Breaking News
Home / ਪੰਜਾਬ / ਪੰਜਾਬੀ ਗਾਇਕ ਨੇ ਵਿਧਵਾ ਨਾਲ ਜਿਸਮਾਨੀ ਸਬੰਧ ਬਣਾ ਦਿੱਤਾ ਵੱਡਾ ਧੋਖਾ, ਦੂਜੀ ਕੁੜੀ ਨਾਲ ਕਰਵਾਇਆ ਵਿਆਹ

ਪੰਜਾਬੀ ਗਾਇਕ ਨੇ ਵਿਧਵਾ ਨਾਲ ਜਿਸਮਾਨੀ ਸਬੰਧ ਬਣਾ ਦਿੱਤਾ ਵੱਡਾ ਧੋਖਾ, ਦੂਜੀ ਕੁੜੀ ਨਾਲ ਕਰਵਾਇਆ ਵਿਆਹ

ਪੰਜਾਬੀ ਗਾਇਕ ਵੱਲੋਂ ਇਕ ਵਿਧਵਾ ਜਨਾਨੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਅਤੇ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਕੇ ਉਸ ਨਾਲ ਜਿਸਮਾਨੀ ਸਬੰਧ ਬਣਾ ਉਸ ਦੀ ਜ਼ਿੰਦਗੀ ਬਰਬਾਦ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਕਰੋੜਾਂ ਰੁਪਏ ਦੀ ਮਾਲਕਣ ਹੋਣ ਵਾਲੀ ਪੀੜਤ ਜਨਾਨੀ ਨੂੰ ਹੁਣ ਮਜਬੂਰਨ ਡੇਰਾਬੱਸੀ ਵਿਖੇ ਰਹਿਣਾ ਪੈ ਰਿਹਾ ਹੈ ਅਤੇ ਉਸ ਵੱਲੋਂ ਪੁਲਸ ਨੂੰ ਦਿੱਤੀਆਂ ਦਰਖ਼ਾਸਤਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦੋਂ ਕਿ ਪੁਲਸ ਵੱਲੋਂ ਉਸ ਨੂੰ ਵਾਰ-ਵਾਰ ਇਹ ਭਰੋਸਾ ਦਿੱਤਾ ਗਿਆ ਸੀ ਕਿ ਜਾਂਚ ਤੋਂ ਬਾਅਦ ਪੁਲਸ ਗਾਇਕ ਖ਼ਿਲਾਫ਼ ਮਾਮਲਾ ਦਰਜ ਕਰੇਗੀ। ਨਾ ਤਾਂ ਹੁਣ ਤੱਕ ਪੁਲਸ ਵੱਲੋਂ ਕੋਈ ਮਾਮਲਾ ਦਰਜ ਕੀਤਾ ਗਿਆ ਹੈ, ਨਾ ਹੀ ਪੁਲਸ ਉਸ ਗਾਇਕ ਤੋਂ ਉਸ ਦੀ ਧੋਖੇ ਨਾਲ ਲੁੱਟੀ ਹੋਈ ਰਕਮ ਵਾਪਸ ਦਿਵਾ ਸਕੀ ਹੈ, ਜਦੋਂ ਕਿ ਉਹ ਗਾਇਕ ਅਜੇ ਵੀ ਖਰੜ ਵਿਚ ਰਹਿ ਰਿਹਾ ਹੈ। ਜਨਾਨੀ ਦਾ ਦੋਸ਼ ਹੈ ਕਿ ਗਾਇਕ ਕਿੰਗ ਬੀ ਉਰਫ਼ ਸੁਨੀਲ ਚੌਹਾਨ ਵਾਸੀ ਗੜ੍ਹਸ਼ੰਕਰ, ਜਿਸ ਦਾ ਇਕ ਘਰ ਲੁਧਿਆਣੇ ਵੀ ਹੈ, ਉਸ ਦੀ ਜ਼ਿੰਦਗੀ ਵਿਚ 2017 ’ਚ ਫੇਸਬੁੱਕ ਰਾਹੀਂ ਹੋਈ ਦੋਸਤੀ ਦੌਰਾਨ ਆਇਆ ਸੀ। ਪੀੜਤਾ ਮੁਤਾਬਕ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਜਿਸ ਦੇ 2 ਪੁੱਤਰ ਹਨ। ਹਮਦਰਦੀ ਜਤਾ ਕੇ ਕਿੰਗ ਬੀ ਨੇ ਉਸ ਨਾਲ ਨਜ਼ਦੀਕੀਆਂ ਵਧਾ ਲਈਆਂ ਅਤੇ ਉਸ ਨਾਲ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ।

