Breaking News

Canada – ਕੈਨੇਡੀਅਨ ਮਹਿਲਾ ਨੇ ਸਿੱਖ ਨੌਜਵਾਨ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਗੁੱਸੇ ਵਿਚ ਨੌਜਵਾਨ ਨੇ ਮਾਰਿਆ ਥੱਪੜ

Canada – ਕੈਨੇਡੀਅਨ ਮਹਿਲਾ ਨੇ ਸਿੱਖ ਨੌਜਵਾਨ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਗੁੱਸੇ ਵਿਚ ਨੌਜਵਾਨ ਨੇ ਮਾਰਿਆ ਥੱਪੜ

ਮਹਿਲਾ ਨੇ ਨੌਜਵਾਨ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੀਤੀ ਕੋਸ਼ਿਸ਼

ਕੈਨੇਡਾ ਦੇ ਸਸਕੈਚਵਨ ਵਿਚ ਇਕ ਸਿੱਖ ਸੁਰੱਖਿਆ ਗਾਰਡ ਨੇ ਇੱਕ ਕੈਨੇਡੀਅਨ ਔਰਤ ਨੂੰ ਨਸਲੀ ਟਿੱਪਣੀ ਕਰਨ ਤੋਂ ਬਾਅਦ ਥੱਪੜ ਮਾਰ ਦਿੱਤਾ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਹਿਲਾਂ ਕੈਨੇਡੀਅਨ ਔਰਤ ਅਤੇ ਸਿੱਖ ਸੁਰੱਖਿਆ ਗਾਰਡ ਸ਼ੁਰੂ ਵਿੱਚ ਇੱਕ ਸਟੋਰ ‘ਤੇ ਬਹਿਸ ਹੋਈ।

 

 

 

 

 

ਇਸ ਦੌਰਾਨ ਔਰਤ ਨੇ ਸਿੱਖ ਸੁਰੱਖਿਆ ਗਾਰਡ ਦੀ ਪੱਗ ਅਤੇ ਦਾੜ੍ਹੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਗਾਰਡ ਗੁੱਸੇ ਵਿੱਚ ਆ ਗਿਆ ਅਤੇ ਉਸ ਨੂੰ ਥੱਪੜ ਮਾਰ ਦਿੱਤਾ। ਸਟੋਰ ਵਿੱਚ ਖੜ੍ਹੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਬਾਰੇ ਪ੍ਰਿੰਸ ਐਲਬਰਟ ਸਿਟੀ ਪੁਲਿਸ ਨੂੰ ਸ਼ਿਕਾਇਤ ਕੀਤੀ।

 

 

 

 

 

 

 

ਪ੍ਰਿੰਸ ਐਲਬਰਟ ਪੁਲਿਸ ਨੇ ਸਟੋਰ ਤੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਥੱਪੜ ਮਾਰਨ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕਰ ਰਹੇ ਹਨ, ਕੀ ਇਹ ਹਮਲਾ ਸੀ ਜਾਂ ਬਚਾਅ ਲਈ ਮਾਰਿਆ ਗਿਆ।

 

 

 

 

 

ਇਹ ਵੀਡੀਓ ਸਸਕੈਚਵਨ ਦੇ ਇੱਕ ਸਟੋਰ ਦਾ ਹੈ। ਇਸ ਵਿੱਚ ਇੱਕ ਪ੍ਰਾਈਵੇਟ ਸੁਰੱਖਿਆ ਗਾਰਡ ਅਤੇ ਇੱਕ ਔਰਤ ਵਿਚਕਾਰ ਬਹਿਸ ਹੁੰਦੀ ਦਿਖਾਈ ਦਿੰਦੀ ਹੈ। ਸੁਰੱਖਿਆ ਗਾਰਡ ਨੇ ਪੁਲਿਸ ਨੂੰ ਦੱਸਿਆ ਕਿ ਔਰਤ ਚੀਜ਼ਾਂ ਨੂੰ ਇੱਧਰ-ਉੱਧਰ ਘੁੰਮਾ ਰਹੀ ਸੀ। ਉਸ ਨੇ ਉਸ ਨੂੰ ਸਹੀ ਢੰਗ ਨਾਲ ਵਿਵਹਾਰ ਕਰਨ ਲਈ ਕਿਹਾ ਸੀ, ਪਰ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਨੌਜਵਾਨ ਦੀ ਪੱਗ ਨੂੰ ਛੂੰਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਨੌਜਵਾਨ ਨੇ ਔਰਤ ਨੂੰ ਥੱਪੜ ਮਾਰ ਦਿੱਤਾ।

Check Also

Love Marriage ਦੀ ਰੰਜ਼ਿਸ਼ ‘ਚ ਮੁੰਡੇ ਦਾ ਕ-ਤ+ਲ, ਕੁੜੀ ਵਾਲਿਆਂ ਨੇ ਪਿਓ-ਪੁੱਤ ਨੂੰ ….

Love Marriage ਦੀ ਰੰਜ਼ਿਸ਼ ‘ਚ ਮੁੰਡੇ ਦਾ ਕਤਲ, ਕੁੜੀ ਵਾਲਿਆਂ ਨੇ ਪਿਓ-ਪੁੱਤ ਨੂੰ ਮਾਰੀਆਂ ਸੀ …