Breaking News

Assam CM accuses Congress leader ਗੌਰਵ ਗੋਗੋਈ, ਬ੍ਰਿਟਿਸ਼ ਪਤਨੀ ਦਾ ਪਾਕਿ ਏਜੰਟ ਨਾਲ ‘ਡੂੰਘਾ ਸਬੰਧ’: ਹਿਮੰਤ ਬਿਸਵਾ

Assam CM accuses Congress leader ਗੌਰਵ ਗੋਗੋਈ, ਬ੍ਰਿਟਿਸ਼ ਪਤਨੀ ਦਾ ਪਾਕਿ ਏਜੰਟ ਨਾਲ ‘ਡੂੰਘਾ ਸਬੰਧ’: ਹਿਮੰਤ ਬਿਸਵਾ

2013 ’ਚ ਪਾਕਿਸਤਾਨ ਜਾ ਕੇ ਸਿਖਲਾਈ ਪ੍ਰਾਪਤ ਕਰਨ ਦਾ ਵੀ ਕੀਤਾ ਦਾਅਵਾ
ਗੌਰਵ ਗੋਗੋਈ ਨੇ ਸ਼ਰਮਾ ਦੇ ਦਾਅਵੇ ਨੂੰ ‘ਸੀ-ਗ੍ਰੇਡ ਦੇ ਸਿਨੇਮਾ ਤੋਂ ਵੀ ਬਦਤਰ’ ਅਤੇ ‘ਸੂਪਰ ਫ਼ਲਾਪ’ ਕਰਾਰ ਦਿਤਾ

 

 

 

 

 

 

 

 

 

ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਾਂਗਰਸ ਸਾਂਸਦ ਗੌਰਵ ਗੋਗੋਈ ਅਤੇ ਉਨ੍ਹਾਂਦੀ ਬ੍ਰਿਟਿਸ਼ ਪਤਨੀ ਐਲਿਜ਼ਾਬੈਥ ਕੋਲਬਰਨ ’ਤੇ ਗੰਭੀਰ ਸਵਾਲ ਚੁੱਕੇ ਹਨ। ਸਰਮਾ ਨੇ ਦਾਅਵਾ ਕੀਤਾ ਕਿ ਗੋਗੋਈ ਦੀ ਪਤਨੀ ਅਤੇ ਪਾਕਿਸਤਾਨੀ ਨਾਗਰਿਕ ਅਲੀ ਤੌਕੀਰ ਸ਼ੇਖ ਵਿਚਕਾਰ ‘ਡੂੰਘੇ ਸਬੰਧ’ ਹਨ ਅਤੇ ਭਾਰਤ ਦੀਆਂ ਗੁਪਤ ਸੂਚਨਾਵਾਂ ਗੁਆਂਢੀ ਦੇਸ਼ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।

 

 

 

 

ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਕਿ ਕੋਲਬਰਨ ਦੀ ਤਨਖਾਹ ਪਾਕਿਸਤਾਨੀ ਸੰਸਥਾ ਵੱਲੋਂ FCRA ਨਿਯਮਾਂ ਦੀ ਉਲੰਘਣਾ ਕਰਕੇ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਸਰਮਾ ਨੇ ਗੋਗੋਈ ਦੀ 2013 ਦੀ ਪਾਕਿਸਤਾਨ ਫੇਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਉੱਥੇ ‘ਗੁਪਤ ਸਿਖਲਾਈ’ ਲਈ ਗਏ ਸਨ। ਅਸਾਮ ਸਰਕਾਰ ਨੇ ਇਸ ਮਾਮਲੇ ਦੀ ਰਾਸ਼ਟਰੀ ਪੱਧਰ ’ਤੇ ਜਾਂਚ ਲਈ ਗ੍ਰਹਿ ਮੰਤਰਾਲੇ ਨੂੰ ਸਿਫ਼ਾਰਿਸ਼ ਕੀਤੀ ਹੈ।

 

 

 

 

 

 

 

 

 

 

