ਅੰਮ੍ਰਿਤਸਰ: ਬੱਚੇ ਦੀ ਪਖਾਨੇ ਵਾਲੀ ਜਗ੍ਹਾ ‘ਚ ਮਸ਼ੀਨ ਨਾਲ ਹਵਾ ਭਰਨ ਕਾਰਨ ਮੌਤ- ਦੇਖੋ ਵੀਡੀਉ

ਸਿਆਣੇ ਕਹਿੰਦੇ ਆ ਹਾਸੇ ਦਾ ਮੜਾਸਾ ਬਣ ਜਾਂਦਾ ਹੁੰਦਾ। ਕਿਸੇ ਦਾ ਬੱਚਾ ਤੁਰ ਗਿਆ ਤੁਹਾਡੇ ਮਜ਼ਾਕ ਕਰਕੇ। ਦੋਸਤੋ ਸੋਚ ਸਮਝ ਕੇ ਮਜ਼ਾਕ ਕਰਿਆ ਕਰੋ। ਸ਼ਰਾਰਤ, ਚੌੜ ਹਿਸਾਬ ਸਿਰ ਦੀ ਚੰਗੀ ਹੁੰਦੀ ਆ। ਅਕਲ ਨੂੰ ਹੱਥ ਮਾਰਿਆ ਹੁੰਦਾ ਇਹਨਾ ਮੂਰਖਾਂ ਨੇ ਤਾਂ ਬੱਚਾ ਅੱਜ ਜਿਊਂਦਾ ਹੁੰਦਾ। ਘਰ ਬਰਬਾਦ ਕਰਤਾ ਮਜ਼ਾਕ ਨੇ।- ਸਿਮਰਨਜੋਤ ਸਿੰਘ ਮੱਕੜ

ਅੰਮ੍ਰਿਤਸਰ: ਠਾਣਾ ਰਮਦਾਸ ਅਧੀਨ ਆਉਂਦੇ ਕਸਬਾ ਗੱਗੋਮਾਹਲ ਵਿਖੇ ਇਕ ਬੱਚੇ ਵਲੋਂ ਸ਼ਰਾਰਤ ਕਰਦੇ ਹੋਏ ਫਿਲਟਰ ਸਾਫ ਕਰਨ ਵਾਲੀ ਹਵਾ ਮਸ਼ੀਨ ਦੀ ਨੋਜਲ ਨਾਲ 11 ਸਾਲਾਂ ਬੱਚੇ ਦੇ ਪਖਾਨੇ ਵਾਲੀ ਜਗ੍ਹਾ ਵਿਚ ਹਵਾ ਭਰਨ ਨਾਲ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ 11 ਸਾਲਾ ਬੱਚਾ ਅਨਮੋਲ ਇਕ ਵੇਲਡਿੰਗ ਦੀ ਦੁਕਾਨ ਉਤੇ ਕੰਮ ਸਿੱਖਦਾ ਸੀ ਜਿਥੇ ਨੇੜੇ ਦੀ ਇਕ ਟਾਇਰਾਂ ਦੀ ਦੁਕਾਨ ਉਤੇ ਬੱਚੇ ਵਲੋਂ ਅਨਮੋਲ ਨਾਲ ਸ਼ਰਾਰਤ ਕਰਦੇ ਹੋਏ ਫਿਲਟਰ ਸਾਫ ਕਰਨ ਵਾਲੀ ਹਵਾ ਵਾਲੀ ਮਸ਼ੀਨ ਦੀ ਨੋਜਲ ਨਾਲ 11 ਸਾਲਾਂ ਬੱਚੇ ਦੇ ਪਖਾਨੇ ਵਾਲੀ ਜਗ੍ਹਾ ਉਤੇ ਹਵਾ ਭਰ ਦਿੱਤੀ ਜਿਸ ਦੇ ਚਲਦੇ ਬਚੇ ਦੇ ਪੇਟ ਵਿੱਚ ਹਵਾ ਭਰ ਗਈ ਅਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।

ਇਸ ਮੌਕੇ ਮ੍ਰਿਤਕ ਦੇ ਪਿਤਾ ਅਤੇ ਦਾਦੀ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਵੇਲਡਿੰਗ ਦੀ ਦੁਕਾਨ ਉਤੇ ਕੰਮ ਸਿੱਖਣ ਲਈ ਜਾਂਦਾ ਸੀ ਜਿਥੇ ਨੇੜੇ ਦੀ ਟਾਇਰਾਂ ਵਾਲੀ ਦੁਕਾਨ ਦੇ ਬੱਚੇ ਨੇ ਸ਼ੈਤਾਨੀ ਕਰਕੇ ਅਨਮੋਲ ਦੇ ਪਖਾਨੇ ਵਾਲੀ ਜਗ੍ਹਾ ਉਤੇ ਫਿਲਟਰ ਸਾਫ਼ ਕਰਨ ਵਾਲੀ ਨੋਜਲ ਨਾਲ ਹਵਾ ਭਰ ਦਿੱਤੀ ਜਿਸ ਦੌਰਾਨ ਬੱਚੇ ਦੇ ਪੇਟ ਵਿੱਚ ਹਵਾ ਭਰ ਗਈ ਤੇ ਉਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਇਸ ਮੌਕੇ ਜਿਸ ਦੁਕਾਨ ਉਤੇ ਅਨਮੋਲ ਕੰਮ ਸਿਖਦਾ ਸੀ, ਉਸ ਦੇ ਮਾਲਿਕ ਨੇ ਦੱਸਿਆ ਕਿ ਅਨਮੋਲ ਉਸ ਕੋਲ ਕੰਮ ਸਿੱਖਦਾ ਸੀ ਅਤੇ ਜਦੋਂ ਉਹ ਦੁਕਾਨ ਉਤੇ ਆਇਆ ਅਤੇ ਉਸ ਨੇ ਅਨਮੋਲ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕੀ ਨਾਲ ਦੀ ਦੁਕਾਨ ਵਾਲੇ ਮੁੰਡੇ ਨੇ ਉਸ ਦੇ ਹਵਾ ਭਰ ਦਿੱਤੀ ਹੈ ਜਿਸ ਨੂੰ ਤੁਰੰਤ ਉਹ ਹਸਪਤਾਲ ਲੈ ਕੇ ਗਏ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।