Breaking News
Home / ਪੰਜਾਬ / ਕਾਮਰੇਡ ਕਹਿੰਦੇ ਮੋਰਚੇ ਤੇ ‘ਧਰਮ’ ਘਰ ਛੱਡਕੇ ਆਓ ਪਰ ਇਹ ਵੀਡੀਓ ਕਾਮਰੇਡਾਂ ਨੂੰ ਦਿਖਾਓ

ਕਾਮਰੇਡ ਕਹਿੰਦੇ ਮੋਰਚੇ ਤੇ ‘ਧਰਮ’ ਘਰ ਛੱਡਕੇ ਆਓ ਪਰ ਇਹ ਵੀਡੀਓ ਕਾਮਰੇਡਾਂ ਨੂੰ ਦਿਖਾਓ

ਕੀ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਸੰਘਰਸ਼ ਚ ਇਕ ਨਾ ਸਹਿਣਯੋਗ ਖੜੋਤ ਆ ਗਈ ਹੈ….?
ਮੈਂ ਜਾਣਦਾ ਹਾਂ ਇਹ ਸਭ ਬਹੁਤ ਜਣੇ ਮਹਿਸੂਸ ਕਰ ਰਹੇ ਹੋਣਗੇ….ਇਹ ਕਿਉਂ ਹੈ…ਤੇ ਇਸਨੂੰ ਕਿਵੇਂ ਤੋੜਣਾ ਹੈ…ਇਸਦੇ ਬਾਰੇ ਅੱਗੇ ਲਿਖਿਆ ਪੜ੍ਹ ਕੇ ਤੁਹਾਨੂੰ ਖੁਦ ਪਤਾ ਚਲ ਜਾਵੇਗਾ ਕਿ ਸਭ ਕੁਛ ਰੁੱਕਿਆ ਰੁੱਕਿਆ ਕਿਉਂ ਹੈ…

26 ਤਰੀਕ ਨੂੰ ਜਦੋਂ ਮੋਰਚਾ ਦਿੱਲੀ ਵੱਲ ਨੂੰ ਤੁਰਿਆ ਸੀ…ਤਾਂ ਦਿੱਲੀ ਚਲੋ ਦਾ ਨਾਅਰਾ ਦੇਣ ਵਾਲੇ ਇਕ ਵੱਡੇ ਨੇਤਾ ਦੇ ਨਾਲ ਚੱਲ ਰਹੀਆਂ ਟਰਾਲੀਆਂ ਵਿਚ ਤੇਲ ਤੱਕ ਨਹੀਂ ਸੀ…ਏਨਾ ਤੇਲ ਨਹੀਂ ਸੀ ਕਿ ਇਹ ਟਰਾਲੀਆਂ ਜਿਆਦਾ ਦੂਰ ਜਾ ਸਕਦੀਆਂ….ਇਕ ਨੇਤਾ ਜੀ ਕੋਲ ਕੋਈ ਕਪੜੇ ਤੱਕ ਨਹੀਂ ਸੀ….ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਏਨਾ ਨੇ ਕਿਥੇ ਤੱਕ ਜਾਣ ਲਈ ਤਿਆਰੀ ਕਰੀ ਸੀ…ਉਸ ਤੋਂ ਬਾਦ ਕੀ ਹੋਇਆ ਸਭ ਜਾਣਦੇ ਨੇ…ਪਰ ਕੀ ਇਹ ਵੀ ਜਾਣਦੇ ਹੋ ਕਿ ਬੈਰੀਕੇਡ ਤੋੜ ਕੇ ਏਨਾ ਆਗੂਆਂ ਨੂੰ ਦਿੱਲੀ ਲੈ ਜਾਣ ਵਾਲੇ ਕੌਣ ਸੀ ??

