Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਗਾਇਕ ਦੀ ਅਚਾਨਕ ਮੌਤ; ਸਟੇਜ 4 ਕਿਡਨੀ ਕੈਂਸਰ ਤੋਂ ਹਾਰਿਆ ਜੰਗ..
Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕ ਅਤੇ ‘3 ਡੋਰਸ ਡਾਊਨ’ ਬੈਂਡ ਦੇ ਲੀਡ ਸਿੰਗਰ ਬ੍ਰੈਡ ਅਰਨੋਲਡ ਦਾ ਦੇਹਾਂਤ ਹੋ ਗਿਆ ਹੈ। ਰੌਕ ਸੰਗੀਤ ਦੀ ਦੁਨੀਆ ਨੂੰ ਇਕ ਨਵੀਂ ਪਛਾਣ ਦੇਣ ਵਾਲੇ 47 ਸਾਲਾ ਅਰਨੋਲਡ ਪਿਛਲੇ ਕਾਫੀ ਸਮੇਂ ਤੋਂ ਸਟੇਜ 4 ਕਿਡਨੀ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ, ਪਰ ਉਹ ਜ਼ਿੰਦਗੀ ਦੀ ਇਹ ਜੰਗ ਹਾਰ ਗਏ।
ਸੁੱਤੇ ਹੋਏ ਦੁਨੀਆ ਨੂੰ ਕਿਹਾ ਅਲਵਿਦਾ
ਬੈਂਡ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ, ਬ੍ਰੈਡ ਅਰਨੋਲਡ ਨੇ ਬਹੁਤ ਹੀ ਬਹਾਦਰੀ ਨਾਲ ਕੈਂਸਰ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿਆਰਿਆਂ ਦੀ ਮੌਜੂਦਗੀ ‘ਚ ਸੁੱਤੇ ਹੋਏ ਬਹੁਤ ਹੀ ਸ਼ਾਂਤਮਈ ਅਤੇ ਸਕੂਨ ਭਰੇ ਤਰੀਕੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਿਹਾ।
ਦੱਸ ਦਈਏ ਕਿ ਬ੍ਰੈਡ ਅਰਨੋਲਡ ਦੀ ਗਾਇਕੀ ਅਤੇ ਉਨ੍ਹਾਂ ਦੀ ਵਿਲੱਖਣ ਆਵਾਜ਼ ਨੇ ਉਸ ਦੌਰ ਦੇ ਨੌਜਵਾਨਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ ਸੀ। ਉਨ੍ਹਾਂ ਦੇ ਬੈਂਡ ਨੂੰ ਅਸਲੀ ਪਛਾਣ ਸਾਲ 1999 ‘ਚ ਆਏ ਸੁਪਰਹਿੱਟ ਗਾਣੇ ‘Kryptonite’ ਤੋਂ ਮਿਲੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬ੍ਰੈਡ ਨੇ ਇਹ ਗਾਣਾ ਮਹਿਜ਼ 15 ਸਾਲ ਦੀ ਉਮਰ ‘ਚ ਆਪਣੀ Maths ਦੀ ਕਲਾਸ ਦੌਰਾਨ ਇਕ ਕਾਗਜ਼ ‘ਤੇ ਲਿਖ ਦਿੱਤਾ ਸੀ। ਇਹ ਗਾਣਾ ਇੰਨਾ ਮਕਬੂਲ ਹੋਇਆ ਕਿ ਇਸ ਨੇ ਬੈਂਡ ਨੂੰ ਗ੍ਰੈਮੀ ਨਾਮੀਨੇਸ਼ਨ ਤੱਕ ਪਹੁੰਚਾਇਆ।
ਬੈਂਡ ਦਾ ਪਹਿਲਾ ਐਲਬਮ ‘ਦਿ ਬੈਟਰ ਲਾਈਫ’ ਕਾਮਯਾਬੀ ਦੇ ਸਾਰੇ ਰਿਕਾਰਡ ਤੋੜਦਿਆਂ 60 ਲੱਖ ਤੋਂ ਵੱਧ ਕਾਪੀਆਂ ਵਿਕਿਆ ਸੀ। ਉਸ ਨੇ ਸਾਲ 2003 ‘ਚ ਆਏ ਗਾਣੇ ‘When I’m Gone’ ਲਈ ਬੈਂਡ ਨੂੰ ਦੂਜੀ ਵਾਰ ਗ੍ਰੈਮੀ ਨਾਮੀਨੇਸ਼ਨ ਮਿਲਿਆ, ਜਿਸ ਨੇ ਰੌਕ ਮਿਊਜ਼ਿਕ ਦੀ ਦੁਨੀਆ ‘ਚ ਉਨ੍ਹਾਂ ਦੀ ਜਗ੍ਹਾ ਪੱਕੀ ਕਰ ਦਿੱਤੀ।
ਉਨ੍ਹਾਂ ਦਾ ਗਾਣਾ ‘Be Like That’ ਸਾਲ 2001 ਦੀ ਮਸ਼ਹੂਰ ਫਿਲਮ ‘ਅਮੈਰੀਕਨ ਪਾਈ 2’ ਦੇ ਸਾਊਂਡਟ੍ਰੈਕ ਦਾ ਹਿੱਸਾ ਬਣਿਆ ਸੀ। ਇਸ ਤੋਂ ਬਾਅ ਬ੍ਰੈਡ ਨੇ ਆਪਣੇ ਕਰੀਅਰ ਦੌਰਾਨ ਕੁੱਲ 6 ਸਟੂਡੀਓ ਐਲਬਮਾਂ ਰਿਲੀਜ਼ ਕੀਤੀਆਂ, ਜਿਨ੍ਹਾਂ ‘ਚੋਂ 2016 ‘ਚ ਆਈ ‘ਅਸ ਐਂਡ ਦ ਨਾਈਟ’ ਆਖਰੀ ਸੀ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ।