Breaking News

Punjab – ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ

Punjab – ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ

ਨੌਜਵਾਨ ਨੂੰ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਤੋਂ ਗਿਆ ਸੀ ਕੱਢਿਆ

 

 

 

ਬਲਾਚੌਰ ਦੇ ਇਕ ਮੈਰਿਜ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਛਾਣ ਤਰਨਜੀਤ ਸਿੰਘ ਵਾਸੀ ਸੜੋਆ ਵਜੋਂ ਹੋਈ ਹੈ, ਜੋ ਹਾਲ ਹੀ ਵਿਚ ਅਮਰੀਕਾ ਤੋਂ ਵਾਪਸ ਆਇਆ ਸੀ। ਪੁਲਿਸ ਨੇ ਮ੍ਰਿਤਕ ਦੇ ਦਾਦਾ ਬਲਦੇਵ ਸਿੰਘ, ਜੋ ਭਾਰਤੀ ਹਵਾਈ ਫ਼ੌਜ ਦੇ ਸੇਵਾਮੁਕਤ ਅਧਿਕਾਰੀ ਹਨ, ਦੇ ਬਿਆਨਾਂ ’ਤੇ ਦੋ ਨੌਜਵਾਨਾਂ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

 

 

 

ਸ਼ਿਕਾਇਤਕਰਤਾ ਅਨੁਸਾਰ, ਉਹ ਅਪਣੇ ਪਰਵਾਰ ਸਮੇਤ ਰਿਸ਼ਤੇਦਾਰੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੈਲੇਸ ਵਿਚ ਆਏ ਹੋਏ ਸਨ। ਸ਼ਾਮ ਕਰੀਬ 5 ਵਜੇ ਉਨ੍ਹਾਂ ਦਾ ਪੋਤਰਾ ਤਰਨਜੀਤ ਸਿੰਘ ਪਾਰਕਿੰਗ ਵਿਚ ਖੜੀ ਕਾਰ ’ਚੋਂ ਸਾਮਾਨ ਲੈਣ ਗਿਆ।

 

 

 

ਇਸ ਦੌਰਾਨ ਉੱਥੇ ਪਹਿਲਾਂ ਤੋਂ ਮੌਜੂਦ ਹੈਵਨ ਚੌਧਰੀ ਵਾਸੀ ਧੱਕਧਾਣਾ ਅਤੇ ਜਗਦੀਸ਼ ਉਰਫ਼ ਜੋਨੀ ਵਾਸੀ ਉਤਰਾਖੰਡ ਨੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਹੈਵਨ ਨੇ ਪਿਸਤੌਲ ਕੱਢ ਕੇ ਤਰਨਜੀਤ ਸਿੰਘ ਦੇ ਪੇਟ ਵਿਚ ਗੋਲੀ ਮਾਰ ਦਿਤੀ। ਜਿਸ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਤਰਨਜੀਤ ਨੂੰ ਤੁਰਤ ਨਵਾਂਸ਼ਹਿਰ ਦੇ ਨਿਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

Check Also

Punjab ਪੰਜਾਬ : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ, ਪੂਰੀ ਘਟਨਾ ਜਾਣ ਕੰਬ ਜਾਵੇ ਰੂਹ

Punjab : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ, ਪੂਰੀ ਘਟਨਾ ਜਾਣ ਕੰਬ …