Breaking News

Bollywood News ਮਨੋਰੰਜਨ ਜਗਤ ‘ਚ ਦਹਿਸ਼ਤ ਦਾ ਮਾਹੌਲ, ਕੁਰਸੀ ਨਾਲ ਬੰਨ੍ਹ ਮਸ਼ਹੂਰ ਅਦਾਕਾਰਾ ਦੇ ਪਿਓ ਦਾ ਕਤਲ; ਦੋ ਕਰਮਚਾਰੀਆਂ ਨੂੰ ਵੀ ਬਣਾਇਆ ਬੰਧਕ: ਫਿਰ…

Bollywood News

ਮਨੋਰੰਜਨ ਜਗਤ ‘ਚ ਦਹਿਸ਼ਤ ਦਾ ਮਾਹੌਲ, ਕੁਰਸੀ ਨਾਲ ਬੰਨ੍ਹ ਮਸ਼ਹੂਰ ਅਦਾਕਾਰਾ ਦੇ ਪਿਓ ਦਾ ਕਤਲ; ਦੋ ਕਰਮਚਾਰੀਆਂ ਨੂੰ ਵੀ ਬਣਾਇਆ ਬੰਧਕ: ਫਿਰ…

 

 

 

Death: ਮਨੋਰੰਜਨ ਜਗਤ ਤੋਂ ਮੰਦਭਾਗੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਫਿਲਮੀ ਹਸਤੀਆਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਵਿਸ਼ਨੂੰ ਪ੍ਰਿਆ ਦੇ ਪਿਤਾ ਸੂਰਿਆਨਾਰਾਇਣਨ (73) ਦਾ ਉਨ੍ਹਾਂ ਦੇ ਆਪਣੇ ਹੀ ਬੰਗਲੇ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।

 

 

 

ਪੁਲਸ ਨੂੰ ਉਨ੍ਹਾਂ ਦੀ ਲਾਸ਼ ਕੋਡਈਕਨਾਲ ਸਥਿਤ ਨਿੱਜੀ ਬੰਗਲੇ ਵਿੱਚੋਂ ਬਰਾਮਦ ਹੋਈ ਹੈ। ਦੱਸ ਦੇਈਏ ਕਿ ਅਦਾਕਾਰਾ ਵਿਸ਼ਨੂੰ ਪ੍ਰਿਆ ਤਾਮਿਲ ਫਿਲਮਾਂ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ, ਉਹ ਸਹਾਇਕ ਭੂਮਿਕਾਵਾਂ ਵਿੱਚ ਨਜ਼ਰ ਆਉਂਦੀ ਹੈ।

 

 

 

ਕੁਰਸੀ ਨਾਲ ਬੰਨ੍ਹਿਆ ਸਰੀਰ ਫਿਰ ਮੂੰਹ ‘ਤੇ ਲਾਈ ਟੇਪ

ਪੁਲਿਸ ਮੁਤਾਬਕ ਵਾਰਦਾਤ ਬੇਹੱਦ ਖ਼ੌਫ਼ਨਾਕ ਸੀ। ਸੂਰਿਆਨਾਰਾਇਣਨ ਦੀ ਲਾਸ਼ ਬੰਗਲੇ ਦੇ ਸਵੀਮਿੰਗ ਪੂਲ ਨੇੜੇ ਇੱਕ ਕੁਰਸੀ ‘ਤੇ ਪਈ ਮਿਲੀ। ਕਾਤਲਾਂ ਨੇ ਉਨ੍ਹਾਂ ਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਸਾਹ ਘੁੱਟਣ ਲਈ ਮੂੰਹ ਅਤੇ ਨੱਕ ‘ਤੇ ਮਜ਼ਬੂਤ ਸੈਲੋਟੇਪ ਲਗਾਈ ਹੋਈ ਸੀ। ਸ਼ੁਰੂਆਤੀ ਜਾਂਚ ਵਿੱਚ ਮੌਤ ਦਾ ਕਾਰਨ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ।

 

 

 

 

ਜਾਣੋ ਕੌਣ ਸੀ ਉਹ 5 ਸੈਲਾਨੀ?

ਇਸ ਘਟਨਾ ਵਿੱਚ ਸ਼ੱਕ ਦੀ ਸੂਈ ਉਨ੍ਹਾਂ ਪੰਜ ਨੌਜਵਾਨਾਂ ਵੱਲ ਘੁੰਮ ਰਹੀ ਹੈ, ਜੋ ਕੁਝ ਦਿਨ ਪਹਿਲਾਂ ਹੀ ਸੈਲਾਨੀ ਬਣ ਕੇ ਇਸ ਬੰਗਲੇ ਵਿੱਚ ਰਹਿਣ ਆਏ ਸਨ। ਸੂਰਿਆਨਾਰਾਇਣਨ ਅਕਸਰ ਆਪਣੇ ਬੰਗਲੇ ਦੇ ਕਮਰੇ ਸੈਲਾਨੀਆਂ ਨੂੰ ਕਿਰਾਏ ‘ਤੇ ਦਿੰਦੇ ਸਨ। ਵਾਰਦਾਤ ਤੋਂ ਬਾਅਦ ਉਹ ਪੰਜੇ ਨੌਜਵਾਨ ਫਰਾਰ ਹਨ। ਇਸ ਦੇ ਨਾਲ ਹੀ ਬੰਗਲੇ ਵਿੱਚੋਂ ਸੋਨੇ ਦੇ ਗਹਿਣੇ ਅਤੇ ਸੀ.ਸੀ.ਟੀ.ਵੀ. ਦਾ ਹਾਰਡ ਡਿਸਕ ਵੀ ਗਾਇਬ ਹੈ, ਜੋ ਲੁੱਟ-ਖੋਹ ਵੱਲ ਇਸ਼ਾਰਾ ਕਰਦਾ ਹੈ।

 

 

 

 

ਪੁਰਾਣੀ ਦੁਸ਼ਮਣੀ ਦਾ ਐਂਗਲ: 2018 ਦਾ ਉਹ ਕੇਸ

ਪੁਲਿਸ ਇਸ ਕਤਲ ਦੇ ਪਿੱਛੇ ਪੁਰਾਣੀ ਦੁਸ਼ਮਣੀ ਜਾਂ ਬਦਲੇ ਦੀ ਭਾਵਨਾ ਦੀ ਵੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਸਾਲ 2018 ਵਿੱਚ ਸੂਰਿਆਨਾਰਾਇਣਨ ਨੂੰ ਅਦਾਕਾਰਾ ਵਿਸ਼ਨੂੰ ਪ੍ਰਿਆ ਦੇ ਪ੍ਰੇਮੀ ਪ੍ਰਭਾਕਰਨ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਇਹ ਕਤਲ ਉਸੇ ਪੁਰਾਣੀ ਰੰਜਿਸ਼ ਦਾ ਨਤੀਜਾ ਤਾਂ ਨਹੀਂ।

 

 

 

 

ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੰਗਲੇ ਦੇ ਦੋ ਕਰਮਚਾਰੀਆਂ, ਅਰੂਮੁਗਮ ਅਤੇ ਮੁਰਲੀ ਨੂੰ ਵੀ ਰੱਸੀਆਂ ਨਾਲ ਬੰਨ੍ਹ ਕੇ ਬੰਧਕ ਬਣਾ ਲਿਆ ਸੀ। ਪੁਲਸ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

Check Also

Asha Bhosle – ਉੱਘੀ ਗਾਇਕਾ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ

Veteran Singer Asha Bhosle Dies At 92 In MumbaiAsha Bhosle, the legendary voice behind hits …