Breaking News

Philippines Plane Crash: ਫਿਲੀਪੀਨਜ਼ ਵਿੱਚ ਦੋ ਜਹਾਜ਼ਾਂ ਦੀ ਟੱਕਰ; ਚਾਰ ਪਾਇਲਟਾਂ ਦੀ ਮੌਤ

Philippines Plane Crash: ਫਿਲੀਪੀਨਜ਼ ਵਿੱਚ ਦੋ ਜਹਾਜ਼ਾਂ ਦੀ ਟੱਕਰ; ਚਾਰ ਪਾਇਲਟਾਂ ਦੀ ਮੌਤ

ਹਵਾਈ ਫੌਜ ਦੇ ਦੋ ਸਿਖਲਾਈ ਜਹਾਜ਼ ਹੋਏ ਹਾਦਸਾਗ੍ਰਸਤ; ਮਨੀਲਾ ਨੇੜੇ ਵਾਪਰਿਆ ਹਾਦਸਾ; ਜਾਂਚ ਮੁਕੰਮਲ ਹੋਣ ਤੱਕ ਉਡਾਣਾਂ ’ਤੇ ਰੋਕ

Philippines Plane Crash: ਫਿਲੀਪੀਨਜ਼ ਵਿੱਚ ਸਿਖਲਾਈ ਦੌਰਾਨ ਹਵਾਈ ਫੌਜ ਦੇ ਦੋ ਜਹਾਜ਼ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਦੋਵਾਂ ਜਹਾਜ਼ਾਂ ਦੇ ਚਾਰ ਪਾਇਲਟਾਂ ਦੀ ਮੌਤ ਹੋ ਗਈ। ਦੋਵੇਂ ਜਹਾਜ਼ ਮਨੀਲਾ ਦੇ ਦੱਖਣ ਵਿੱਚ ਸਥਿਤ ਲੀਪਾ ਸ਼ਹਿਰ ਦੇ ਫਰਨਾਂਡੋ ਹਵਾਈ ਅੱਡੇ ’ਤੇ ਡਿੱਗ ਪਏ।

ਹਾਦਸੇ ਤੋਂ ਬਾਅਦ ਫਿਲੀਪੀਨਜ਼ ਦੀ ਹਵਾਈ ਸੈਨਾ ਨੇ ਐੱਸ ਐੱਫ-260 ਜਹਾਜ਼ਾਂ ਦੀਆਂ ਉਡਾਣਾਂ ’ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀ ਜਾਂਚ ਪੂਰੀ ਹੋਣ ਤੱਕ ਜਾਰੀ ਰਹੇਗੀ

ਇਸ ਸਾਲ ਹਵਾ ਵਿੱਚ ਦੋ ਜਹਾਜ਼ਾਂ ਦੀ ਟੱਕਰ ਦਾ ਇਹ ਦੁਨੀਆ ਵਿੱਚ ਪੰਜਵਾਂ ਵੱਡਾ ਹਾਦਸਾ ਹੈ।

ਇੱਕ ਜਹਾਜ਼ ਫ਼ੌਜੀ ਬੈਰਕਾਂ ਨੇੜੇ ਡਿੱਗਿਆ

ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਦੋਵੇਂ ਐੱਸ ਐੱਫ-260 ਜਹਾਜ਼ ਘੱਟ ਉਚਾਈ ’ਤੇ ਉੱਡ ਰਹੇ ਸਨ। ਇਸੇ ਦੌਰਾਨ ਉਹ ਆਪਸ ਵਿੱਚ ਟਕਰਾ ਗਏ। ਇਨ੍ਹਾਂ ਵਿੱਚੋਂ ਇੱਕ ਜਹਾਜ਼ ਫ਼ੌਜੀ ਕਰਮਚਾਰੀਆਂ ਦੀਆਂ ਬੈਰਕਾਂ ਨੇੜੇ ਡਿੱਗਿਆ।

ਇਹ ਜਹਾਜ਼ ਇਟਲੀ ਤੋਂ ਖਰੀਦੇ ਗਏ ਸਨ। ਫਿਲੀਪੀਨਜ਼ ਦੀ ਫ਼ੌਜ ਲੰਮੇ ਸਮੇਂ ਤੋਂ ਪੈਸਿਆਂ ਦੀ ਘਾਟ ਕਾਰਨ ਆਪਣੇ ਲੜਾਕੂ ਜਹਾਜ਼ਾਂ, ਜਲ ਸੈਨਾ ਅਤੇ ਥਲ ਸੈਨਾ ਨੂੰ ਆਧੁਨਿਕ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।

ਐੱਸ ਐੱਫ-260 ਜਹਾਜ਼ਾਂ ਨਾਲ ਪਹਿਲਾਂ ਵੀ ਵਾਪਰ ਚੁੱਕੇ ਹਨ ਹਾਦਸੇ

ਮਈ ਵਿੱਚ ਵੀ ਦੋ ਪਾਇਲਟਾਂ ਦੀ ਹੋਈ ਸੀ ਮੌਤ

ਮਈ ਵਿੱਚ ਉੱਤਰੀ ਫਿਲੀਪੀਨਜ਼ ਦੇ ਪਹਾੜੀ ਇਲਾਕੇ ਵਿੱਚ ਐੱਸ ਐੱਫ-260 ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਸੀ।

2023 ਵਿੱਚ ਵੀ ਹਾਦਸੇ ਦਾ ਸ਼ਿਕਾਰ ਹੋਇਆ ਸੀ ਜਹਾਜ਼

ਸਾਲ 2023 ਵਿੱਚ ਵੀ ਸਿਖਲਾਈ ਉਡਾਣ ਦੌਰਾਨ ਐੱਸ ਐੱਫ-260 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਉਸ ਹਾਦਸੇ ਵਿੱਚ ਵੀ ਦੋ ਪਾਇਲਟਾਂ ਦੀ ਜਾਨ ਚਲੀ ਗਈ ਸੀ।

Check Also

NRI Murder: ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ

NRI Murder: ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ …