Breaking News
Home / ਦੇਸ਼ / ਗੋਦੀ ਮੀਡੀਆ ਦੀ ਨੌਕਰੀ ਛੱਡ ਕਿਸਾਨਾਂ ਦੀ ਸਟੇਜ ‘ਤੇ ਚੜ੍ਹਿਆ ਪੱਤਰਕਾਰ

ਗੋਦੀ ਮੀਡੀਆ ਦੀ ਨੌਕਰੀ ਛੱਡ ਕਿਸਾਨਾਂ ਦੀ ਸਟੇਜ ‘ਤੇ ਚੜ੍ਹਿਆ ਪੱਤਰਕਾਰ

ਗੋਦੀ ਮੀਡੀਆ ਦੀ ਨੌਕਰੀ ਛੱਡ ਕਿਸਾਨਾਂ ਦੀ ਸਟੇਜ ‘ਤੇ ਚੜ੍ਹਿਆ ਪੱਤਰਕਾਰ। ਕਹਿੰਦਾ, ਮੈਨੂੰ ਸੱਚ ਨਹੀਂ ਵਿਖਾਉਣ ਦਿੱਤਾ ਜਾ ਰਿਹਾ, ਲੱਤ ਮਾਰਦਾਂ ਮੈਂ ਅਜਿਹੀ ਨੌਕਰੀ ਨੂੰ।

ਨਿੱਜੀ ਚੈਨਲਾਂ ਵਿੱਚੋਂ ਇੱਕ ‘ਏਬੀਪੀ ਨਿਊਜ਼’ ਦਾ ਇੱਕ ਤਜ਼ਰਬੇਕਾਰ ਪੱਤਰਕਾਰ ਰਕਸ਼ਿਤ ਸਿੰਘ ਅੱਜ ਯੂਪੀ ਦੇ ਮੇਰਠ ‘ਚ ਹੋਈ ਕਿਸਾਨ ਮਹਾਂ-ਪੰਚਾਇਤ ਦੀ ਕਵਰੇਜ ਕਰਨ ਪਹੁੰਚਦਾ ਹੈ। ਰਕਸ਼ਿਤ ਸਿੰਘ ਪਿਛਲੇ ਕਈ ਹਫ਼ਤਿਆਂ ਤੋਂ ਅਜੀਬ ਸ਼ਸ਼ੋਪੰਜ ‘ਚ ਹੈ। ਉਹਦਾ ਪਿਤਾ 10 ਸਾਲ ਪਹਿਲਾਂ ਮਰ ਚੁੱਕਾ ਹੈ। ਮਾਂ ਬਿਰਧ ਹੈ। ਪਤਨੀ ਹੈ ਤੇ 4 ਸਾਲ ਦਾ ਮਾਸੂਮ ਪੁੱਤਰ ਹੈ। ਸੁਖ਼ਦ ਗੱਲ ਇਹ ਕਿ ਰਕਸ਼ਿਤ ਨਾਮੀ ਖ਼ਬਰ ਚੈਨਲ ਦਿ ਪੱਕਾ ਮੁਲਾਜ਼ਮ ਹੋਣ ਕਰਕੇ ਸਾਲਾਨਾ 12.60 ਲੱਖ਼ ਰੁਪਏ ਦੇ ਪੈਕੇਜ ‘ਤੇ ਹੈ।

