Bikram Singh Majithia
ਛੱਪੜ ਦੇ ਵਿਵਾਦ ਕਾਰਨ ਵਿਧਾਇਕ Manjinder Singh Lalpura ਦੇ ਰਿਸ਼ਤੇਦਾਰ ’ਤੇ ਦੋ ਘਰਾਂ ਨੂੰ ਅੱਗ ਲਾਉਣ ਦੇ ਦੋਸ਼
Bikram Singh Majithia ਨੇ ਫੇਸਬੁੱਕ ’ਤੇ ਪੋਸਟ ਸ਼ੇਅਰ ਕਰ ਕੇ ਕੀਤੀ ਨਿਖੇਧੀ; ਪਿੰਡ ਵਾਸੀਆਂ ਦੇ ਘਰਾਂ ਨੂੰ ਅੱਗ ਲਾਉਣਾ ਮੰਦਭਾਗਾ: Ramanjit Singh Sikki
ਹਲਕਾ ਖਡੂਰ ਸਾਹਿਬ ਦੇ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਪਿੰਡ ਵਈਪੁਈ ਦੇ ਛੱਪੜ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਦੋ ਘਰਾਂ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਈਪੁਈ ਵਿਖੇ ਵਾਪਰੀ ਇਸ ਘਟਨਾ ਨੂੰ ਲੈ ਕੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਘਰ ਸੜਨ ਦੀ ਵੀਡੀਓ ਸਾਂਝੀ ਕੀਤੀ ਹੈ।
ਉਨ੍ਹਾਂ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਜੀਠੀਆ ਨੇ ਫੇਸਬੁੱਕ ਅਕਾਊਂਟ ’ਤੇ ਆਖਿਆ ਹੈ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਰਿਸ਼ਤੇਦਾਰ ਬਲਦੇਵ ਸਿੰਘ ਗੋਰਾ ਪਹਿਲਾਂ ਵੀ ਆਪਣੀਆਂ ਧੱਕੇਸ਼ਾਹੀਆਂ ਕਾਰਨ ਚਰਚਾ ਵਿੱਚ ਰਿਹਾ ਹੈ।
ਬਲਦੇਵ ਸਿੰਘ ਗੋਰਾ ਧੱਕੇ ਨਾਲ ਪਿੰਡ ਵਈਪੁਈ ਦਾ ਸਰਪੰਚ ਬਣਿਆ ਜੋ ਰਿਸ਼ਤੇ ਵਿੱਚ ਵਿਧਾਇਕ ਲਾਲਪੁਰਾ ਦਾ ਸਾਲਾ ਹੈ ਜਿਸ ਨੇ ਅੱਜ ਪਿੰਡ ਵਈਪੁਈ ਦੇ ਛੱਪੜ ਦੀ ਖਲਾਈ (ਡੂੰਘਾ) ਕਾਰਨ ਹੋਏ ਵਿਵਾਦ ਵਿਚ ਪਿੰਡ ਦੇ ਦੋ ਘਰਾਂ ਨੂੰ ਕਥਿਤ ਤੌਰ ’ਤੇ ਅੱਗ ਲਾ ਦਿੱਤੀ ਜਿਸ ਵਿੱਚ ਲਾਭ ਸਿੰਘ ਪੁੱਤਰ ਸਵਰਨ ਸਿੰਘ ਅਤੇ ਸੋਨੂੰ ਪੁੱਤਰ ਸ਼ਿੰਗਾਰਾ ਦੇ ਘਰ ਅੱਗ ਦੀ ਲਪੇਟ ਵਿੱਚ ਆਏ ਹਨ।
ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਖਿਆ ਕਿ ਮੌਜੂਦਾ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਪਿੰਡ ਦੇ ਹੀ ਲੋਕਾਂ ਦੇ ਘਰਾਂ ਨੂੰ ਅੱਗ ਲਾਉਣਾ ਮੰਦਭਾਗਾ ਹੈ ਜਿਸ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
👉ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਵੈਈਂਪੂਈ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਮਾਮੂਲੀ ਹੋਏ ਝਗੜਾ ਕਾਰਨ ਗ਼ਰੀਬ ਦੇ ਘਰ ਨੂੰ ਹੀ ਅੱਗ ਲਾ ਦਿੱਤੀ।
👉ਜ਼ਿਕਰਯੋਗ ਹੈ ਕੀ ਸਰਪੰਚ ਬਲਦੇਵ ਗੋਰਾ (ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਲਾਲਪੁਰਾ ਦਾ ਸਾਲਾ ਹੈ)