ਕੀ ਇਹ ਓਹੀ ਲੋਕ ਸੀ ਜੋ ਅੱਜ ਦਿੱਲੀ ਮੋਰਚਿਆਂ ਚ ਜਾ ਕੇ ਅਖਬਾਰਾਂ ਚ ਲਿਖ ਰਹੇ ਨੇ ??ਕੀ ਇਹ ਉਹ ਲੋਕ ਸੀ ਜਿੰਨਾ ਨੂੰ ਕਾਲਜਾਂ ਚ ਲੀਡਰ ਚੁਣਿਆ ਗਿਆ ਤੇ ਏਨਾ ਨੂੰ ਭਵਿੱਖ ਦੇ ਲੀਡਰ ਆਖਿਆ ਜਾ ਰਿਹਾ ਹੈ ??ਕੀ ਇਹ ਓਹ ਲੋਕ ਸੀ ਜੋ ਸਟੇਜ ਉਪਰ ਕੌਣ ਬੋਲੇ ਤੇ ਕੌਣ ਨਾ ਬੋਲੇ ਤੈਅ ਕਰ ਰਹੇ ਨੇ ??
ਨਹੀਂ…ਏਨਾ ਆਗੂਆਂ ਨੂੰ ਦਿੱਲੀ ਤੱਕ ਲੈ ਜਾਣ ਵਾਲੇ ਏਨਾ ਚੋਂ ਕੋਈ ਨਹੀਂ ਸੀ… ਸਗੋਂ ਉਹ ਸੀ ਜਿਹੜੇ ਕਿਸੇ ਜਥੇਬੰਦੀ ਨਾਲ ਜੁੜੇ ਹੀ ਨਹੀਂ ਸੀ ਹੋਏ…ਇਹ ਓਹ ਲੋਕ ਸੀ ਜੋ ਪਿੰਡਾਂ ਚੋਂ ਆਪਣੇ ਦਿਲ ਦੀ ਅਵਾਜ਼ ਸੁਣ ਕੇ ਆਏ ਸੀ…ਪਰ ਅੱਗੇ ਕੀ ਹੋਇਆ…??

ਇਹ ਮੁੰਡੇ…ਜਿੰਨਾ ਨੇ ਆਗੂਆਂ ਨੂੰ ਦਿੱਲੀ ਤੱਕ ਲੈ ਆਉਂਦਾ…ਏਨਾ ਮੁੰਡਿਆਂ ਨੂੰ ਹੀ ਮੀਡੀਆ ਨੇ ਅੱ ਤ ਵਾ ਦੀ ਅਤੇ ਗਰਮ ਖਿਆਲੀ ਆਖ ਕੇ ਬਦਨਾਮ ਕੀਤਾ…
ਉਸ ਤੋਂ ਬਾਦ ਵਾਰੀ ਆਈ ਆਪਣੇ ਆਗੂਆਂ ਦੀ…ਏਨਾ ਆਗੂਆਂ ਨੇ ਵੀ ਏਨਾ ਹੀ ਮੁੰਡਿਆਂ ਨੂੰ ਕਦੀ ਇਹ ਨਾ ਕਰੋ ਕਦੀ ਉਹ ਨਾ ਕਰੋ ਆਖ ਕੇ ਪਾਸੇ ਕਰ ਦਿੱਤਾ… ਤੇ ਆਪ ਇਹ ਆਗੂ ਉਹਨਾਂ ਚੰਦ ਕੁ ਨੌਜਵਾਨਾਂ ਦੇ ਵਿਚ ਘਿਰ ਕੇ ਬੈਠ ਗਏ ਜਿਹੜੇ ਏਨਾ ਦੀ ਹੀ ਵਿਚਾਰਧਾਰਾ ਨੂੰ ਜੱਚਦੇ ਨੇ…ਨਤੀਜਾ ਕੀ ਹੋਇਆ…ਜਿਹੜੇ ਬੰਦੇ ਆਪਣੇ ਅਤੇ ਆਪਣੇ ਲੋਕਾਂ ਦੇ ਨਾਲ ਬਿਜਲੀ ਬੋਰਡ ਦਾ ਦਫਤਰ ਨਹੀਂ ਸੀ ਘੇਰ ਸਕਦੇ ਉਹ ਇਸ ਅੰਦੋਲਨ ਦੇ ਇਕੱਲੇ ਖੈਰ ਖਵਾਹ ਬਣ ਕੇ ਬੈਠ ਗਏ…ਤੇ ਜਿਹੜੇ ਮੁੰਡੇ ਏਨਾ ਨੂੰ ਏਥੋਂ ਤੱਕ ਲੈ ਆਏ…ਉਹਨਾਂ ਨੂੰ ਸਿਵਾਏ ਨਿਰਾਸ਼ਾ ਦੇਣ ਦੇ ਕੁਝ ਨਹੀਂ ਕੀਤਾ ਗਿਆ..