ਰਕਸ਼ਿਤ ਦੇ ਮਨ-ਮਸਤਕ ‘ਚ ਲੰਬੇ ਸਮੇਂ ਤੋਂ ਕੁੱਝ ਹੇਠਲੀ-ਉੱਤੇ ਹੋ ਰਹੀ ਆ। ਮੇਰਠ ਦੀ ਕਿਸਾਨ ਮਹਾਂ-ਪੰਚਾਇਤ ਦੀ ਚੱਲ ਰਹੀ ਵਿਸ਼ਾਲ ਰੈਲੀ ਦੌਰਾਨ ਉਸ ਦੇ ਸਬਰ ਦਾ ਬੰਨ੍ਹ ਟੁੱਟਦਾ ਹੈ ਤੇ ਉਹ ਮਾਈਕ ਫੜ ਕੇ ਆਪਣੀ ਨੌਕਰੀ ਨੂੰ ਲੱਤ ਮਾਰਨ ਦਾ ਐਲਾਨ ਕਰ ਦਿੰਦਾ ਹੈ। ਉਹ ਆਖਦਾ ਹੈ ਕਿ ਉਹ ਇਹ ਐਲਾਨ ਕਰਨ ਤੋਂ ਬਾਅਦ ਭੁੱਖਾ ਮਰ ਸਕਦਾ ਹੈ ਕਿਉਂ ਕਿ ਉਹ ਸਿਰਫ਼ ਪੱਤਰਕਾਰੀ ਕਰਨੀ ਜਾਣਦਾ ਹੈ। ਹਾਲਾਂ ਕਿ ਉਸੇ ਵਕਤ ਰੈਲੀ ‘ਚੋਂ ਕਿਸਾਨਾਂ ਦੀਆਂ ਆਵਾਜ਼ਾਂ ਬੁਲੰਦ ਹੁੰਦੀਆਂ ਹਨ ਕਿ ਤੈਨੂੰ ਭੁੱਖਾ ਨਹੀਂ ਰਹਿਣ ਦਿਆਂਗੇ ਪਰ ਫਿਰ ਵੀ ਰਕਸ਼ਿਤ ਭਵਿੱਖ ਤੋਂ ਡਰਦਾ ਹੈ।

ਉਸ ਦੌਰਾਨ ਜਦੋਂ ਉਹ ਏਬੀਪੀ ਚੈਨਲ ਦੀ ਭਰਵੀਂ ਤਨਖ਼ਾਹ ਵਾਲੀ ਨੌਕਰੀ ਨੂੰ ਲੱਤ ਮਾਰਨ ਦਾ ਐਲਾਨ ਕਰਦਾ ਹੈ ਤਾਂ ਉਸ ਅੰਦਰਲਾ ਵਿਚਾਰਕ-ਲਾਵਾ ਫੁੱਟ ਪੈਂਦਾ ਹੈ। ਉਹ ਆਖਦੈ ਕਿ ਉਸਦਾ ਦਮ ਘੁੱਟ ਰਿਹਾ ਸੀ। ਸੱਚ ਨੂੰ ਦਬਾਇਆ ਜਾ ਰਿਹੈ ਤੇ ਝੂਠ ਨੂੰ ਸੱਚ ਬਣਾ ਕੇ ਪਰੋਸਿਆ ਜਾ ਰਿਹੈ। ਇਸ ਦੌਰਾਨ ਜਿਹੜੀ ਖ਼ਾਸ ਗੱਲ ਰਕਸ਼ਿਤ ਸਿੰਘ ਨੇ ਕੀਤੀ ਉਹ ਇਹ ਸੀ ਕਿ ਪਿਛਲੇ ਡੇਢ ਮਹੀਨੇ ਤੋਂ ਉਸਦੇ ਮਨ ‘ਚ ਵੱਡਾ ਸਵਾਲ ਚੱਲ ਰਿਹਾ ਸੀ ਕਿ ਅੱਜ ਤੋਂ 20 ਸਾਲ ਬਾਅਦ ਜਦੋਂ ਉਸ ਦਾ 4 ਸਾਲਾ ਪੁੱਤ 24-25 ਸਾਲ ਦਾ ਗੱਭਰੂ ਹੋ ਜਾਵੇਗਾ ਅਤੇ ਉਸਨੂੰ ਇਹ ਸਵਾਲ ਕਰੂਗਾ ਕਿ, ਪਾਪਾ ਜਦੋਂ ਦੇਸ਼ ਵਿੱਚ ‘ਅਣਐਲਾਨੀ ਐਮਰਜੈਂਸੀ’ ਲਾਗੂ ਸੀ ਤਾਂ ਤੂੰ ਕੀ ਕਰਦਾ ਸੀ? ਤਾਂ ਉਹ ਆਪਣੇ ਪੁੱਤ ਨੂੰ 56 ਇੰਚੀ ਨਾ ਵੀ ਹੋਵੇ ਤਾਂ ਜਿੰਨਾ ਵੀ ਹੋਵੇ ਆਪਣਾ ਸੀਨਾ ਠੋਕ ਕੇ ਕਹਿ ਸਕੇਗਾ ਕਿ “ਪੁੱਤ ਮੈਂ ਉਸ ਵਕਤ ਸੱਚ ਨਾਲ ਖੜਾ ਸੀ ਤੇ ਕਿਸਾਨਾਂ ਨਾਲ ਖੜਾ ਸੀ।”

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: