ਵੀਡੀਉ – ਸਰਕਾਰ ਨੇ ਕਿਸਾਨ ਸੰਘਰਸ਼ ਫੇਲ੍ਹ ਕਰਨ ਲਈ ਘੜੀ ਇਹ ਨੀਤੀ

-ਅਮਰੀਕਾ ‘ਚ ਮੋਦੀ ਭਗਤਾਂ ਅਤੇ ਪੰਜਾਬੀਆ ਨੇ ਰੱਖੀ ਬਰਾਬਰ ਰੈਲੀ -ਸੁਪਰੀਮ ਕੋਰਟ ਨੇ ਕਿਸਾਨ ਮਾਮਲੇ ‘ਚ ਗੱਲ ਲਮਕਾਈ -ਸਰਕਾਰ ਨੇ ਕਿਸਾਨ ਸੰਘਰਸ਼ ਫੇਲ੍ਹ ਕਰਨ ਲਈ ਘੜੀ ਰਣਨੀਤੀ

ਸਿੰਘੂ ਬਾਰਡਰ ਦਿੱਲੀ ‘ਚ ਲੱਗੇ ਕਿਸਾਨ ਮੋਰਚੇ ਦੇ 20ਵੇਂ ਦਿਨ ਵੀ ਰੌਣਕਾਂ ਪਹਿਲਾਂ ਵਾਂਗ ਹੀ ਕਾਇਮ ਹਨ ਤੇ ਲੋਕ ਦੂਰੋਂ ਨੇੜਿਓਾ ਮੋਰਚੇ ‘ਚ ਹਾਜ਼ਰੀ ਲਗਾਉਣ ਲਈ ਹੁੰਮ-ਹੁੰਮਾ ਕੇ ਪੁੱਜ ਰਹੇ ਹਨ | ਵੱਖ-ਵੱਖ ਧਾਰਮਿਕ, ਸਮਾਜਿਕ ਤੇ ਜਨਤਕ ਸ਼ਖ਼ਸੀਅਤਾਂ ਦਾ ਇੱਥੇ ਆਉਣਾ-ਜਾਣਾ ਪੂਰੀ ਤਰ੍ਹਾਂ ਬਣਿਆ ਹੋਇਆ ਹੈ | ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਮੋਰਚੇ ਦੀ ਮੁੱਖ ਸਟੇਜ ਉੱਪਰ ਹਾਜ਼ਰੀ ਲਵਾਈ ਤੇ ਫਿਰ ਉਹ ਯੂਨਾਈਟਿਡ ਸਿੱਖਜ਼ ਵਲੋਂ ਲਗਾਏ ਮੈਡੀਕਲ ਕੈਂਪ ਵਿਚ ਵੀ ਸ਼ਿਰਕਤ ਕਰਨ ਗਏ |

ਫਗਵਾੜਾ ਤੋਂ ਬੁੱਧੀਜੀਵੀ ਤੇ ਲੇਖਕ ਗੁਰਮੀਤ ਪਲਾਹੀ, ਪ੍ਰੋ. ਗੰਡਮ, ਸਤਨਾਮ ਸਿੰਘ ਚਾਨਾ ਸਮੇਤ ਕਈ ਸ਼ਖ਼ਸੀਅਤਾਂ ਪੁੱਜੀਆਂ ਤੇ ਉਨ੍ਹਾਂ ਮਾਇਕ ਸਹਾਇਤਾ ਵੀ ਭੇਟ ਕੀਤੀ | ਇਸੇ ਤਰ੍ਹਾਂ ਟਾਂਡਾ ਹਲਕੇ ਤੋਂ ਲਖਵਿੰਦਰ ਸਿੰਘ ਲੱਖੀ, ਸੁਰਜੀਤ ਸਿੰਘ ਕੋਠੇ, ਮਲਕੀਤ ਸਿੰਘ ਕੋਠੇ, ਜਸਬੀਰ ਸਿੰਘ ਮੁਲਤਾਨੀ ਤੇ ਜਰਨੈਲ ਸਿੰਘ ਮੁਲਤਾਨੀ ਜਰਮਨ ਤੋਂ, ਸੁਰਿੰਦਰ ਸਿੰਘ ਯੂ.ਐੱਸ.ਏ., ਨਿਸਾਨ ਨੇ 1 ਲੱਖ ਰੁਪਏ ਸਹਾਇਤਾ ਤੇ 3 ਕੁਇੰਟਲ ਬਦਾਮ ਲੰਗਰ ਲਈ ਪ੍ਰਬੰਧਕਾਂ ਨੂੰ ਦਿੱਤੇ | ਹੁਸ਼ਿਆਰਪੁਰ ਤੋਂ ਇਕ ਪਿੰਡ ਦੇ ਵਿਦੇਸ਼ ਰਹਿੰਦੇ ਦਾਨੀ ਨੇ 5 ਕੁਇੰਟਲ ਬਦਾਮ ਕਾਜੂਆਂ ਦਾ ਦਾਨ ਲੰਗਰ ਲਈ ਕੀਤਾ |

ਨਰਿੰਦਰ ਮੋਦੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਨੂੰ ਉਲਝਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਕਿਸਾਨਾਂ ਦੇ ਮੋਢਿਆਂ ‘ਤੇ ਰੱਖ ਕੇ ਆਪਣੀਆਂ ਬੰ ਦੂ ਕਾਂ ਚਲਾ ਰਹੀ ਹੈ | ਦਿੱਲੀ ‘ਚ 20 ਦਿਨਾਂ ਤੋਂ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕਰਦਿਆਂ ਇਨ੍ਹਾਂ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਸਾਡੀ ਸਰਕਾਰ ਕਾਨੂੰਨਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਤਿਆਰ ਹੈ |