Breaking News

Singer Hospitalized: ਮਸ਼ਹੂਰ ਗਾਇਕਾ ਦੀ ਲਾਈਵ ਪਰਫਾਰਮੈਂਸ ਦੌਰਾਨ ਵਿਗੜੀ ਸਿਹਤ, ਜਲਦਬਾਜ਼ੀ ‘ਚ ਲਿਜਾਣਾ ਪਿਆ ਹਸਪਤਾਲ! ਸਟੇਜ ਤੋਂ…

Singer Hospitalized: ਮਸ਼ਹੂਰ ਗਾਇਕਾ ਦੀ ਲਾਈਵ ਪਰਫਾਰਮੈਂਸ ਦੌਰਾਨ ਵਿਗੜੀ ਸਿਹਤ, ਜਲਦਬਾਜ਼ੀ ‘ਚ ਲਿਜਾਣਾ ਪਿਆ ਹਸਪਤਾਲ! ਸਟੇਜ ਤੋਂ…

Singer Hospitalized: ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਮਰੀਕੀ ਰੈਪਰ ਅਤੇ ਗੀਤਕਾਰ ਮੇਗਨ ਥੀ ਸਟੇਲੀਅਨ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊਯਾਰਕ ਸਿਟੀ ਵਿੱਚ ਚੱਲ ਰਹੇ ਮਸ਼ਹੂਰ ਬ੍ਰਾਡਵੇਅ ਸ਼ੋਅ ‘ਮੂਲਿਨ ਰੂਜ! ਦਿ ਮਿਊਜ਼ੀਕਲ ਵਿੱਚ ਪਰਫਾਰਮੈਂਸ ਦੌਰਾਨ 31 ਸਾਲਾ ਗਾਇਕਾ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ।

 

 

 

 

 

 

 

 

 

 

 

 

 

 

ਸਟੇਜ ‘ਤੇ ਪਰਫਾਰਮ ਕਰਦੇ ਸਮੇਂ ਵਿਗੜੀ ਹਾਲਤ

ਜਾਣਕਾਰੀ ਅਨੁਸਾਰ, ਮੰਗਲਵਾਰ ਰਾਤ ਦੀ ਪਰਫਾਰਮੈਂਸ ਦੌਰਾਨ ਮੇਗਨ ਨੂੰ ਅਚਾਨਕ ਬੇਚੈਨੀ ਮਹਿਸੂਸ ਹੋਣ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਸ਼ੋਅ ਦੇ ਵਿਚਕਾਰ ਹੀ ਸਟੇਜ ਛੱਡਣੀ ਪਈ। ਗਾਇਕਾ ਦੀ ਟੀਮ ਨੇ

ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਡਾਕਟਰ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਹੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਦੀ ਤਬੀਅਤ ਵਿਗੜਨ ਦਾ ਅਸਲ ਕਾਰਨ ਕੀ ਹੈ।

 

 

 

 

 

 

 

 

 

 

 

 

 

 

 

 

 

 

 

 

 

ਬ੍ਰਾਡਵੇਅ ‘ਤੇ ਰਚਿਆ ਸੀ ਇਤਿਹਾਸ

ਗ੍ਰੈਮੀ ਪੁਰਸਕਾਰ ਜੇਤੂ ਮੇਗਨ ਨੇ 24 ਮਾਰਚ ਨੂੰ ਹੀ ਇਸ ਸ਼ੋਅ ਰਾਹੀਂ ਬ੍ਰਾਡਵੇਅ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਉਹ ਇਸ ਮਿਊਜ਼ੀਕਲ ਵਿੱਚ ‘ਹੈਰੋਲਡ ਜ਼ਿਡਲਰ’ ਦਾ ਅਹਿਮ ਕਿਰਦਾਰ ਨਿਭਾ ਰਹੀ ਸੀ। ਉਨ੍ਹਾਂ ਦਾ ਇਹ ਸਫ਼ਰ 17 ਮਈ ਤੱਕ ਚੱਲਣਾ ਸੀ, ਪਰ ਹੁਣ ਅਚਾਨਕ ਸਿਹਤ ਵਿਗੜਨ ਕਾਰਨ ਸ਼ੋਅ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

7 ਸਾਲਾਂ ਬਾਅਦ ਬੰਦ ਹੋਣ ਜਾ ਰਿਹਾ ਹੈ ‘ਮੂਲਿਨ ਰੂਜ’

ਦੂਜੇ ਪਾਸੇ, ਇਹ ਵੀ ਖ਼ਬਰ ਹੈ ਕਿ 7 ਸਾਲਾਂ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ‘ਮੂਲਿਨ ਰੂਜ! ਦਿ ਮਿਊਜ਼ੀਕਲ’ 26 ਜੁਲਾਈ ਨੂੰ ਸਥਾਈ ਤੌਰ ‘ਤੇ ਬੰਦ ਹੋਣ ਜਾ ਰਿਹਾ ਹੈ। ਹਾਲਾਂਕਿ ਇਹ ਸ਼ੋਅ ਕਾਫ਼ੀ ਮਕਬੂਲ ਰਿਹਾ ਹੈ, ਪਰ ਮਹਿੰਗੇ ਮਿਊਜ਼ਿਕ ਰਾਈਟਸ ਅਤੇ ਭਾਰੀ ਪ੍ਰੋਡਕਸ਼ਨ ਖਰਚੇ ਕਾਰਨ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਮੇਗਨ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ। ਟੀਮ ਅਨੁਸਾਰ ਜਲਦੀ ਹੀ ਉਨ੍ਹਾਂ ਦੀ ਸਿਹਤ ਬਾਰੇ ਨਵੀਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Check Also

Guru Randhawa New Song : ‘Fine Shyt’ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਗਾਇਕ ਗੁਰੂ ਰੰਧਾਵਾ ਦਾ ਕਰਾਰਾ ਜਵਾਬ; ਜਾਣੋ ਕਿਉਂ ਵਿਵਾਦਾਂ ’ਚ ਹੈ ਗੀਤ

Guru Randhawa New Song : ‘Fine Shyt’ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਗਾਇਕ ਗੁਰੂ ਰੰਧਾਵਾ …