Breaking News

Punjabi Actress ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

Punjabi Actress ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

ਮਸ਼ਹੂਰ ਪੰਜਾਬੀ ਅਤੇ ਟੀਵੀ ਅਦਾਕਾਰਾ ਜੈਸਮੀਨ ਭਸੀਨ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਬਾਅਦ ਉਸ ਨੂੰ ਟ੍ਰੋਲਿੰਗ ਅਤੇ ਪਲਾਸਟਿਕ ਸਰਜਰੀ ਨਾਲ ਬਦਲੀ ਆਪਣੀ ਦਿੱਖ ਕਾਰਨ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਯੂਜ਼ਰ ਨੇ ਉਸ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਕਿ ਉਸ ਨੇ ਆਪਣੇ ਚਿਹਰੇ ਦੀ ਕਾਸਮੈਟਿਕ ਸਰਜਰੀ ਕਰਵਾਈ ਹੈ।

 

 

 

 

 

 

 

 

ਸਾਂਝੀਆਂ ਕੀਤੀਆਂ ਤਸਵੀਰਾਂ ਵਿਚ ਕਾਸਮੈਟਿਕ ਸਰਜਰੀ ਨੂੰ ਲੈ ਕੇ ਚੱਲ ਰਹੀ ਟ੍ਰੋਲਿੰਗ ਤੋਂ ਬਾਅਦ ਉਸਨੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰ ਦੇ ਹੋਏ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ। ਉਸ ਨੇ ਟ੍ਰੋਲਿੰਗ ਕਰਨ ਵਾਲੇ ਯੂਜ਼ਰ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਦਾ ਇਹ ਨਵਾਂ ਲੁੱਕ ਕਿਸੇ ਸਥਾਈ ਇੰਸਟਾਗ੍ਰਾਮ ਫਿਲਟਰ ਦਾ ਨਤੀਜਾ ਨਹੀਂ ਹੈ, ਸਗੋਂ ਨੀਂਦ ਪੂਰੀ ਨਾ ਹੋਣ ਅਤੇ ਸਾਈਨਸ ਵਿਚ ਸੋਜ ਵਰਗੀਆਂ ਰੋਜ਼ਾਨਾ ਕਾਰਕਾਂ ਕਰਕੇ ਹੋ ਸਕਦਾ ਹੈ, ਜਿਸ ਨਾਲ ਉਸ ਦੀ ਦਿੱਖ ਵਿਚ ਇਹ ਬਦਲਾਅ ਆਇਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸਾਂਝਾ ਕਰਦੇ ਲਿਖਿਆ, “ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਵੀ ਮੇਰਾ ਚਿਹਰਾ ਥੋੜ੍ਹਾ ਵੱਖਰਾ ਦਿਖਾਈ ਦਿੰਦਾ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਮੈਂ ਕੋਈ ਨਵੀਂ ਪਲਾਸਟਿਕ ਸਰਜਰੀ ਕਰਵਾਈ ਹੈ।”

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਸ ਨੇ ਲਿਖਿਆ, “ਦੋਸਤੋ, ਸ਼ਾਂਤ ਹੋ ਜਾਓ। ਮੈਂ ਯਾਤਰਾ ਕਰਦੀ ਹਾਂ, ਜਿਸ ਕਾਰਨ ਮੇਰੀ ਨੀਂਦ ਪੂਰੀ ਨਹੀਂ ਹੁੰਦੀ, ਮੈਂ ਵੱਖ-ਵੱਖ ਮੇਕਅਪ ਕਲਾਕਾਰਾਂ ਨਾਲ ਕੰਮ ਕਰਦੀ ਹਾਂ, ਮੇਰੇ ਸਾਈਨਸ ਵਿੱਚ ਸੋਜ ਹੋ ਜਾਂਦੀ ਹੈ, ਮੈਂ ਥੱਕ ਜਾਂਦੀ ਹਾਂ, ਮੈਂ ਤਾਕਤ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੇਰਾ ਭਾਰ ਥੋੜ੍ਹਾ ਵਧ ਗਿਆ ਹੈ।”

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਜੈਸਮੀਨ ਨੇ ਕਿਹਾ ਕਿ ਉਸਦਾ ਚਿਹਰਾ ਸਥਾਈ ਇੰਸਟਾਗ੍ਰਾਮ ਫਿਲਟਰ ਨਹੀਂ ਹੈ। ਅਦਾਕਾਰਾ ਨੇ ਕਿਹਾ, “ਇਹ ‘ਪਲਾਸਟਿਕ ਸਰਜਰੀ’ ਥਿਊਰੀ… ਦੋਸਤ, ਪਲਾਸਟਿਕ ਸਰਜਰੀ ਕਰਵਾਉਣ ਵਿੱਚ ਵੀ ਸਮਾਂ ਲੱਗਦਾ ਹੈ।”

Check Also

44 ਸਾਲ ਦੀ ਉਮਰ ”ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ ਨਾਲ ਕਰਵਾਇਆ ਵਿਆਹ

44 ਸਾਲ ਦੀ ਉਮਰ ”ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ …