Breaking News

Ranveer Singh ਨੂੰ ਧਮਕਾਉਣ ਵਾਲੇ ‘ਬਾਕਸਰ’ ਨੂੰ ਜਾਰੀ ਹੋ ਗਿਆ LOC

Ranveer Singh ਨੂੰ ਧਮਕਾਉਣ ਵਾਲੇ ‘ਬਾਕਸਰ’ ਨੂੰ ਜਾਰੀ ਹੋ ਗਿਆ LOC

 

 

ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਮੁੰਬਈ ਪੁਲਸ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਰੀਚੰਦਰ ਉਰਫ਼ ਹੈਰੀ ਬਾਕਸਰ ਵਿਰੁੱਧ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਹੈ। ਦੋਸ਼ੀ ਨੇ ਅਦਾਕਾਰ ਤੋਂ 20 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਇਸ ਖ਼ਤਰੇ ਨੂੰ ਦੇਖਦੇ ਹੋਏ ਰਣਵੀਰ ਸਿੰਘ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਐਂਟੀ-ਐਕਸਟੋਰਸ਼ਨ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਹੈ।

 

 

ਪੁਲਸ ਅਨੁਸਾਰ, ਰਣਵੀਰ ਸਿੰਘ ਦੇ ਮੈਨੇਜਰ ਵਿਜੇ ਸੁਬਰਾਮਨੀਅਮ ਨੂੰ ਇੱਕ ਅੰਤਰਰਾਸ਼ਟਰੀ ਨੰਬਰ (+340) ਤੋਂ ਕਾਲਾਂ ਅਤੇ ਵੌਇਸ ਨੋਟਸ ਮਿਲੇ ਸਨ, ਜੋ ਕਿ ਵਰਜਿਨ ਆਈਲੈਂਡਜ਼ ਦਾ ਕੋਡ ਦੱਸਿਆ ਜਾ ਰਿਹਾ ਹੈ। ਇਸ ਵੌਇਸ ਨੋਟ ਵਿੱਚ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਹੈਰੀ ਬਾਕਸਰ ਵਜੋਂ ਦੱਸੀ ਸੀ। ਮੁੰਬਈ ਪੁਲਸ ਨੇ ਇਸ ਵੌਇਸ ਨੋਟ ਨੂੰ ਪੁਸ਼ਟੀ ਲਈ ਪੰਜਾਬ ਅਤੇ ਹਰਿਆਣਾ ਪੁਲਸ ਕੋਲ ਭੇਜਿਆ ਸੀ, ਜਿੱਥੇ ਆਵਾਜ਼ ਦੇ ਮਿਲਾਨ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਗਈ।

 

 

 

ਅਗਲੀਆਂ ਸੱਤ ਪੀੜ੍ਹੀਆਂ ਰੱਖਣਗੀਆਂ ਯਾਦ’
ਵੌਇਸ ਨੋਟ ਵਿੱਚ ਖ਼ੁਦ ਨੂੰ ਹੈਰੀ ਬਾਕਸਰ ਦੱਸਣ ਵਾਲੇ ਵਿਅਕਤੀ ਨੇ ਕਿਹਾ— “ਰਣਵੀਰ ਸਿੰਘ, ਤੁਸੀਂ ਆਪਣੀ ਗੱਲ ਤੋਂ ਪਿੱਛੇ ਹਟ ਗਏ ਹੋ, ਹੁਣ ਨਤੀਜੇ ਭੁਗਤਣ ਲਈ ਤਿਆਰ ਰਹੋ। ਅਜਿਹੀ ਸਜ਼ਾ ਦਿਆਂਗੇ ਕਿ ਤੁਹਾਡੀਆਂ ਅਗਲੀਆਂ 7 ਪੀੜ੍ਹੀਆਂ ਯਾਦ ਰੱਖਣਗੀਆਂ।”

 

 

ਰੋਹਿਤ ਸ਼ੈੱਟੀ ਵੀ ਨਿਸ਼ਾਨੇ ‘ਤੇ
ਧਮਕੀ ਦੇਣ ਵਾਲੇ ਨੇ ਸਿਰਫ਼ ਰਣਵੀਰ ਹੀ ਨਹੀਂ, ਸਗੋਂ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਦਾ ਨਾਂ ਵੀ ਲਿਆ ਹੈ। ਦੱਸ ਦੇਈਏ ਕਿ 1 ਫਰਵਰੀ ਨੂੰ ਰੋਹਿਤ ਸ਼ੈੱਟੀ ਦੇ ਜੁਹੂ ਸਥਿਤ ਘਰ ਦੇ ਬਾਹਰ ਫਾਇਰਿੰਗ ਵੀ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਇਸ ਮਾਮਲੇ ਵਿੱਚ ਪੁਲਸ ਹੁਣ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਫਿਲਹਾਲ ਰਣਵੀਰ ਸਿੰਘ ਦੀ ਰਿਹਾਇਸ਼ ‘ਤੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸ਼ੂਟਿੰਗ ਦੌਰਾਨ ਬੇਹੱਦ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

Check Also

Sanjay Dutt ਤੇ Nora Fatehi ਦੇ ਗੀਤ ‘ਤੇ ਖੜਾ ਹੋਇਆ ਵਿਵਾਦ, ਭੜਕੇ ਲੋਕ, ਗੀਤ ‘ਸਰਕੇ ਚੁਨਰ ਤੇਰੀ ਸਰਕੇ..’ ਨੂੰ Youtube ਤੋਂ ਹਟਾਇਆ

Sanjay Dutt ਤੇ Nora Fatehi ਦੇ ਗੀਤ ‘ਤੇ ਖੜਾ ਹੋਇਆ ਵਿਵਾਦ, ਭੜਕੇ ਲੋਕ, ਗੀਤ ‘ਸਰਕੇ …