Breaking News

Germany ਦੀ ਇੱਕ ਇਮਾਰਤ ‘ਚ ਲੱਗੀ ਅੱਗ; ਤਿੰਨ ਭਾਰਤੀਆਂ ਦੀ ਮੌਤ: ਰਿਪੋਰਟ

Germany ਦੀ ਇੱਕ ਇਮਾਰਤ ‘ਚ ਲੱਗੀ ਅੱਗ; ਤਿੰਨ ਭਾਰਤੀਆਂ ਦੀ ਮੌਤ: ਰਿਪੋਰਟ

ਜਾਂਚਕਰਤਾਵਾਂ ਨੇ ਜਾਣਬੁੱਝ ਕੇ ਅੱਗ ਲਾਉਣ ਦਾ ਸ਼ੱਕ ਜਤਾਇਆ

ਜਰਮਨੀ ਦੇ ਬੋਖੁਮ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਜਰਮਨੀ ਦੇ ਜਨਤਕ ਪ੍ਰਸਾਰਕ (ਪਬਲਿਕ ਬ੍ਰੌਡਕਾਸਟਰ) ਡਬਲਯੂ ਡੀ ਆਰ (WDR) ਨੇ ਬੋਖੁਮ ਪੁਲੀਸ ਵੱਲੋਂ ਜਾਰੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਮ੍ਰਿਤਕਾਂ ਵਿੱਚ 25 ਅਤੇ 27 ਸਾਲ ਦੀਆਂ ਦੋ ਔਰਤਾਂ ਅਤੇ 26 ਸਾਲਾ ਇੱਕ ਨੌਜਵਾਨ ਸ਼ਾਮਲ ਹੈ ਅਤੇ ਇਹ ਤਿੰਨੇ ਭਾਰਤੀ ਨਾਗਰਿਕ ਸਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਫਿਲਹਾਲ ਉਨ੍ਹਾਂ ਦੀ ਪਛਾਣ ਅਤੇ ਭਾਰਤ ਵਿੱਚ ਉਨ੍ਹਾਂ ਦੇ ਸੂਬਿਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਮੰਗਲਵਾਰ ਤੜਕੇ ਵਾਪਰੀ ਇਸ ਘਟਨਾ ਵਿੱਚ ਪੰਜ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟ ਵਿੱਚ ਉਨ੍ਹਾਂ ਦੀ ਨਾਗਰਿਕਤਾ ਅਤੇ ਹੋਰ ਵੇਰਵੇ ਨਹੀਂ ਦਿੱਤੇ ਗਏ ਹਨ। ਜਰਮਨ ਨਿਊਜ਼ ਚੈਨਲ ਐਨ-ਟੀਵੀ (n-tv) ਨੇ ਜਰਮਨ ਨਿਊਜ਼ ਏਜੰਸੀ ਡੀ ਪੀ ਏ (dpa) ਦੇ ਹਵਾਲੇ ਨਾਲ ਦੱਸਿਆ ਕਿ ਪੁਲੀਸ ਨੇ ਇਮਾਰਤ ਵਿੱਚ ਰਹਿਣ ਵਾਲੇ ਇੱਕ 41 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਰੋਮਾਨੀਆ ਦਾ ਨਾਗਰਿਕ ਹੈ।

ਜਾਂਚਕਰਤਾਵਾਂ ਨੇ ਅੱਗ ਲੱਗਣ ਦਾ ਕਾਰਨ ਕਿਸੇ ਤਕਨੀਕੀ ਖਰਾਬੀ ਕਾਰਨ ਹੋਣ ਦੇ ਖਦਸ਼ੇ ਨੂੰ ਰੱਦ ਕਰ ਦਿੱਤਾ ਹੈ ਅਤੇ ਜਾਣਬੁੱਝ ਕੇ ਅੱਗ ਲਾਉਣ ਦਾ ਸ਼ੱਕ ਜਤਾਇਆ ਹੈ। ਹਾਲਾਂਕਿ, ਅੱਗ ਜਾਣਬੁੱਝ ਕੇ ਲਗਾਈ ਗਈ ਸੀ ਜਾਂ ਕਿਸੇ ਹਾਦਸੇ ਕਾਰਨ ਲੱਗੀ, ਇਸ ਬਾਰੇ ਜਾਂਚ ਅਜੇ ਜਾਰੀ ਹੈ।

ਇਹ ਅੱਗ ਮੰਗਲਵਾਰ ਤੜਕੇ ਬੋਖੁਮ ਦੇ ਹੋਫਸਟੇਡ ਇਲਾਕੇ ਵਿੱਚ ਸਥਿਤ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਸੀ। ਸਥਾਨਕ ਸਮੇਂ ਅਨੁਸਾਰ ਤੜਕੇ ਲਗਪਗ 4:15 ਵਜੇ ਐਮਰਜੈਂਸੀ ਸੇਵਾਵਾਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਸੀ।

Check Also

Delhi Gurdwara Incident : ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ, AAP ਵਿਧਾਇਕਾਂ ਨੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ

Delhi Gurdwara Incident : ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ …