Breaking News

West Asia Crisis: ਇਰਾਨ ਨਾਲ ਜੰਗ ਕਈ ਸਾਲਾਂ ਤੱਕ ਨਹੀਂ ਚੱਲੇਗੀ: ਨੇਤਨਯਾਹੂ

West Asia Crisis Live: ਇਰਾਨ ਨਾਲ ਜੰਗ ਕਈ ਸਾਲਾਂ ਤੱਕ ਨਹੀਂ ਚੱਲੇਗੀ: ਨੇਤਨਯਾਹੂ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਵਿਰੁੱਧ ਜਾਰੀ ਜੰਗ ਬਾਰੇ ਅਹਿਮ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਵੇਂ ਇਸ ਸੰਘਰਸ਼ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਪਰ ਇਹ ਕਈ ਸਾਲਾਂ ਤੱਕ ਚੱਲਣ ਵਾਲੀ ਨਹੀਂ ਹੋਵੇਗੀ। ਨੇਤਨਯਾਹੂ ਨੇ ਉਮੀਦ ਜਤਾਈ ਕਿ ਇਹ ਜੰਗ ਮੱਧ ਪੂਰਬ (West Asia) ਵਿੱਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕਰੇਗੀ, ਜਿਸ ਵਿੱਚ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਸਬੰਧਾਂ ਵਿੱਚ ਸੁਧਾਰ ਵੀ ਸ਼ਾਮਲ ਹੈ।

 

 

 

ਇਸ ਤੋਂ ਪਹਿਲਾਂ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਸਥਿਤ ਅਮਰੀਕੀ ਦੂਤਾਵਾਸ ਮੰਗਲਵਾਰ ਸਵੇਰੇ ਦੋ ਡਰੋਨ ਹਮਲਿਆਂ ਦਾ ਨਿਸ਼ਾਨਾ ਬਣਿਆ। ਸਾਊਦੀ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਹਮਲੇ ਕਾਰਨ ਦੂਤਾਵਾਸ ਦੀ ਇਮਾਰਤ ਵਿੱਚ ਮਾਮੂਲੀ ਅੱਗ ਲੱਗ ਗਈ ਅਤੇ ਕੁਝ ਮਾਲੀ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਨਾਲ, ਇਹ ਹਮਲਾ ਸਵੇਰ ਦੇ ਵੇਲੇ ਹੋਇਆ ਜਦੋਂ ਇਮਾਰਤ ਖਾਲੀ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਆਦ ਦੇ ਡਿਪਲੋਮੈਟਿਕ ਕੁਆਰਟਰ ਉੱਪਰ ਕਾਲੇ ਧੂੰਏਂ ਦੇ ਬੱਦਲ ਦੇਖੇ ਗਏ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

 

 

 

ਇਹ ਹਮਲਾ ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਵਧਦੇ ਜੰਗੀ ਤਣਾਅ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਬੀਤੇ ਸ਼ਨੀਵਾਰ ਨੂੰ ਇਰਾਨ ’ਤੇ ਹੋਏ ਹਮਲਿਆਂ ਦੇ ਜਵਾਬ ਵਿੱਚ ਇਰਾਨ ਵੱਲੋਂ ਖਾੜੀ ਦੇ ਉਨ੍ਹਾਂ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿੱਥੇ ਅਮਰੀਕੀ ਫੌਜੀ ਅੱਡੇ ਮੌਜੂਦ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਮਰੀਕੀ ਦੂਤਾਵਾਸ ਨੇ ਰਿਆਧ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ‘ਸ਼ੈਲਟਰ-ਇਨ-ਪਲੇਸ’ (ਸੁਰੱਖਿਅਤ ਥਾਂ ’ਤੇ ਰਹਿਣ) ਦਾ ਨੋਟਿਸ ਜਾਰੀ ਕੀਤਾ ਹੈ ਅਤੇ ਅਗਲੀ ਸੂਚਨਾ ਤੱਕ ਦੂਤਾਵਾਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

 

 

 

 

ਉਧਰ ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੇਹੱਦ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਹਮਲੇ ਦੀ ਨਿੰਦਾ ਕਰਦੇ ਹੋਏ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਰਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਅਤੇ ਜਵਾਬੀ ਕਾਰਵਾਈ ਦੇ ਸੰਕੇਤ ਦਿੰਦਿਆਂ ਕਿਹਾ, ‘ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ’ (You’ll find out soon)।

 

 

 