ਜਿਸ ਜੋਸ਼ ਨਾਲ ਏਨਾ ਮੁੰਡਿਆਂ ਨੇ ਦਿੱਲੀ ਨੂੰ ਘੇਰਿਆ ਸੀ…ਵਿਰੋਧੀ ਵੀ ਆਖਦੇ ਸੀ ਕਿ ਚਾਰ ਜਾਂ ਪੰਜ ਤਰੀਕ ਤਕ ਫਤਹਿ ਹਾਸਲ ਕਰ ਸਕਦੇ ਸੀ…ਪਰ ਫੇਰ ਏਦਾਂ ਦਾ ਕੀ ਹੋਇਆ ਕਿ ਦਬਾਅ ਚ ਦਿਖਦੀ ਸਰਕਾਰ ਨੂੰ ਰਿਲੇਕਸ ਹੋਣ ਦਾ ਮੌਕਾ ਮਿਲ ਗਿਆ ?? ਹੋਇਆ ਇਹ…ਕਿ ਹੁਣ ਅੱਗੇ ਓਹੀ ਆਗੂ ਆ ਬੈਠੇ ਜਿੰਨਾ ਨਾਲ ਸਰਕਾਰ ਨੂੰ ਕੋਈ ਦਿੱਕਤ ਨਹੀਂ ਹੋ ਰਹੀ…ਹਰਿਆਣੇ ਵਾਲਾ ਸਰਦਾਰ ਆਗੂ ਜੇ ਬੈਰੀਕੇਡ ਤੋੜਨੇ ਨਾ ਸ਼ੁਰੂ ਕਰਦਾ ਤਾਂ ਕੀ ਤੁਸੀਂ ਇਹ ਸੋਚਦੇ ਹੋ ਕਿ ਆਪਣੇ ਆਲੇ ਇਹ ਕਰਕੇ ਦਿੱਲੀ ਜਾ ਪੁੱਜਦੇ ?? ਬੈਰੀਕੇਡ ਤੋੜਨ ਵਾਲਿਆਂ ਕੋਲੋਂ ਜ਼ਰਾ ਪੁੱਛ ਕੇ ਵੇਖਿਓ ਕਿ ਹਰਿਆਣੇ ਵਾਲਿਆਂ ਨੇ ਕਿੰਨਾ ਤਕੜਾ ਰੋਲ ਨਿਭਾਇਆ ਏਨਾ ਬੈਰੀਕੇਡਾਂ ਨੂੰ ਤੋੜਨ ਚ…ਹੁਣ ਜਦੋਂ ਸੰਘਰਸ਼ ਜੋਬਨ ਤੇ ਆਇਆ ਤਾਂ ਇਸਨੂੰ ਲਮਕਾਈ ਰੱਖਣ ਦੀ ਨੀਤੀ ਕਾਹਤੋਂ ਹੈ ??? ਆਗੂਆਂ ਨੂੰ ਇਸਨੂੰ ਲਮਕਾ ਕੇ ਕੀ ਫਾਇਦਾ ਮਿਲ ਰਿਹਾ ?? ਜਦੋਂ ਸਾਡੇ ਬੰਦੇ ਮਰ ਰਹੇ ਨੇ…ਏਨਾ ਦੀਆਂ ਮੌਤਾਂ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਤਾਂ ਏਨਾ ਦੀ ਭੁੱਖ ਹੜਤਾਲ ਕੀ ਡੱਕਾ ਤੋੜ ਲਵੇਗੀ ??” ਭਾਜੀ….ਸਾਨੂੰ ਜਾਂ ਤਾਂ ਇਹ ਆਗੂ ਸੰਸਦ ਘੇਰਨ ਦਾ ਪ੍ਰੋਗਰਾਮ ਦੇਣ…ਨਹੀਂ ਤਾਂ ਅਸੀਂ ਲੱਖੇ ਸਿਧਾਨੇ ਨਾਲ ਜਾਣ ਨੂੰ ਤਿਆਰ ਬੈਠੇ ਹਾਂ…ਜੇ ਦਿੱਲੀ ਆ ਕੇ ਵੀ ਆਹੀ ਭੁੱਖ ਹੜਤਾਲਾਂ ਕਰਨੀਆਂ ਸੀ ਤਾਂ ਕਿਉਂ ਅਸੀਂ ਅੱਥਰੂ ਗੈਸ ਦੇ ਗੋਲੇ ਝੱਲੇ..” ਇਹ ਅੱਜ ਇਕ ਨੌਜਵਾਨ ਮੁੰਡੇ ਦੀ ਸਟੇਟਮੈਂਟ ਸੀ….

