Breaking News

Amitab Bachchan ਅਮਿਤਾਭ ਬੱਚਨ ਦੇ ਬੰਗਲੇ ”ਜਲਸਾ” ਪਿੱਛੇ ਛਿੜ ਗਿਆ ਕਲੇਸ਼ ! ਭਾਬੀ ਨੇ ਠੋਕਿਆ ਮਾਲਕੀ ਦਾ ਦਾਅਵਾ

Amitab Bachchan ਅਮਿਤਾਭ ਬੱਚਨ ਦੇ ਬੰਗਲੇ ”ਜਲਸਾ” ਪਿੱਛੇ ਛਿੜ ਗਿਆ ਕਲੇਸ਼ ! ਭਾਬੀ ਨੇ ਠੋਕਿਆ ਮਾਲਕੀ ਦਾ ਦਾਅਵਾ

 

 

 

 

 

 

 

 

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਮੁੰਬਈ ਸਥਿਤ ਬੰਗਲੇ ‘ਜਲਸਾ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਮਿਤਾਭ ਦੇ ਭਰਾ ਅਜਿਤਾਭ ਦੀ ਪਤਨੀ ਰਮੋਲਾ ਨੇ ਬੰਗਲਾ ਜਯਾ ਬੱਚਨ ਦੇ ਨਾਂ ਟਰਾਂਸਫਰ ਹੋਣ ’ਤੇ ਸਵਾਲ ਉਠਾਇਆ ਹੈ। ਰਮੋਲਾ ਨੇ ਰਜਿਸਟਰਾਰ ਦਫ਼ਤਰ ਵਿਚ ਇਸ ਦੀ ਕਈ ਵਾਰ ਸ਼ਿਕਾਇਤ ਕੀਤੀ ਹੈ।

 

 

 

 

 

 

 

 

 

 

ਰਮੋਲਾ ਮੁਤਾਬਕ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਬੰਗਲੇ ਦਾ ਮਾਲਕੀ ਹੱਕ ਜਯਾ ਬੱਚਨ ਦੇ ਨਾਂ ਟਰਾਂਸਫਰ ਕਰ ਦਿੱਤਾ ਗਿਆ।

 

 

 

 

 

 

 

 

 

 

 

 

 

 

 

 

ਇਕ ਮੀਡੀਆ ਰਿਪੋਰਟ ਮੁਤਾਬਕ ਰਮੋਲਾ ਬੱਚਨ ਦਾ ਦਾਅਵਾ ਹੈ ਕਿ ਜਲਸਾ ਪਹਿਲਾਂ ਉਨ੍ਹਾਂ ਦੇ ਨਾਂ ’ਤੇ ਰਜਿਸਟਰਡ ਸੀ। ਬਾਅਦ ਵਿਚ 1993 ਦੀ ਇਕ ਗਿਫ਼ਟ ਡੀਡ ਰਾਹੀਂ ਇਸ ਦਾ ਮਾਲਕੀ ਹੱਕ ਜਯਾ ਬੱਚਨ ਦੇ ਨਾਂ ਕਰ ਦਿੱਤਾ ਗਿਆ। ਰਮੋਲਾ ਨੇ ਇਸ ਟਰਾਂਸਫਰ ਦੀ ਕਾਨੂੰਨੀ ਜਾਇਜ਼ਤਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਇਸ ਦੇ ਲਈ ਸਹਿਮਤੀ ਦਿੱਤੀ ਸੀ।

 

 

 

 

 

 

 

 

 

 

 

 

 

 

 

 

 

 

 

 

ਪ੍ਰਾਪਰਟੀ ਦੇ ਰਿਕਾਰਡ ’ਚ ਵੱਖ-ਵੱਖ ਨਾਂ–
ਰਿਪੋਰਟ ਮੁਤਾਬਕ ਕਪੋਲ ਹਾਊਸਿੰਗ ਸੋਸਾਇਟੀ ਦੇ ਰਿਕਾਰਡ ਵਿਚ ਜਯਾ ਬੱਚਨ ਨੂੰ ਬੰਗਲੇ ਦਾ ਮਾਲਕ ਦੱਸਿਆ ਗਿਆ ਹੈ, ਜਦਕਿ ਮਹਾਰਾਸ਼ਟਰ ਸਰਕਾਰ ਦੇ ਪ੍ਰਾਪਰਟੀ ਕਾਰਡ ਵਿਚ ਅਜੇ ਵੀ ਰਮੋਲਾ ਬੱਚਨ ਦਾ ਨਾਂ ਦਰਜ ਹੈ। ਰਿਪੋਰਟਾਂ ਅਨੁਸਾਰ ਸਰਕਾਰੀ ਰਿਕਾਰਡ ਵਿਚੋਂ ਰਮੋਲਾ ਦਾ ਨਾਂ ਹਟਾ ਕੇ ਜਯਾ ਬੱਚਨ ਦਾ ਨਾਂ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਵਿਵਾਦ ਸਾਹਮਣੇ ਆਇਆ ਹੈ।

Check Also

Diljit Dosanjh ਹੋਏ ਭਾਵੁਕ: ਮਹਿਲਾ ਪੁਲਿਸ ਅਧਿਕਾਰੀ ਨੂੰ ਸਟੇਜ ‘ਤੇ ਬੁਲਾ ਕੇ ਦਿੱਤਾ ਸਤਿਕਾਰ; ਬੋਲੇ- “ਮੈਨੂੰ ਤੁਹਾਡੇ ‘ਚ ਆਪਣੀ ਮਾਂ ਨਜ਼ਰ ਆਈ!”

Diljit Dosanjh ਹੋਏ ਭਾਵੁਕ: ਮਹਿਲਾ ਪੁਲਿਸ ਅਧਿਕਾਰੀ ਨੂੰ ਸਟੇਜ ‘ਤੇ ਬੁਲਾ ਕੇ ਦਿੱਤਾ ਸਤਿਕਾਰ; ਬੋਲੇ- …