Breaking News

KBC 17 ‘ਚ ਆਉਣਗੇ ਦਿਲਜੀਤ ਦੋਸਾਂਝ, ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕਰਨਗੇ ਜਿੱਤੇ ਹੋਏ ਪੈਸੇ

KBC 17 ‘ਚ ਆਉਣਗੇ ਦਿਲਜੀਤ ਦੋਸਾਂਝ, ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕਰਨਗੇ ਜਿੱਤੇ ਹੋਏ ਪੈਸੇ

 

 

 

 

 

ਦਿਲਜੀਤ ਪੰਜਾਬ ਵਿੱਚ ਪ੍ਰਭਾਵਿਤ ਪਰਿਵਾਰਾਂ ਲਈ ਆਪਣਾ ਪੂਰਾ ਸਮਰਥਨ ਦਿਖਾ ਰਹੇ ਹੈ। ਉਨ੍ਹਾਂ ਨੇ ਪਹਿਲਾਂ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਏਕਤਾ ਅਤੇ ਚਿੰਤਾ ਜ਼ਾਹਰ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਸੀ ਅਤੇ ਕਿਹਾ ਸੀ ਕਿ “ਅਸੀਂ ਸਾਰੇ ਉਨ੍ਹਾਂ ਦੇ ਨਾਲ ਖੜ੍ਹੇ ਹਾਂ”। ਉਨ੍ਹਾਂ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ 10 ਸਭ ਤੋਂ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ ਅਤੇ ਭੋਜਨ, ਪਾਣੀ, ਦਵਾਈਆਂ ਅਤੇ ਲੰਬੇ ਸਮੇਂ ਦੀ ਪੁਨਰਵਾਸ ਸਹਾਇਤਾ ਮੁਹੱਈਆ ਕਰਨ ਦੀਆਂ ਯੋਜਨਾਵਾਂ ਬਣਾਈਆਂ ਹਨ।

 

 

 

ਅਦਾਕਾਰ ਅਤੇ ਸਿੰਗਰ ਦਿਲਜੀਤ ਦੋਸਾਂਝ ਅਮਿਤਾਭ ਬੱਚਨ ਦੇ ਸ਼ੋਅ KBC 17 ਵਿੱਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡਿਆ ਪਲੇਟਫਾਰਮ X ‘ਤੇ ਇੱਕ ਪੋਸਟ ਸਾਂਝੀ ਕਰ ਕੇ ਦਿੱਤੀ ਹੈ। ਦਿਲਜੀਤ ਨੇ ਕਿਹਾ ਹੈ ਕਿ ਇਸ ਦੌਰਾਨ ਉਹ ਜਿੰਨੀ ਵੀ ਰਕਮ (ਪੈਸੇ) ਜਿੱਤਣਗੇ ਉਹ ਸਾਰੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਦਾਨ ਕਰ ਦੇਣਗੇ।

 

 

 

 

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ, ਅਮਿਤਾਭ ਬੱਚਨ ਦੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ਵਿੱਚ ਆਉਣ ਲਈ ਤਿਆਰ ਹਨ। ਦਿਲਜੀਤ ਲਈ ਖਾਸ ਐਪੀਸੋਡ ਦੀ ਸ਼ੂਟਿੰਗ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ, ਪਰ ਇਸਦੇ ਪ੍ਰਸਾਰਣ ਦੀ ਅਜੇ ਤੱਕ ਅਧਿਕਾਰਿਕ ਤਾਰੀਖ ਜਾਰੀ ਨਹੀਂ ਕੀਤੀ ਗਈ। ਉਮੀਦ ਹੈ ਕਿ KBC ਦਾ ਇਹ ਐਪੀਸੋਡ ਜਲਦ ਹੀ ਪ੍ਰਸਾਰਿਤ ਕੀਤਾ ਜਾਵੇਗਾ।

 

 

 

 

ਦਰਅਸਲ ਦਿਲਜੀਤ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਨਾਲ X ‘ਤੇ ਗੱਲਬਾਤ ਕਰਦੇ ਹੋਏ ਕਈ ਪ੍ਰਸ਼ਨਾਂ ਦੇ ਜਵਾਬ ਦਿੱਤੇ। ਇੱਕ ਫੈਨ ਨੇ KBC ਦੇ ਅਨੁਭਵ ਬਾਰੇ ਪੁੱਛਿਆ, ਜਿਸ ‘ਤੇ ਦਿਲਜੀਤ ਨੇ ਜ਼ਿਆਦਾ ਵਿਸਥਾਰ ਨਹੀਂ ਦਿੱਤਾ, ਸਿਰਫ ਇਹ ਦੱਸਿਆ ਕਿ ਉਹ ਇਸ ਵਿੱਚ ਨੇਕ ਕੰਮ ਲਈ ਗਏ ਸਨ। ਦਿਲਜੀਤ ਨੇ ਲਿਖਿਆ, “ਇਹ ਪੰਜਾਬ ਵਿਚ ਆਏ ਹੜ੍ਹ ਲਈ ਹੈ।”

 

 

 

 

 

 

ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਇਹ ਇਨਾਮੀ ਰਾਸ਼ੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਦੇਣਗੇ। ਹਾਲਾਂਕਿ ਕੌਣ ਬਨੇਗਾ ਕਰੋੜਪਤੀ ‘ਤੇ ਜਿੱਤੀ ਗਈ ਰਕਮ ਦਾ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ, ਦਿਲਜੀਤ ਨੇ ਖੁਦ ਇੱਕ ਵੀਡੀਓ ਵਿੱਚ ਸਾਂਝਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ KBC 17 ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Check Also

Canada News

Canada News -ਸਰੀ ‘ਚ ਅੰਤਰ-ਰਾਸ਼ਟਰੀ ਵਿਦਿਆਰਥਣ ਦੇ ਗੋਲੀਆਂ ਵੱਜੀਆਂ -ਕਾਰਨੀ ਦੀ ਬੇਵਫਾਈ ਤੋਂ ਔਖ ਮਹਿਸੂਸ …