ਗੁਵਾਹਾਟੀ : ਅਸਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਅਤੇ ਉਨ੍ਹਾਂ ਦੀ ਬ੍ਰਿਟਿਸ਼ ਪਤਨੀ ਐਲਿਜ਼ਾਬੈੱਥ ਕੋਲਬਰਨ ਦੇ ਪਾਕਿਸਤਾਨੀ ਨਾਗਰਿਕ ਅਲੀ ਤੌਕੀਰ ਸ਼ੇਖ ਵਿਚਕਾਰ ‘ਡੂੰਘੇ ਸਬੰਧ’ ਹਨ ਅਤੇ ਖੁਫ਼ੀਆ ਬਿਊਰੋ (ਆਈ.ਬੀ.) ਤੋਂ ਮਿਲੀ ਸੂਚਨਾ ਗੁਪਤ ਰੂਪ ’ਚ ਗੁਆਂਢੀ ਦੇਸ਼ ਨੂੰ ਦਿਤੀ ਗਈ ਸੀ।

 

 

 

 

 

 

 

 

 

ਸੂਬੇ ’ਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਥੇ ਇਕ ਪ੍ਰੈੱਸ ਕਾਨਫ਼ਰੰਸ ’ਚ ਸ਼ਰਮਾ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਐਲਿਜ਼ਾਬੈੱਥ ਭਾਰਤ ’ਚ ਤੌਕੀਰ ਦੇ ‘ਲੀਡ ਪਾਕਿਸਤਾਨ’ ਸੰਗਠਨ ਲਈ ਕੰਮ ਕਰ ਰਹੀ ਸੀ, ਤਾਂ ਸ਼ੇਖ ਵਲੋਂ ਉਨ੍ਹਾਂ ਨੂੰ ਤਨਖ਼ਾਹ ਦਾ ਭੁਗਤਾਨ ਕਰਨ ਲਈ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐਫ਼.ਸੀ.ਆਰ.ਏ.) ਦੀ ਉਲੰਘਣਾ ਕੀਤੀ ਗਈ ਸੀ।

 

 

 

 

 

 

 

 

 

 

 

 

 

 

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਗੋਗੋਈ ਉਤੇ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਗੈਰ 2013 ’ਚ ‘ਬੇਹੱਦ ਗੁਪਤ ਢੰਗ ਨਾਲ’ ਪਾਕਿਸਤਾਨ ਜਾਣ ਦਾ ਦੋਸ਼ ਲਗਾਇਆ ਅਤੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਨੇ ਉਥੇ ‘ਕਿਸੇ ਤਰ੍ਹਾਂ ਦੀ ਸਿਖਲਾਈ’ ਪ੍ਰਾਪਤ ਕੀਤੀ ਸੀ। ਸ਼ਰਮਾ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਐਲਿਜ਼ਾਬੈੱਥ ਅਤੇ ਅਲੀ ਤੌਕੀਰ ਸ਼ੇਖ ਇਕ ਕੌਮਾਂਤਰੀ ਸਾਜ਼ਸ਼ ਦਾ ਹਿੱਸਾ ਸਨ।’’ ਉਨ੍ਹਾਂ ਕਿਹਾ ਕਿ ਸਬੰਧਤ ਲੋਕਾਂ ਨੇ ਭਾਰਤ ਸਰਕਾਰ ਨੂੰ ਦਰਕਿਨਾਰ ਕਰਦਿਆਂ ਸਥਾਨਕ ਸੰਸਥਾ ਏਜੰਸੀਆਂ ਨਾਲ ਕੰਮ ਕੀਤਾ ਅਤੇ ਇਸ ਦੀ ਜਾਂਚ ਅਸਮ ਪੁਲਿਸ ਨਹੀਂ ਕਰ ਸਕਦੀ। ਉਨ੍ਹਾਂ ਕਿਹਾ, ‘‘ਇਸ ਲਈ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੌਮੀ ਜਾਂਚ ਕਰਵਾਏ ਜਾਣ ਦੀ ਸਿਫ਼ਾਰਸ਼ ਕੀਤੀ ਹੈ।’’

 

 

 

 

 

 

 

 

 

 

 

