Breaking News
ਤਨਿਸ਼ਕ ਸ਼ੋਅਰੂਮ ’ਚ ਗਹਿਣਿਆਂ ਦੀ ਚੋਰੀ ਦੇ ਮਾਮਲੇ ’ਚ ਇੰਸਟਾਗ੍ਰਾਮ ਇਨਫਲੂਐਂਸਰ ਮੀਨਾਕਸ਼ੀ ਗ੍ਰਿਫ਼ਤਾਰ, ਮੁੱਖ ਮੁਲਜ਼ਮ ਦੀ ਭਾਲ ਜਾਰੀ
ਚੇਨਈ: ਮਦੁਰੈ ਸਿਟੀ ਪੁਲਿਸ ਨੇ ਤਨਿਸ਼ਕ ਦੇ ਇੱਕ ਸ਼ੋਅਰੂਮ ’ਚੋਂ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਇੰਸਟਾਗ੍ਰਾਮ ਇਨਫਲੂਐਂਸਰ ਮੀਨਾਕਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਨਾਕਸ਼ੀ ਇਸ ਮਾਮਲੇ ਦੇ ਮੁੱਖ ਮੁਲਜ਼ਮ ਨਿਸ਼ਾਂਤ ਦੀ ਕਰੀਬੀ ਦੋਸਤ ਹੈ। ਪੁਲਿਸ ਨੇ ਨਿਸ਼ਾਂਤ ਦੇ ਪਿਤਾ ਅਸ਼ੋਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਐਨਡੀਟੀਵੀ ਨੂੰ ਦੱਸਿਆ ਕਿ ਨਿਸ਼ਾਂਤ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਅਤੇ ਵਿਸ਼ੇਸ਼ ਟੀਮਾਂ ਉਸ ਦੀ ਭਾਲ ਕਰ ਰਹੀਆਂ ਹਨ।
ਮੀਨਾਕਸ਼ੀ ਦੇ ਨਿੱਜੀ ਇੰਸਟਾਗ੍ਰਾਮ ਖਾਤੇ ’ਤੇ ਇੱਕ ਲੱਖ ਤੋਂ ਵੱਧ ਫਾਲੋਅਰ ਹਨ। ਉਹ ਇਸ ਖਾਤੇ ’ਤੇ ਤਕਨਾਲੋਜੀ ਉਤਪਾਦਾਂ ਦੀ ਸਮੀਖਿਆ ਵਾਲੀਆਂ ਵੀਡੀਓਜ਼ ਪਾਉਂਦੀ ਹੈ। ਉਹ ‘techbossIndia’ ਇੰਸਟਾਗ੍ਰਾਮ ਪੇਜ ਨਾਲ ਵੀ ਜੁੜੀ ਰਹੀ ਹੈ, ਜਿਸ ਦੇ 10 ਲੱਖ ਫਾਲੋਅਰ ਹਨ।
ਨਿਸ਼ਾਂਤ ਵੀ ਮੀਨਾਕਸ਼ੀ ਨਾਲ ਕੁਝ ਵੀਡੀਓਜ਼ ਵਿੱਚ ਨਜ਼ਰ ਆਇਆ ਹੈ। ਉਹ ਵੀਡੀਓ ਐਡੀਟਰ ਵਜੋਂ ਕੰਮ ਕਰਦਾ ਹੈ ਅਤੇ ਆਪਣੇ ਵੱਖਰੇ ਇੰਸਟਾਗ੍ਰਾਮ ਖਾਤੇ ’ਤੇ ਸਫ਼ਰ ਦੀਆਂ ਵੀਡੀਓਜ਼ ਸਾਂਝੀਆਂ ਕਰਦਾ ਹੈ।
ਵੱਡੀ ਲੁੱਟ ਦੀ ਵਾਰਦਾਤ ਮਗਰੋਂ ਮਸ਼ਹੂਰ Influencer ਗ੍ਰਿਫਤਾਰ