ਕਿੱਥੇ ਭੱਜ ਜਾਏਂਗੀ ਜਾਨ ਛੁਡਾ ਕੇ….ਗੁਰਪ੍ਰੀਤ ਘੁੱਗੀ ਦਾ ਆਹ ਕਿਸਾਨੀ ਰੂਪ ਬਹੁਤਿਆਂ ਨਹੀਂ ਦੇਖਿਆ ਹੋਣਾ

ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ‘ਚ ਵਿਰੋਧ ਪ੍ਰਦਰਸ਼ਨ ਦਾ ਅੱਠਵਾਂ ਦਿਨ ਹੈ ਅਤੇ ਕਿਸਾਨ ਨੇਤਾਵਾਂ ਨੇ ਇਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਦੁਹਰਾਇਆ ਹੈ | ਕਿਸਾਨ ਕੇਂਦਰ ਸਰਕਾਰ ਨਾਲ ਇਕ ਹੋਰ ਦੌਰ ਦੀ ਗੱਲਬਾਤ ਕਰਨ ਲਈ ਮਿਲਣਗੇ |

ਸੰਯੁਕਤ ਕਿਸਾਨ ਮੋਰਚਾ ਦੇ ਦਰਸ਼ਨਪਾਲ ਸਿੰਘ ਸਮੇਤ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੇਤਾ ਵਿਗਿਆਨ ਭਵਨ ਲਈ ਸਿੰਘੂ ਬਾਰਡਰ ਤੋਂ ਰਵਾਨਾ ਹੋਏ ਹਨ, ਜਿਥੇ ਉਹ ਕੇਂਦਰੀ ਮੰਤਰੀਆਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਊਸ਼ ਗੋਇਲ ਸਮੇਤ ਕੇਂਦਰ ਤੇ ਹੋਰ ਪ੍ਰਤੀਨਿਧੀਆਂ ਨੂੰ ਮਿਲਣਗੇ | ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਸਵੇਰ ਦੀ ਅਰਦਾਸ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ | ਇਥੇ ਬੈਰੀਕੇਡਿੰਗ ਤੋਂ ਇਲਾਵਾ ਸੁਰੱਖਿਆ ਦਾ ਘੇਰਾ ਹੋਰ ਵਧਾ ਦਿੱਤਾ ਗਿਆ |

ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬਣੇ ਅੜਿੱਕੇ ਨੂੰ ਖਤਮ ਕਰਨ ਲਈ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਚਰਚਾਵਾਂ ਦੀ ਕਵਾਇਦ ਹੇਠ ਵੀਰਵਾਰ ਨੂੰ ਹੋਈ ਚੌਥੀ ਬੈਠਕ ‘ਚ ਸਰਕਾਰ ਨੇ ਆਪਣੇ ਤੇਵਰ ਕੁਝ ਨਰਮ ਕਰਦਿਆਂ ਪ੍ਰਵਾਨ ਕੀਤਾ ਕਿ ਕਾਨੂੰਨਾਂ ‘ਚ ਕੁਝ ਕਮੀਆਂ ਹਨ, ਜਿਨ੍ਹਾਂ ‘ਚ ਸੋਧ ਕੀਤੀ ਜਾ ਸਕਦੀ ਹੈ ਪਰ ਕਿਸਾਨ ਆਗੂਆਂ ਨੇ ਇਸ ‘ਤੇ ਇਕ ਸੁਰ ਨਾਲ ਇਨਕਾਰ ਕਰਦਿਆਂ ਕਿਹਾ ਕਿ ਸੋਧ ਉਥੇ ਕੀਤੀ ਜਾਂਦੀ ਹੈ ਜਿਥੇ ਕੋਈ ਮਾੜੀ ਮੋਟੀ ਗਲਤੀ ਹੋਵੇ, ਜਿਥੇ ਪੂਰਾ ਕਾਨੂੰਨ ਹੀ ਖਾਮੀਆਂ ਨਾਲ ਭਰਿਆ ਹੋਵੇ, ਉਥੇ ਸੋਧ ਨਹੀਂ ਚਾਹੀਦੀ ਸਗੋਂ ਉਸ ਨੂੰ ਰੱਦ ਕਰਨਾ ਪਏਗਾ | ਵੀਰਵਾਰ ਨੂੰ ਸਾਢੇ 7 ਘੰਟੇ ਤੱਕ ਚੱਲੀ ਮੀਟਿੰਗ ਅਤੇ ਕਿਸਾਨਾਂ ਦੇ ਤਿੱਖੇ ਅੰਦੋਲਨ ਦੇ ਦਬਾਅ ਹੇਠ ਕੇਂਦਰ ਸਰਕਾਰ ਨੇ ਇਕ ਵਾਰ ਫਿਰ ਸਨਿਚਰਵਾਰ ਭਾਵ 5 ਦਸੰਬਰ ਨੂੰ ਮੀਟਿੰਗ ਸੱਦੀ ਹੈ, ਜੋ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਮੁਤਾਬਿਕ ‘ਫੈਸਲਾਕੁੰਨ’ ਮੀਟਿੰਗ ਹੋਵੇਗੀ |