Breaking News

CM Bhagwant Mann – ਅਕਾਲੀ ਦਲ ਦੀ ਰੈਲੀ ‘ਚ ਬਿਜਲੀ ਦੀ ਕੁੰਡੀ ਫੜੀ ਗਈ! CM ਮਾਨ ਨੇ ਕੀਤਾ ਦਾਅਵਾ

CM Bhagwant Mann – ਸ਼੍ਰੋਮਣੀ ਅਕਾਲੀ ਦਲ ਦੀ ਫੜ੍ਹੀ ਚੋਰੀ, ਦਰਜ ਹੋਵੇਗਾ ਪਰਚਾ : CM ਭਗਵੰਤ ਮਾਨ

ਪਟਿਆਲਾ, 6 ਅਪ੍ਰੈਲ :

ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਬਿਜਲੀ ਕੁੰਡੀ ਫੜ੍ਹੇ ਜਾਣ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਕਤਸਰ ਵਿੱਚ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਵਿੱਚ ਕੁੰਡੀ ਲੱਗੀ ਫੜ੍ਹੀ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਵੀ ਰੈਲੀ ਕਰਦੇ ਹਾਂ ਬਿਜਲੀ, ਸਾਊਂਡ ਚਲਦੇ ਹਨ ਜਨਰੈਟਰ ਲੱਗਿਆ ਹੈ, ਅਕਾਲੀ ਦਲ ਨੇ ਰੈਲੀ ਵਿੱਚ ਸਪੀਕਰ ਚਲਾਉਣ ਲਈ ਟਰਾਂਸਫਰਮਰ ਵਿਚੋਂ ਸਿੱਧੀ ਕੁੰਡੀ ਲਗਾਈ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਹੁਣ ਚੋਰੀ ਕਰਦਾ ਫੜ੍ਹਿਆ ਗਿਆ ਹੈ, ਪਰਚਾ ਪਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਮੁਕਤਸਰ ਵਿਖੇ ਹੋ ਰਹੀ ਅਕਾਲੀ ਦਲ ਦੀ ਰੈਲੀ ਵਿੱਚ ਬਿਜਲੀ ਬੋਰਡ ਦੇ ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ, ਜੋ ਕਿ ਰੰਗੇ ਹੱਥੀਂ ਫੜੀ ਗਈ ਹੈ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਬਿਜਲੀ ਚੋਰੀ ਦੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ।



Check Also

Khanna Honour Killing : ਖੰਨਾ ‘ਚ ਅਣਖ ਖ਼ਾਤਰ ਨੌਜਵਾਨ ਦਾ ਕਤਲ, ਪਿੰਡ ਦੀ ਹੀ ਕੁੜੀ ਨਾਲ ਸਨ ਓਂਕਾਰ ਸਿੰਘ ਦੇ ਸਬੰਧ

Khanna Honour Killing : ਖੰਨਾ ‘ਚ ਅਣਖ ਖ਼ਾਤਰ ਨੌਜਵਾਨ ਦਾ ਕਤਲ, ਪਿੰਡ ਦੀ ਹੀ ਕੁੜੀ …