਾ ਕੇ ਨਕਦੀ, ਗਿਫ਼ਟ ਕਾਰਡ, ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਜਾਂਦੇ ਸਨ।

 

 

 

 

 

 

 

 

 

 

 

 

ਇਨ੍ਹਾਂ ਵਾਰਦਾਤਾਂ ਦੌਰਾਨ ਕੁੱਲ 53,000 ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਜਾਂਚ ਦੌਰਾਨ ਪੁਲਿਸ ਨੇ ਲਗਭਗ 30,000 ਡਾਲਰ ਦੀ ਕੀਮਤ ਵਾਲੀ ਇੱਕ ਚੋਰੀ ਦੀ ਗੱਡੀ ਅਤੇ ਦੋ ਨਕਲੀ ਹਥਿਆਰ ਵੀ ਬਰਾਮਦ ਕੀਤੇ ਹਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 31 ਸਾਲਾ ਸਤਨਾਮ ਢਿੱਲੋਂ ਅਤੇ 21 ਸਾਲਾ ਰਾਜਦੀਪ ਸਿੰਘ, ਦੋਵੇਂ ਵਾਸੀ ਬਰੈਂਪਟਨ, ਵਜੋਂ ਹੋਈ ਹੈ।

 

 

 

 

 

 

 

 

 

ਪੁਲਿਸ ਅਨੁਸਾਰ ਸਤਨਾਮ ਢਿੱਲੋਂ ਖ਼ਿਲਾਫ਼ ਲੁੱਟ ਦੇ 4, ਭੇਸ ਬਦਲ ਕੇ ਅਪਰਾਧ ਕਰਨ ਦੇ 3, ਰਿਹਾਈ ਦੇ ਹੁਕਮਾਂ ਦੀ ਉਲੰਘਣਾ ਦੇ 2 ਅਤੇ ਚੋਰੀ ਦੀ ਜਾਇਦਾਦ ਰੱਖਣ ਸਮੇਤ ਹੋਰ ਦੋਸ਼ ਲਗਾਏ ਗਏ ਹਨ। ਜਦਕਿ ਰਾਜਦੀਪ ਸਿੰਘ ਖ਼ਿਲਾਫ਼ ਲੁੱਟ ਦੇ 4 ਅਤੇ ਭੇਸ ਬਦਲ ਕੇ ਅਪਰਾਧ ਕਰਨ ਦੇ 4 ਦੋਸ਼ ਲਗਾਏ ਗਏ ਹਨ।

Check Also

Greece Punjabi Murder: ਗਰੀਸ ਵਿੱਚ ਪੰਜਾਬੀ ਮੂਲ ਦੇ ਦੋ ਸਕੇ ਭਰਾਵਾਂ ਦਾ ਕਤਲ

Greece Punjabi Murder: ਗਰੀਸ ਵਿੱਚ ਪੰਜਾਬੀ ਮੂਲ ਦੇ ਦੋ ਸਕੇ ਭਰਾਵਾਂ ਦਾ ਕਤਲ ਅੰਮ੍ਰਿਤਸਰ ਪੁੱਜੀਆਂ …