Breaking News

Haryanvi dancer and singer Sapna Chaudhary ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਲਵ ਮੈਰਿਜ ਤੋਂ ਬਾਅਦ ਛੱਡਿਆ ਸਹੁਰਾ ਘਰ

Haryanvi dancer and singer Sapna Chaudhary ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਲਵ ਮੈਰਿਜ ਤੋਂ ਬਾਅਦ ਛੱਡਿਆ ਸਹੁਰਾ ਘਰ

ਪਤੀ ਵੀਰ ਸਾਹੂ ਖ਼ਿਲਾਫ਼ ਕੁੱਟਮਾਰ ਕਰਨ ਦਾ ਮਾਮਲਾ ਕਰਵਾਇਆ ਦਰਜ

 

 

ਸੋਨੀਪਤ: ਹਰਿਆਣਵੀ ਡਾਂਸਰ-ਸਿੰਗਰ ਸਪਨਾ ਚੌਧਰੀ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਸਪਨਾ ਨੇ ਆਪਣੇ ਪਤੀ ਵੀਰ ਸਾਹੂ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਵਾਉਂਦੇ ਹੋਏ ਦਿੱਲੀ ਦੀ ਦਵਾਰਕਾ ਮਹਿਲਾ ਅਦਾਲਤ (ਕੋਰਟ) ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਮੰਗਲਵਾਰ ਨੂੰ ਕੋਰਟ ਨੇ ਸ਼ੁਰੂਆਤੀ ਸੁਣਵਾਈ ਵਿੱਚ ਸਪਨਾ ਨੂੰ ਅੰਤ੍ਰਿਤ ਰਾਹਤ ਦਿੰਦੇ ਹੋਏ ਵੀਰ ਸਾਹੂ ਨੂੰ ਅਗਲੀ ਸੁਣਵਾਈ ਤੱਕ ਉਨ੍ਹਾਂ ਦੇ ਸੰਪਰਕ ਵਿੱਚ ਆਉਣ, ਘਰ ਜਾਂ ਕੰਮ ਵਾਲੀ ਥਾਂ ‘ਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਪਰੇਸ਼ਾਨ ਕਰਨ ਤੋਂ ਰੋਕ ਦਿੱਤਾ ਹੈ।

 

 

 

 

 

 

 

 

 

 

 

 

 

ਸਪਨਾ ਵੱਲੋਂ ਕੋਰਟ ਵਿੱਚ ਵੀਡੀਓ, ਆਡੀਓ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਵੀ ਪੇਸ਼ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ।
ਵਿਵਾਦ ਤੋਂ ਬਾਅਦ ਸਪਨਾ ਸਹੁਰਾ ਘਰ ਛੱਡ ਚੁੱਕੀ ਹੈ। ਫਿਲਹਾਲ ਉਹ ਦਿੱਲੀ ਦੇ ਨਜਫ਼ਗੜ੍ਹ ਸਥਿਤ ਆਪਣੇ ਪੇਕੇ ਘਰ ਰਹਿ ਰਹੀ ਹੈ। ਸਪਨਾ ਚੌਧਰੀ ਅਤੇ ਵੀਰ ਸਾਹੂ ਨੇ ਸਾਲ 2020 ਵਿੱਚ ਲਵ ਮੈਰਿਜ (ਪ੍ਰੇਮ ਵਿਆਹ) ਕੀਤਾ ਸੀ।

 

 

 

 

 

 

 

ਦਿੱਲੀ ਦੀ ਇੱਕ ਅਦਾਲਤ ਨੇ ਅਦਾਕਾਰਾ ਅਤੇ ਗਾਇਕਾ ਸਪਨਾ ਚੌਧਰੀ ਨੂੰ ‘ਘਰੇਲੂ ਹਿੰਸਾ ਤੋਂ ਮਹਿਲਾਵਾਂ ਦੀ ਸੁਰੱਖਿਆ ਕਾਨੂੰਨ’ ਤਹਿਤ ਅੰਤਰਿਮ ਸੁਰੱਖਿਆ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਅਨੁਸਾਰ ਅਗਲੀ ਸੁਣਵਾਈ ਤੱਕ ਉਨ੍ਹਾਂ ਦੇ ਪਤੀ ਨੂੰ ਸਪਨਾ ਚੌਧਰੀ ਨਾਲ ਸੰਪਰਕ ਕਰਨ, ਉਨ੍ਹਾਂ ਦੇ ਘਰ, ਕੰਮਕਾਜ ਵਾਲੀ ਥਾਂ ਜਾਂ ਕਿਸੇ ਫ਼ਿਲਮ ਪ੍ਰੀਮੀਅਰ ਸਮਾਗਮ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ। ਦਵਾਰਕਾ ਕੋਰਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ (ਮਹਿਲਾ ਅਦਾਲਤ) ਨੇ ਸਪਨਾ ਚੌਧਰੀ ਵੱਲੋਂ ਪੇਸ਼ ਹੋਈ ਵਕੀਲ ਪ੍ਰੀਤੀ ਸਿੰਘ ਦੀਆਂ ਦਲੀਲਾਂ ਸੁਣਨ ਤੋਂ ਬਾਅਦ 9 ਜੂਨ 2026 ਨੂੰ ਇਹ ਹੁਕਮ ਜਾਰੀ ਕੀਤਾ। ਅਦਾਲਤ ਨੇ ਪ੍ਰੋਟੈਕਸ਼ਨ ਅਫ਼ਸਰ ਅਤੇ ਸਥਾਨਕ ਐਸਐਚਓ ਨੂੰ ਹੁਕਮ ਦਿੱਤਾ ਹੈ ਕਿ ਉਹ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਉਣ ਅਤੇ ਲੋੜ ਪੈਣ ’ਤੇ ਸਪਨਾ ਚੌਧਰੀ ਦੀ ਮਦਦ ਕਰਨ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਤੀਵਾਦੀ ਦੀ ਕਾਨੂੰਨੀ ਪਤਨੀ ਸਪਨਾ ਚੌਧਰੀ ਉਸ ਦੇ ਵਿਹਾਰ ਕਾਰਨ ਆਪਣਾ ਘਰ ਛੱਡਣ ਲਈ ਮਜਬੂਰ ਹੋ ਗਈ ਸੀ ਅਤੇ ਇਸ ਵੇਲੇ ਨਜਫਗੜ੍ਹ, ਨਵੀਂ ਦਿੱਲੀ ਵਿੱਚ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਹੈ।

Check Also

Aishwarya Rai’s Cannes 2026 Gown 600 ਘੰਟੇ ਦੀ ਮਿਹਨਤ ਨਾਲ 7,000 ਤੋਂ ਵੱਧ ਅਸਲੀ ਮੋਤੀਆਂ ਨਾਲ ਤਿਆਰ ਹੋਈ ਐਸ਼ਵਰਿਆ ਰਾਏ ਦੀ ਕਾਨਸ 2026 ਡਰੈੱਸ

Aishwarya Rai’s Cannes 2026 Gown Took 600 Hours to Make, Crafted with Over 7,000 Real …