ਪੀ ੜ ਤਾ ਨੇ ਦੋਸ਼ ਲਾਏ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪ੍ਰਾਪਰਟੀ ਦਾ ਬਣਦਾ ਹਿੱਸਾ 75 ਲੱਖ ਰੁਪਏ ਉਸ ਨੂੰ ਮਿਲਿਆ ਸੀ ਅਤੇ ਜਲੰਧਰ ਵਿਚ ਉਸ ਦੀ 95 ਲੱਖ ਦੀ ਕੋਠੀ ਸੀ। ਕਿੰਗ ਬੀ ਦੀ ਅੱਖ ਉਸ ਦੀ ਪ੍ਰਾਪਰਟੀ ਅਤੇ ਬੈਂਕ ਬੈਲੈਂਸ ’ਤੇ ਸੀ, ਜਿਸ ਨੇ ਉਸ ਨੂੰ ਚੰਡੀਗੜ੍ਹ ਵਸਣ ਦੇ ਸੁਫ਼ਨੇ ਵਿਖਾ ਕੇ ਉਸ ਦੀ ਜਲੰਧਰ ਵਿਚਲੀ ਕੋਠੀ ਵਿਕਾ ਦਿੱਤੀ। ਸੁਨੀਲ ਨੇ ਉਸ ਦੀ ਵਿਕੀ ਹੋਈ ਕੋਠੀ ਦੀ ਰਕਮ ਵਿਚੋਂ ਉਸ ਨੂੰ ਸਿਰਫ 16 ਲੱਖ ਰੁਪਏ ਦਿੱਤੇ ਅਤੇ ਬਾਕੀ ਆਪ ਰੱਖ ਲਏ। ਕੋਠੀ ਵੇਚਣ ਤੋਂ ਬਾਅਦ ਉਹ ਖਰੜ ਵਿਖੇ ਰਹਿਣ ਲੱਗ ਗਏ, ਜਿੱਥੇ ਸੁਨੀਲ ਨੇ ਕਦੇ ਆਪਣੇ ਗਾਣੇ ਕੱਢਣ ਅਤੇ ਕਦੇ ਹੋਰ ਬਹਾਨੇ ਬਣਾ ਕੇ ਉਸ ਦੇ ਪੈਸੇ ਵੀ ਹੜੱਪ ਲਏ ਅਤੇ 9 ਮਹੀਨਿਆਂ ਬਾਅਦ ਉਹ ਉਸ ਨੂੰ ਛੱਡ ਕੇ ਦੂਜੀ ਕੁੜੀ ਨਾਲ ਵਿਆਹ ਕਰਵਾ ਕੇ ਉਸ ਨਾਲ ਰਹਿਣ ਲੱਗ ਪਿਆ। ਪੀੜਤ ਜਨਾਨੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ ਅਤੇ ਸੁਨੀਲ ਖ਼ਿਲਾਫ਼ ਪੁਖ਼ਤਾ ਸਬੂਤ ਵੀ ਪੇਸ਼ ਕੀਤੇ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪੀੜਤਾ ਨੇ ਦੋਸ਼ ਲਾਏ ਕਿ ਸੁਨੀਲ ਉਸ ਨੂੰ ਜਾਨੋਂ ਮਾਰਨ ਦੀਆਂ ਧ ਮ ਕੀ ਆਂ ਦੇ ਰਿਹਾ ਹੈ ।

ਉੱਥੇ ਹੀ ਗਾਇਕ ਕਿੰਗ ਬੀ ਨੇ ਕਿਹਾ ਕਿ ਇਸ ਜਨਾਨੀ ਨੇ ਮੇਰੇ ’ਤੇ ਕਈ ਹ ਮ ਲੇ ਵੀ ਕਰਵਾਏ, ਜਿਸ ਸਬੰਧੀ ਮੈਂ ਸਬੰਧਿਤ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾ ਚੁੱਕਾ ਹਾਂ ਅਤੇ ਇਸ ਜਨਾਨੀ ਵੱਲੋਂ ਮੇਰੇ ਖ਼ਿਲਾਫ਼ ਖਰੜ ਅਤੇ ਮੋਹਾਲੀ ਵਿਚ ਸ਼ਿਕਾਇਤ ਦਿੱਤੀ ਗਈ ਅਤੇ ਇਸ ਸਬੰਧੀ ਮੈਂ ਆਪਣੇ ਵੱਲੋਂ ਪੂਰੇ ਸਬੂਤ ਥਾਣਿਆਂ ਵਿਚ ਜਮ੍ਹਾਂ ਕਰਵਾ ਚੁੱਕਾ ਹਾਂ। ਇਸ ਜਨਾਨੀ ਕੋਲੋਂ ਗੱਡੀ ਨਾਲ ਜਲੰਧਰ ਵਿਚ 30 ਜੁਲਾਈ, 2017 ਨੂੰ ਇਕ ਹਾਦਸਾ ਹੋ ਗਿਆ ਸੀ, ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਉਸ ਮਾਮਲੇ ਵਿਚ ਇਹ ਭਗੌੜਾ ਚੱਲ ਰਹੀ ਹੈ। ਕਿੰਗ ਬੀ ਉਰਫ਼ ਸੁਨੀਲ ਨੇ ਕਿਹਾ ਕਿ ਇਸ ਜਨਾਨੀ ਦੇ ਗੈਂ ਗ ਸ ਟ ਰਾਂ ਨਾਲ ਸਬੰਧ ਹਨ ਅਤੇ ਉਨ੍ਹਾਂ ਤੋਂ ਉਸ ਨੇ ਮੈਨੂੰ ਕਈ ਧ ਮ ਕੀ ਭਰੇ ਫੋਨ ਵੀ ਕਰਵਾਏ ਹਨ। ਇਹ ਜਨਾਨੀ ਮੇਰੇ ਕੋਲੋਂ ਪੈਸੇ ਹੜੱਪਣਾ ਚਾਹੁੰਦੀ ਹੈ। ਜੁਲਾਈ 2017 ਤੋਂ ਪਹਿਲਾਂ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਜਾਂ ਮੁਕੱਦਮਾ ਨਹੀਂ ਸੀ । ਇਸ ਜਨਾਨੀ ਕਾਰਨ ਮੈਂ ਬਿਨਾਂ ਕਿਸੇ ਗੱਲ ਤੋਂ ਤੰਗ-ਪਰੇਸ਼ਾਨ ਹੋ ਰਿਹਾ ਹਾਂ।

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: