Gurdwara Bangla Sahib: ਹਰਸਿਮਰਤ ਬਾਦਲ ਦੀ ਸੋਸ਼ਲ ਮੀਡੀਆ ਪੋਸਟ ਨਾਲ ਭਾਜਪਾ ਘਬਰਾਈ
MP Harsimrat Kaur Badal ਨੇ ਭਾਜਪਾ ਦੇ ਇਤਰਾਜ਼ ਤੋਂ ਬਾਅਦ ਪੋਸਟ ਡਿਲੀਟ ਕੀਤੀ; ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪੁਲੀਸ ਕਾਰਵਾਈ ਦੀ ਕੀਤੀ ਸੀ ਨਿਖੇਧੀ; ਭਾਜਪਾ-ਅਕਾਲੀ ਦਲ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਦਰਮਿਆਨ ਸਾਹਮਣੇ ਆਇਆ ਮਾਮਲਾ
ਮਾਮਲਾ ਹਰਸਿਮਰਤ ਬਾਦਲ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪੁਲੀਸ ਕਾਰਵਾਈ ਦੀ ਨਿਖੇਧੀ ਵਾਲੀ ਟਵੀਟ ਡਲੀਟ ਕਰਨ ਦਾ
ਹਰਸਿਮਰਤ ਬਾਦਲ ਜੀ, ਕੀ ਤੁਸੀਂ ਭਾਜਪਾ ਤੋਂ ਡਰਦਿਆਂ ਟਵੀਟ ਡਲੀਟ ਕਰ ਦਿੱਤੀ – ਅਕਾਲੀ ਦਲ ਵਾਰਿਸ ਪੰਜਾਬ ਨੇ ਚੱਕੇ ਸਵਾਲ
Gurdwara Bangla Sahib:ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਨੇੜੇ ਸੀ ਜੇ ਪੀ ਦੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਮਗਰੋਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੁਲੀਸ ਦੀ ਕਥਿਤ ਕਾਰਵਾਈ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਪੁਲੀਸ ਨੇ ਗੁਰਦੁਆਰੇ ਦੀ ਪਵਿੱਤਰਤਾ ਦਾ ਨਿਰਾਦਰ ਕੀਤਾ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਮਾੜਾ ਸਲੂਕ ਕੀਤਾ।
@HarsimratBadal_ ji, why did you delete your tweet condemning the reported police action at Gurdwara Sri Bangla Sahib?
Were you pressured by the BJP to take it down?
As a Sikh, how do you justify withdrawing your statement on such a serious matter?
The Sikh Sangat deserves answers.— Akali Dal Waris Punjab De (@officialadwpd) October 11, 2026
ਹਰਸਿਮਰਤ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਪਵਿੱਤਰ ਅਹਾਤੇ ਵਿੱਚ ਦਾਖ਼ਲ ਹੋਣਾ ਅਤੇ ਧਰਨੇ ਦੌਰਾਨ ਮਹਿਲਾਵਾਂ ਨਾਲ ਧੱਕੇਸ਼ਾਹੀ ਕਰਨਾ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਦਿੱਲੀ ਪੁਲੀਸ ਨੂੰ ਇਸ ਕਾਰਵਾਈ ਲਈ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ। ਸੁਪਰੀਮ ਕੋਰਟ ਦੇ ਵਕੀਲ ਅਤੇ ਭਾਜਪਾ ਆਗੂ ਐਚ ਐਸ ਫੂਲਕਾ ਨੇ X ’ਤੇ ਪੋਸਟ ਪਾ ਕੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਗਲਤ ਅਤੇ ਝੂਠਾ ਬਿਰਤਾਂਤ ਫੈਲਾਉਣ ਵਿੱਚ ਕਿਉਂ ਸ਼ਾਮਲ ਹੋ ਗਿਆ ਹੈ।

ਅਕਾਲੀ ਦਲ ਬਾਦਲ ਗਲਤ ਪ੍ਰਚਾਰ ਕਰ ਰਿਹੈ: ਫੂਲਕਾ
ਹਰਸਿਮਰਤ ਦੀ ਇਸ ਪੋਸਟ ਨਾਲ ਭਾਜਪਾ ਆਗੂਆਂ ਵਿੱਚ ਹਲਚਲ ਮਚ ਗਈ। ਸੁਪਰੀਮ ਕੋਰਟ ਦੇ ਵਕੀਲ ਅਤੇ ਭਾਜਪਾ ਆਗੂ ਨੇ ਐਕਸ ’ਤੇ ਸਵਾਲ ਉਠਾਇਆ ਕਿ ਅਕਾਲੀ ਦਲ ਬਾਦਲ ਗ਼ਲਤ ਅਤੇ ਝੂਠੇ ਬਿਰਤਾਂਤ ਨੂੰ ਫੈਲਾਉਣ ਵਿੱਚ ਕਿਉਂ ਸ਼ਾਮਲ ਹੋ ਰਿਹਾ ਹੈ।
ਹਾਲਾਂਕਿ ਹਰਸਿਮਰਤ ਨੇ ਕੁਝ ਸਮੇਂ ਬਾਅਦ ਆਪਣੀ ਪੋਸਟ ਹਟਾ ਦਿੱਤੀ ਪਰ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਇਸ ਦਾ ਸਕਰੀਨਸ਼ਾਟ ਸੰਭਾਲ ਕੇ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ।
ਗੱਠਜੋੜ ਦੀਆਂ ਚਰਚਾਵਾਂ ਦਰਮਿਆਨ ਵਿਵਾਦ
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਚਰਚਾਵਾਂ ਚੱਲ ਰਹੀਆਂ ਹਨ ਕਿ ਭਾਜਪਾ ਅਤੇ ਅਕਾਲੀ ਦਲ ਬਾਦਲ ਵਿਚਾਲੇ ਅਕਤੂਬਰ ਦੇ ਅਖ਼ੀਰ ਤੱਕ ਰਸਮੀ ਗੱਠਜੋੜ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ ਸੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਵਿਰੁੱਧ ਰੋਸ ਵਧ ਰਿਹਾ ਹੈ।
ਉੱਧਰ, ਭਾਜਪਾ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਨੇ ਗੁਰਦੁਆਰੇ ਵਿੱਚ ਧਰਨੇ, ਨਾਅਰੇਬਾਜ਼ੀ ਅਤੇ ਗ਼ੈਰ-ਧਾਰਮਿਕ ਭਾਸ਼ਣਾਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਘਟਨਾ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।