ਇਸ ਦੌਰਾਨ, ਸੂਬਾ ਕਾਂਗਰਸ ਮੁਖੀ ਗੋਗੋਈ ਨੇ ਸ਼ਰਮਾ ਦੀ ਪ੍ਰੈੱਸ ਕਾਨਫ਼ਰੰਸ ਨੂੰ ‘ਸੀ-ਗ੍ਰੇਡ ਦੇ ਸਿਨੇਮਾ ਤੋਂ ਵੀ ਬਦਤਰ’ ਅਤੇ ‘ਸੂਪਰ ਫ਼ਲਾਪ’ ਕਰਾਰ ਦਿਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ‘ਐਕਸ’ ’ਤੇ ਇਕ ਪੋਸਟ ’ਚ ਗੋਗੋਈ ਨੇ ਕਿਹਾ, ‘‘ਮੈਨੂੰ ਦਿੱਲੀ ਅਤੇ ਅਸਮ ਦੇ ਉਨ੍ਹਾਂ ਪੱਤਰਕਰਾਂ ਉਤੇ ਤਰਸ ਆਉਂਦਾ ਹੈ ਜਿਨ੍ਹਾਂ ਨੂੰ ਸਦੀ ਦੀ ਸਭ ਤੋਂ ‘ਫ਼ਲਾਪ ਪ੍ਰੈੱਸ ਕਾਨਫ਼ਰੰਸ ਸੰਮੇਲਨ’ ਝਲਣੀ ਪਈ। ਇਹ ਇਕ ਸੀ-ਗ੍ਰੇਡ ਸਿਨੇਮਾ ਤੋਂ ਵੀ ਬਦਤਰ ਸੀ। ਇਹ ‘ਸੂਪਰਫ਼ਲਾਪ’ ਸਾਡੀ ਸਮਾਂ ਪਰਿਵਰਤਨ ਯਾਤਰਾ ਤੋਂ ਬਿਲਕੁਲ ਉਲਟ ਹੈ ਜੋ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਵਲੋਂ ਕਬਜ਼ਾ ਕੀਤੀ ਗਈ 12 ਹਜ਼ਾਰ ਵਿੱਘੇ ਜ਼ਮੀਨ ਨੂੰ ਉਜਾਗਰ ਕਰਨ ’ਚ ਸਫ਼ਲ ਰਹੀ ਹੈ।’’

ਉਧਰ ਮੁੱਖ ਮੰਤਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਗੋਗੋਈ ਦੇ ਪੁੱਤਰ ਨੇ ਬ੍ਰਿਟਿਸ਼ ਨਾਗਰਿਕਤਾ ਮਿਲਣ ਮਗਰੋਂ ਅਪਣਾ ਭਾਰਤੀ ਪਾਸਪੋਰਟ ਸੌਂਪ ਦਿਤਾ ਸੀ। ਉਨ੍ਹਾਂ ਕਿਹਾ, ‘‘ਗੌਰਵ ਦਾ ਬੇਟਾ ਭਾਰਤੀ ਪਾਸਪੋਰਟ ’ਚ ਧਰਮ ਦੇ ਰੂਪ ’ਚ ਹਿੰਦੂ ਲਿਖਦਾ ਸੀ, ਪਰ ਨਾਗਰਿਕਤਾ ਬਦਲਣ ਤੋਂ ਬਾਅਦ ਉਸ ਨੇ ਅਜਿਹਾ ਕਰਨਾ ਬੰਦ ਕਰ ਦਿਤਾ। ਉਨ੍ਹਾਂ ਦੀ ਬੇਟੀ ਨੇ ਬ੍ਰਿਟਿਸ਼ ਪਾਸਪੋਰਟ ’ਚ ਇਸਾਈ ਲਿਖਿਆ ਹੈ। ਪਾਸਪੋਰਟ ’ਚ ਗੌਰਵ ਦਾ ਧਰਮ ਹਿੰਦੂ ਹੈ। ਇਸ ਲਈ, ਉਹ ਅਪਣੇ ਘਰ ’ਚ ਹਮੇਸ਼ਾ ਘੱਟਗਿਣਤੀ ਰਹਿਣਗੇ।’’

Check Also

Farooq Abdullah- ਜੰਮੂ ”ਚ ਵਿਆਹ ਸਮਾਗਮ ਦੌਰਾਨ ਫਾਰੂਕ ਅਬਦੁੱਲਾ ”ਤੇ ਚੱਲੀਆਂ ਗੋ/ਲੀਆਂ

An armed attacker approached Farooq Abdullah from behind at point-blank range during the event. The …