👉 ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਲਦੇਵ ਗੋਰਾ ਵੱਲੋਂ ਇੱਕ ਅਪਾਹਜ ਦੀ ਮਾਰ ਕੁਟਾਈ ਕੀਤੀ ਗਈ ਸੀ, ਇੱਕ ਔਰਤ ਨੂੰ ਗਾਲਾਂ ਕੱਢੀਆਂ ਤੇ ਕੁੱਟ ਮਾਰ ਕੀਤੀ ਸੀ, ਬਿਜਲੀ ਮਹਿਕਮੇ ਦੇ ਅੰਮ੍ਰਿਤਧਾਰੀ ਸਿੱਖ JE ਦੇ ਕਕਾਰਾਂ ਦੀ ਬੇਅਦਬੀ ਕੀਤੀ ਸੀ।
👉 MLA ਦਾ ਰਿਸ਼ਤੇਦਾਰ ਹੋਣ ਕਰਕੇ ਪਿੰਡ ਦਾ ਸਰਪੰਚ ਬਣਿਆ ਬਲਦੇਵ ਗੋਰਾ ਪਿੰਡ ਦੇ ਲੋਕਾਂ ਨੂੰ ਕਿਸ ਤਰ੍ਹਾਂ ਪਰੇਸ਼ਾਨ ਕਰ ਰਿਹਾ ਹੈ ਕਿ ਬੇਹਦ ਨਿੰਦਣ ਯੋਗ ਹੈ।
👉 ਬਲਦੇਵ ਗੋਰੇ ‘ਤੇ ਤੁਰੰਤ ਪਰਚਾ ਦਰਜ ਹੋਵੇ ਅਤੇ ਮਿਸਾਲੀ ਸਜ਼ਾ ਮਿਲੇ ਤਾਂ ਜੋ ਕੋਈ ਵੀ ਕਿਸੇ ਗਰੀਬ ਨਾਲ ਧੱਕਾ ਕਰਨ ਤੋਂ ਪਹਿਲਾਂ ਸੋਚੇ।
👉 AAP’s basic ideology is supporting inhumanity.
👉 In Tarn taran Village Vainpoin, the brother in law of MLA Manjinder Lalpura, Baldev Gora, Sarpanch of Vainpoin, stands exposed as a habitual offender.
👉 He allegedly set a poor man’s house on fire over a minor dispute
👉 Earlier, he had beaten a differently abled person, showing utter brutality.
👉 He also insulted a JE who was a GuruSikh and disrespected his Kakars.
👉 Such elements enjoying political patronage expose the true face of AAP
👉 Is this governance or open hooliganism?
👉 AAP’s basic ideology is supporting inhumanity.
👉 In Tarn taran Village Vainpoin, the brother in law of MLA Manjinder Lalpura, Baldev Gora, Sarpanch of Vainpoin, stands exposed as a habitual offender.
👉 He allegedly set a poor man’s house on fire over a minor dispute
👉 Earlier, he had beaten a differently abled person, showing utter brutality.
👉 He also insulted a JE who was a GuruSikh and disrespected his Kakars.
👉 AAP’s basic ideology is supporting inhumanity.
👉 In Tarn taran Village Vainpoin, the brother in law of MLA Manjinder Lalpura, Baldev Gora, Sarpanch of Vainpoin, stands exposed as a habitual offender.
👉 He allegedly set a poor man’s house on fire over a minor dispute
— Bikram Singh Majithia (@bsmajithia) March 31, 2026