
ਮੁੰਬਈ, 3 ਦਸੰਬਰ- ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਇਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਣ ਅਤੇ 100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਸਬੰਧੀ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਵਲੋਂ ਕੀਤੇ ਗਏ ਟਵੀਟ ‘ਤੇ ਵਿ ਵਾ ਦ ਹੁਣ ਭਖਦਾ ਹੀ ਜਾ ਰਿਹਾ ਹੈ। ਬੇਸ਼ੱਕ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਫਿਰ ਵੀ ਲਗਾਤਾਰ ਉਹ ਆਲੋਚਕਾਂ ਦੇ ਨਿ ਸ਼ਾ ਨੇ ‘ਤੇ ਹੈ।
#FarmerProtest #standwithfarmerschallenge pic.twitter.com/rfLLVYH29N
— PunjabSpectrum (@punjab_spectrum) December 3, 2020
ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਨੇ ਕੰਗਨਾ ਦੇ ਇਸ ਟਵੀਟ ਦੀ ਆਲੋਚਨਾ ਕੀਤੀ ਸੀ ਅਤੇ ਟਵਿੱਟਰ ‘ਤੇ ਪੰਜਾਬ ਦੀ ਬਜ਼ੁਰਗ ਕਿਸਾਨ ਔਰਤ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਸ ਖ਼ ਤ ਝਾੜ ਪਾਈ ਸੀ। ਦਿਲਜੀਤ ਦੇ ਇਸੇ ਟਵੀਟ ਦੇ ਜਵਾਬ ‘ਚ ਅੱਜ ਕੰਗਨਾ ਵਲੋਂ ਵੀ ਟਵੀਟ ਕੀਤਾ ਗਿਆ, ਜਿਸ ‘ਚ ਉਸ ਨੇ ਦਿਲਜੀਤ ਨੂੰ ਗਾਲ਼ ਕੱਢਦਿਆਂ ਕਰਨ ਜੌਹਰ ਦਾ ਪਾਲਤੂ ਤੱਕ ਕਹਿ ਦਿੱਤਾ।
#FarmerProtest #standwithfarmerschallenge pic.twitter.com/jiDTXjRYpH
— PunjabSpectrum (@punjab_spectrum) December 3, 2020
ਕੰਗਨਾ ਨੇ ਟਵੀਟ ‘ਚ ਲਿਖਿਆ, ”ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ‘ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮ. ਐਸ. ਪੀ. ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।” ਇਸ ਤੋਂ ਬਾਅਦ ਕੰਗਨਾ ਨੇ ਇਕ ਹੋਰ ਟਵੀਟ ਕੀਤਾ, ਜਿਸ ‘ਚ ਉਸ ਨੇ ਸ਼ਾਹੀਨ ਬਾਗ ਦੀ ਦਾਦੀ ਬਿਲਕਿਸ ਬਾਨੋ ਦੀ ਵੀਡੀਓ ਨੂੰ ਸ਼ੇਅਰ ਕੀਤਾ। ਦਾਦੀ ਬਿਲਕਿਸ ਬਾਨੋ ਬੀਤੇ ਦਿਨੀਂ ਕਿਸਾਨੀ ਅੰਦੋਲਨ ਦੀ ਹਿਮਾਇਤ ਕਰਨ ਗਈ ਸੀ।
ਕੰਗਨਾ ਰਣੌਤ ਨੇ ਟਵੀਟ ਕਰਕੇ ਦਿਲਜੀਤ ਨੂੰ ਕੱਢੀ ਗਾਲ਼, ਕਿਹਾ- ਕਰਨ ਜੌਹਰ ਦਾ ਪਾਲਤੂ #FarmerProtest #standwithfarmerschallenge pic.twitter.com/E5l7bZ8byp
— PunjabSpectrum (@punjab_spectrum) December 3, 2020
ਇਸ ਟਵੀਟ ‘ਚ ਕੰਗਨਾ ਨੇ ਲਿਖਿਆ, ”ਮੈਂ ਸਿਰਫ਼ ਸ਼ਾਹੀਨ ਬਾਗ ਦੀ ਦਾਦੀ ‘ਤੇ ਟਿੱਪਣੀ ਕੀਤੀ ਸੀ ਕਿ ਉਨ੍ਹਾਂ ਨੇ ਦੰਗੇ ਭੜਕਾਏ ਸਨ, ਇਸ ਟਵੀਟ ਨੂੰ ਵੀ ਮੈਂ ਲਗਭਗ ਤੁਰੰਤ ਹਟਾ ਦਿੱਤਾ ਸੀ, ਮੈਨੂੰ ਨਹੀਂ ਪਤਾ ਕਿ ਇਹ ਤਸਵੀਰ ‘ਚ ਇਕ ਹੋਰ ਬਜ਼ੁਰਗ ਔਰਤ ਨੂੰ ਕਿੱਥੋਂ ਲਿਆਏ ਅਤੇ ਹੁਣ ਝੂਠ ਫੈਲਾਇਆ ਜਾ ਰਿਹਾ ਹੈ।”