ਦੁਬਈ ਤੋਂ 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਨਵੀਂ ਦਿੱਲੀ ਪੁੱਜਿਆ

ਇਜ਼ਰਾਈਲ-ਇਰਾਨ ਟਕਰਾਅ ਦੇ ਵਿਚਕਾਰ ਏਅਰ ਇੰਡੀਆ ਦੀ ੳੁਡਾਣ ਰਾਹੀਂ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਦੁਬਈ ਤੋਂ 149 ਯਾਤਰੀਆਂ ਦਾ ਪੁੱਜੇ। ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ, “ਏਅਰ ਇੰਡੀਆ ਫਲਾਈਟ AI916D ‘ਤੇ ਦੁਬਈ ’ਚ ਫਸੇ ਯਾਤਰੀਆਂ ਦਾ ਵਾਪਸੀ ‘ਤੇ ਸਵਾਗਤ ਕਰਦੀ ਹੈ ਜੋ ਦਿੱਲੀ ਹਵਾਈ ਅੱਡੇ ‘ਤੇ ਭਾਰਤੀ ਸਮੇਂ ਅਨੁਸਾਰ 10:58 ਵਜੇ ਉਤਰੀ। ਜਹਾਜ਼, VT-EDC, ਕੁੱਲ 149 ਯਾਤਰੀਆਂ ਨੂੰ ਲੈ ਕੇ ਆਇਆ। ਇਹ ਮੱਧ ਪੂਰਬ ਵਿੱਚ ਚੱਲ ਰਹੀ ਸਥਿਤੀ ਦੇ ਵਿਚਕਾਰ ਯਾਤਰੀਆਂ ਦੀ ਘਰ ਵਾਪਸੀ ਲਈ ਕਿਸੇ ਭਾਰਤੀ ਕੈਰੀਅਰ ਦੁਆਰਾ ਚਲਾਈ ਗਈ ਪਹਿਲੀ ਉਡਾਣ ਹੈ।” ਦੱਸਿਆ ਗਿਆ ਹੈ ਕਿ, “ਅੱਜ ਸਵੇਰੇ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ 143 ਕਾਕਪਿਟ ਅਤੇ ਕੈਬਿਨ ਕਰੂ ਮੈਂਬਰ ਜੋ ਦੁਬਈ ਵਿੱਚ ਫਸੇ ਹੋਏ ਸਨ, ਫਲਾਈਟ AI918D ਰਾਹੀਂ ਸੁਰੱਖਿਅਤ ਦਿੱਲੀ ਵਾਪਸ ਪਹੁੰਚ ਗਏ…।’’-

 

 

 

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਵਿਰੁੱਧ ਜਾਰੀ ਜੰਗ ਬਾਰੇ ਅਹਿਮ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਵੇਂ ਇਸ ਸੰਘਰਸ਼ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਪਰ ਇਹ ਕਈ ਸਾਲਾਂ ਤੱਕ ਚੱਲਣ ਵਾਲੀ ਨਹੀਂ ਹੋਵੇਗੀ। ਨੇਤਨਯਾਹੂ ਨੇ ਉਮੀਦ ਜਤਾਈ ਕਿ ਇਹ ਜੰਗ ਮੱਧ ਪੂਰਬ (West Asia) ਵਿੱਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕਰੇਗੀ, ਜਿਸ ਵਿੱਚ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਸਬੰਧਾਂ ਵਿੱਚ ਸੁਧਾਰ ਵੀ ਸ਼ਾਮਲ ਹੈ। ਹਾਲਾਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁਰੂ ਵਿੱਚ ਜੰਗ ਦੇ ਚਾਰ ਤੋਂ ਪੰਜ ਹਫ਼ਤਿਆਂ ਤੱਕ ਚੱਲਣ ਦਾ ਅਨੁਮਾਨ ਲਗਾਇਆ ਸੀ ਪਰ ਇਹ ਵੀ ਕਿਹਾ ਕਿ ਇਹ ਲੰਬੇ ਸਮੇਂ ਤੱਕ ਚੱਲ ਸਕਦੀ ਹੈ।

 

Check Also

Ammy Virk ਦੀ ਪਤਨੀ ਅਤੇ ਛੇ ਸਾਲਾ ਧੀ UAE ਵਿੱਚ ਫਸੇ

NRI Minister and Baltej Pannu Support Ammy Virk Ammy Virk ਦੀ ਪਤਨੀ ਅਤੇ ਛੇ ਸਾਲਾ …