” ਭਾਜੀ…ਸਾਨੂੰ ਨਾ ਲੱਖੇ ਨਾਲ ਮਤਲਬ..ਨਾ ਕਿਸੇ ਹੋਰ ਨਾਲ ਕੋਈ ਪ੍ਰਾਬਲਮ…ਸਾਨੂੰ ਸਾਡੀ ਮਤਲਬ ਦਾ ਪ੍ਰੋਗਰਾਮ ਦਵੋ…ਕਹੋ ਤਾਂ ਖੂਨ ਕੱਢ ਕੇ ਆਪਣੀਆਂ ਬਾਹਵਾਂ ਚੋਂ ਦਿੱਲੀ ਦੀਆਂ ਸੜਕਾਂ ਤੇ ਖਿਲਾਰ ਦਈਏ ?? ਯਾਰ ਕੁਛ ਤਾਂ ਜੋਸ਼ੀਲਾ ਪ੍ਰੋਗਰਾਮ ਦੇਣ…ਆ ਭੁੱਖ ਹੜਤਾਲਾਂ ਕੀ ਨੇ ?? ਇਹ ਸਟੇਟਮੈਂਟ ਉਸ ਮੁੰਡੇ ਦੀ ਸੀ ਜਿਸਨੇ ਬੈਰੀਕੇਡ ਤੋੜ ਕੇ ਅੱਗੇ ਨਿਕਲਨ ਦਾ ਮਾਨ ਹਾਸਲ ਕੀਤਾ ਸੀ.. ” ਭਾਜੀ…ਜੇ ਇਕ ਵਿਚਾਰਧਾਰਾ ਪਿਛਲੇ ਇਕ ਮਹੀਨੇ ਤੋਂ ਕੋਈ ਨਤੀਜਾ ਨਹੀਂ ਹਾਸਲ ਕਰਵਾ ਸਕੀ…ਤਾਂ ਕਿਉਂ ਨਹੀਂ ਦੂਜੀ ਵਿਚਾਰਧਾਰਾ ਨੂੰ ਅੱਗੇ ਆਉਣ ਦਿੱਤਾ ਜਾਂਦਾ..” ਉਪਰਲੀਆਂ ਗੱਲਾਂ ਤੋਂ ਆਹੀ ਪਤਾ ਲਗਦਾ ਹੈ ਕਿ ਕਿਸਾਨ ਆਗੂ ਆਪਣਾ ਵਕਾਰ ਗਵਾਉਣ ਲਈ ਰਾਹ ਪੱਧਰਾ ਕਰੀ ਬੈਠੇ ਨੇ…ਕਾਮਰੇਡ ਵਿਚਾਰਧਾਰਾ ਨੂੰ ਤਿਆਗਣ ਦਾ ਆਹੀ ਵੇਲਾ ਹੈ…ਤੇ ਹੁਣ ਕਮਾਨ ਉਹਨਾਂ ਲੋਕਾਂ ਦੇ ਹੱਥ ਆਣੀ ਚਾਹੀਦੀ ਹੈ ਜਿੰਨਾ ਨੇ ਏਨਾ ਆਗੂਆਂ ਨੂੰ ਦਿੱਲੀ ਦਿਖਾਈ.. ਬਹੁਤ ਸਮੇ ਤੱਕ ਇਹ ਸਭ ਇਸ ਕਰਕੇ ਨਹੀਂ ਬੋਲੇ ਅਸੀਂ ਕਿਉਂਕਿ ਅਸੀਂ ਨਹੀਂ ਚਾਹੰਦੇ ਸੀ ਕਿ ਕੋਈ ਆਖੇ ਕਿ ਇਹ ਯੂਨਿਟੀ ਤੋੜਦੇ ਨੇ…ਪਰ ਜੇ ਆਗੂ ਅਜੇ ਵੀ ਆਪਣੀ ਹੀ ਧੁੰਨ ਚ ਚਲਦੇ ਰਹੇ ਤਾਂ ਫੇਰ ਏਨਾ ਨੂੰ ਵੀ ਬਗਾਵਤ ਸਹਿਣ ਲਈ ਤਿਆਰ ਰਹਿਣਾ ਚਾਹੀਦਾ…ਭਾਵੇਂ ਸਾਨੂੰ ਫੇਰ ਕੋਈ ਅੱ ਤ ਵਾ ਦੀ ਕਹੇ ਜਾਂ ਕੁਛ ਵੀ ਕਹੇ…ਪਰ ਪੰਜਾਬ ਨੂੰ ਇਸ ਵਾਰ ਜਿੱਤ ਦਵਾਉਣੀ ਹੀ ਹੈ.. ਭਾਵੇਂ ਇਸਦੇ ਲਈ ਦਿੱਲੀ ਨਾਲ ਲੜ੍ਹਨਾ ਪਵੇ ਜਾਂ ਆਪਣਿਆਂ ਨਾਲ…..ਜਿੱਤ ਜ਼ਰੂਰੀ ਹੈ….ਜਿੱਤਣਾ ਹੀ ਆਖਰੀ ਰਾਹ ਹੈ..ਜੇ ਜਿੱਤ ਨਹੀਂ…ਫੇਰ ਪੰਜਾਬ ਵੀ ਨਹੀਂ…

_ਹਰਪਾਲਸਿੰਘ

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: